ਕਵਿਤਾ / ਇਹ ਸ਼ਬਦ ਮੇਰੇ ਨਹੀਂ / ਮਨੋਜ ਧੀਮਾਨ .

 

ਇਹ ਸ਼ਬਦ ਮੇਰੇ ਨਹੀਂ 

ਖ਼ੁਦਾ ਦੀ ਰਹਿਮਤ ਹਨ 

ਧੁਰੋਂ ਚੱਲ ਕੇ ਆਏ ਹਨ

ਇਹ ਸ਼ਬਦ ਮੇਰੇ ਨਹੀਂ

ਹਰੇਕ ਸ਼ਬਦ ਵਿਚ ਵਾਸ ਹੈ

ਉਸਦਾ ਹੀ ਤਾਂ ਸਾਥ ਹੈ

ਪ੍ਰੇਰਨਾ ਉਸਦੀ 

ਉਸ 'ਤੇ ਹੀ ਵਿਸ਼ਵਾਸ ਹੈ 

ਕਾਇਨਾਤ ਉਸਦੀ 

ਉਸਦੀ ਹੀ ਸਭ ਦਾਤ ਹੈ 

ਮੇਰਾ ਤਾਂ ਕੁਝ ਵੀ ਨਹੀਂ 

ਨਾ ਕਲਮ, ਨਾ ਦਵਾਤ ਹੈ 

ਸ਼ਬਦਾਂ ਦੀ ਦਿੱਤੀ 

ਉਸਦੀ ਇਹ ਸੌਗਾਤ ਹੈ

ਸਵਾਸਾਂ ਦੇ ਇਸ ਖੇਡ ਵਿਚ 

ਸਵਾਸ ਹਨ 

ਸ਼ਬਦ ਹਨ 

ਸ਼ਬਦ ਹਨ 

ਸਵਾਸ ਹਨ 

ਇਹ ਸ਼ਬਦ ਮੇਰੇ ਨਹੀਂ 

ਖ਼ੁਦਾ ਦੀ ਰਹਿਮਤ ਹਨ 

ਧੁਰੋਂ ਚੱਲ ਕੇ ਆਏ ਹਨ

ਇਹ ਸ਼ਬਦ ਮੇਰੇ ਨਹੀਂ

ਸ਼ਬਦਾਂ ਦੀ ਇਹ ਖੇਡ ਹੈ

ਸਵਾਸਾਂ ਦੀ ਇਹ ਖੇਡ ਹੈ

ਰੱਬ ਮੇਰੇ ਦੀ ਮੇਹਰ ਹੈ

ਕਦੇ ਨ੍ਹੇਰ ਤੇ ਕਦੇ ਸਵੇਰ ਹੈ