ਕਵਿਤਾ / ਹਾਸਾ / ਹਰਪ੍ਰੀਤ ਸਿੰਘ ਅਖਾੜਾ .

 

ਕੀ ਹੋਇਆ ਜੇ ਸੂਰਜ ਬੱਦਲੀਂ ਲੁਕਿਆ ਏ, 

ਹੰਝੂਆਂ ਕੋਲੋਂ ਹਾਸਾ ਵੀ ਕਦੇ ਰੁਕਿਆ ਏ..

ਰਾਤ ਨੇ ਕਦੇ ਵੀ ਫ਼ਰਕ ਨਾ ਪਾਇਆ

ਹੁੰਦੇ ਸੁਰਖ ਸਵੇਰੇ ਨੂੰ...

ਚਾਨਣ ਕੋਲੋਂ ਡਰ ਲੱਗਦਾ ਏ

ਗੱਲ ਸਮਝ ਹਮੇਸ਼ਾਂ ਨ੍ਹੇਰੇ ਨੂੰ।।


ਸੌ ਦਰਵਾਜ਼ੇ ਬੰਦ ਹੋੲੇ ਨੇ

ਇੱਕ ਤਾਂ ਖੁੱਲਿਆ ਰਹਿੰਦਾ ਏ

ਛੱਡੀ ਨਾ ਉਮੀਦ  ਕ ਦੇ

ਹਰ ਇਕ ਪਲ ਤੈਨੂੰ ਕਹਿੰਦਾ ਏ

ਬੋਲ ਹਮੇਸ਼ਾਂ ਸੱਚ ਸੱਜਣਾ

ਵੇਖ ਪਰਖ ਕੇ ਜ਼ੇਰੇ ਨੂੰ...

ਚਾਨਣ ਕੋਲੋਂ ਡਰ ਲੱਗਦਾ  ਏ

ਗੱਲ ਸਮਝ ਹਮੇਸ਼ਾਂ ਨ੍ਹੇਰੇ ਨੂੰ।।



ਲੱਖ ਮੁਸੀਬਤਾਂ ਝਲੀਆਂ ਨੇ

ਫਿਰ ਇਹ ਹਾਸੇ ਆਏ ਨੇ

ਉੱਜੜੇ ਹੋਏ ਬਗ਼ੀਚੇ ਦੇ ਵਿੱਚ

ਖ਼ੁਸ਼ੀਆਂ ਦੇ ਫੁੱਲ ਉਗਾਏ ਨੇ...

ਰੋਜ਼ ਬੀਜ ਤੂੰ ਖ਼ੁਸ਼ੀਆਂ ਹਾਸੇ ਉੱਗਣਗੇ

ਦਿਨ-ਬ-ਦਿਨ ਵਧਾ ਤੂੰ ਆਪਣੇ ਘੇਰੇ ਨੂੰ...

ਚਾਨਣ ਕੋਲੋਂ ਡਰ ਲੱਗਦਾ ਏ

ਗੱਲ ਸਮਝ ਹਮੇਸ਼ਾਂ ਨ੍ਹੇਰੇ ਨੂੰ।।


ਹਰਪ੍ਰੀਤ ਸਿੰਘ "ਅਖਾੜਾ"

ਮੋ. 85286-64887