ਇੰਸਪੈਕਟਰ ਸ :ਪ੍ਰੇਮ ਸਿੰਘ ਭੰਗੂ ਨੂੰ ਸਦਮਾ.

 

*ਨੌਜਵਾਨ ਬੇਟੇ ਗੋਲਡੀ ਭੰਗੂ ਦਾ ਦੇਹਾਂਤ*


ਲੁਧਿਆਣਾ, 11 ਸਿਤੰਬਰ (ਕੁਨਾਲ ਜੇਤਲੀ) - ਪੁਲਿਸ ਥਾਣਾ ਦਾਖਾ ਦੇ ਇੰਸਪੈਕਟਰ ਸ: ਪ੍ਰੇਮ ਸਿੰਘ ਭੰਗੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨੌਜਵਾਨ ਬੇਟੇ ਪਰਮਵੀਰ ਸਿੰਘ (ਗੋਲਡੀ ਭੰਗੂ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਾਰਨ ਅਪੋਲੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਵੀ ਹੋ ਰਿਹਾ ਸੀ ਪਰ ਅਚਨਚੇਤ ਉਨ੍ਹਾਂ ਦਾ ਦੇਹਾਂਤ ਹੋ ਜਾਣ ਦੀ ਮਨਹੂਸ ਖਬਰ ਨਾਲ ਸੋਗ ਦੀ ਲਹਿਰ ਦੌੜ ਗਈ। ਅਜੇ ਲਗਪਗ ਇਕ ਮਹੀਨਾ ਪਹਿਲਾਂ ਹੀ ਗੋਲਡੀ ਭੰਗੂ ਦਾ ਵਿਆਹ ਹੋਇਆ ਸੀ। ਕੈਪਟਨ ਸੰਦੀਪ ਸਿੰਘ ਸੰਧੂ, ਵਿਧਾਇਕ ਹਲਕਾ ਦਾਖਾ ਸ: ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਹਲਕਾ ਗਿੱਲ ਸ : ਕੁਲਦੀਪ ਸਿੰਘ ਵੈਦ, ਚੇਅਰਮੈਨ ਕਰਨ ਵੜਿੰਗ, ਪ੍ਰਧਾਨ ਤੇਲੂ ਰਾਮ ਬਾਂਸਲ ਤੋਂ ਇਲਾਵਾ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।