ਜਾਣ ਵਾਲੇ ਨੇ ਪੀੜ ਦਿਲਾਂ ਦੀ ਦੇ ਜਾਂਦੇ .

 


ਜਾਣ ਵਾਲੇ ਨੇ ਪੀੜ,

ਦਿਲਾਂ ਦੀ ਦੇ ਜਾਂਦੇ

ਪਿਛਲੇ ਰੱਬ ਦਾ ਭਾਣਾ

ਮੰਨ ਕੇ ਬਹਿ ਜਾਂਦੇ


ਦੁਨਿਆਵੀ ਹਾਂ ਇਨਸਾਨ 

ਤੇ ਕੀ ਕਰ ਸਕਦੇ ਹਾਂ

ਮਰਨ ਵਾਲੇ ਦੇ ਨਾਲ

ਵੀ ਨਹੀਂ ਮਰ ਸਕਦੇ ਹਾਂ

ਏਸ ਅਸਹਿ ਵਿਛੋੜੇ ਨੂੰ

ਸਭ ਸਹਿ ਜਾਂਦੇ

ਜਾਣ ਵਾਲੇ ਨੇ ਪੀੜ,

ਦਿਲਾਂ ਦੀ ਦੇ ਜਾਂਦੇ

ਪਿਛਲੇ ਰੱਬ ਦਾ ਭਾਣਾ

ਮੰਨ ਕੇ ਬਹਿ ਜਾਂਦੇ


ਮੌਤ ਰਾਣੀ ਜਦੋਂ ਆਉਦੀ

ਨਾਲ ਹੀ ਲੈ ਜਾਂਦੀ 

ਉਸ ਵੇਲੇ ਤਾਂ 

ਹੱਥਾਂ ਪੈਰਾਂ ਦੀ ਪੈ ਜਾਂਦੀ

ਯਤਨ ਕੀਤੇ ਸਭ

ਧਰੇ ਧਰਾਏ ਰਹਿ ਜਾਂਦੇ

ਜਾਣ ਵਾਲੇ ਨੇ ਪੀੜ,

ਦਿਲਾਂ ਦੀ ਦੇ ਜਾਂਦੇ

ਪਿਛਲੇ ਰੱਬ ਦਾ ਭਾਣਾ

ਮੰਨ ਕੇ ਬਹਿ ਜਾਂਦੇ


ਜਾਣ ਪਿਛੋਂ ਤਾਂ ਲੋਕ

ਤਾਰੀਫਾਂ ਕਰਦੇ ਨੇ

ਕੰਮ ਨਾ ਕਿਸੇਦੇ ਰੁਕਦੇ

ਸਭ ਦੇ ਸਰਦੇ ਨੇ

ਇਹ ਘਾਟੇ ਤਾਂ ਘਰਦਿਆਂ 

ਨੂੰ ਹੀ ਨੇ ਪੈ ਜਾਂਦੇ

ਜਾਣ ਵਾਲੇ ਨੇ ਪੀੜ,

ਦਿਲਾਂ ਦੀ ਦੇ ਜਾਂਦੇ

ਪਿਛਲੇ ਰੱਬ ਦਾ ਭਾਣਾ

ਮੰਨ ਕੇ ਬਹਿ ਜਾਂਦੇ


ਯਾਦ ਜਦੋਂ ਹੈ ਆਉੰਦੀ

ਗੱਚ ਭਰ ਆਉਂਦਾ ਹੈ

ਕੋਈ ਆਪਣਾ ਹੋਵੇ ਕੋਲ

ਤਾਂ ਦੁਖ ਵੰਡਾਉਦਾ ਹੈ

ਕਿਰਪਾਲ ਜਿਹੇ ਤਾਂ

ਦਰਦ ਛੁਪਾ ਕੇ ਬਹਿ ਜਾਂਦੇ

ਜਾਣ ਵਾਲੇ ਨੇ ਪੀੜ,

ਦਿਲਾਂ ਦੀ ਦੇ ਜਾਂਦੇ

ਪਿਛਲੇ ਰੱਬ ਦਾ ਭਾਣਾ

ਮੰਨ ਕੇ ਬਹਿ ਜਾਂਦੇ


——ਕਿਰਪਾਲ ਸਿੰਘ ਕਾਲੜਾ

Adv.98142 45699 Ldh