ਜੀ. ਜੀ. ਐੱਨ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਕਿਸਾਨ ਸੰਘਰਸ਼ ਤੇ ਖੇਤੀ ਸੰਕਟ ਨੂੰ ਸਮਰਪਿਤ ਅੰਤਰ ਰਾਸ਼ਟਰੀ ਵਿਚਾਰ ਚਰਚਾ ਤੇ ਕਵੀ ਦਰਬਾਰ 12 ਦਸੰਬਰ ਨੂੰ .

ਲੁਧਿਆਣਾ: 9 ਦਸੰਬਰ


ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ 12 ਦਸੰਬਰ ਸ਼ਾਮ 5.30 ਵਜੇ ਭਾਰਤੀ ਸਮੇਂ ਮੁਤਾਬਕ 1.00 ਦੁਪਹਿਰ ਯੂਰਪੀਨ ਸਮੇਂ ਮੁਤਾਬਕ 7:00 ਵਜੇ ਸਵੇਰ ਟੋਰੰਟੋ ਸਮੇਂ ਮੁਤਾਬਕ ਕਿਸਾਨ ਸੰਘਰਸ਼ ਤੇ ਖੇਤੀ ਸੰਕਟ ਨੂੰ ਸਮਰਪਿਤ ਧਰਤਿ ਵੰਗਾਰੇ ਤਖ਼ਤ ਨੂੰ ਨਾਮ ਅਧੀਨ ਅੰਤਰਰਾਸ਼ਟਰੀ ਕਵੀ ਦਰਬਾਰ ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਆਰੰਭਕ ਸ਼ਬਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀਸੀ ਤੇ ਕਾਲਿਜ ਪ੍ਰਬੰਧਕ ਕਮੇਟੀ ਪ੍ਰਧਾਨ ਡਾ: ਐੱਸ ਪੀ ਸਿੰਘ ਬੋਲਣਗੇ। ਪ੍ਰਧਾਨਗੀ ਡਾ: ਸੁਰਜੀਤ ਪਾਤਰ ਕਰਨਗੇ। ਮੁੱਖ ਬੁਲਾਰੇ ਤੇ ਵਿਸ਼ੇਸ਼ ਮਹਿਮਾਨ ਵਜੋਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾ: ਸੁੱਚਾ ਸਿੰਘ ਗਿੱਲ ਸੰਬੋਧਨ ਕਰਨਗੇ। ਕਵੀ ਦਰਬਾਰ ਦਾ ਉਦਘਾਟਨ ਪ੍ਰੋ.ਗੁਰਭਜਨ ਗਿੱਲ ਕਰਨਗੇ। ਇਸ ਕਵੀ ਦਰਬਾਰ ਵਿੱਚ ਟੋਰੰਟੋ (ਕੈਨੇਡਾ) ਤੋਂ ਓਂਕਾਰ ਪ੍ਰੀਤ,ਕੁਲਵਿੰਦਰ ਖ਼ਹਿਰਾ,ਸੁਰਜੀਤ ਕੌਰ ਟੋਰੰਟੋ,ਭੁਪਿੰਦਰ ਦੁਲੇਅ ਤੇ ਪ੍ਰੋ: ਜਾਗੀਰ ਸਿੰਘ ਕਾਹਲੋਂ ਤੋਂ  ਇਲਾਵਾ ਅਮਰੀਕਾ ਤੋਂ ਨਕਸ਼ਦੀਪ ਪੰਜਕੋਹਾ ਭਾਗ ਲੈਣਗੇ। ਪੰਜਾਬ (ਭਾਰਤ) ਤੋਂ ਜਗਸੀਰ ਜੀਦਾ ਬਠਿੰਡਾ ਡਾ: ਸਰਦੂਲ ਸਿੰਘ  ਔਜਲਾ ਕਪੂਰਥਲਾ,ਤ੍ਰੈਲੋਚਨ ਲੋਚੀ ਲੁਧਿਆਣਾ, ਪ੍ਰੋ: ਸੁਰਜੀਤ ਜੱਜ ਫਗਵਾੜਾ, ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ ਮੋਹਾਲੀ ਤੇ ਸੁਖਵਿੰਦਰ ਸਿੰਘ ਰਟੌਲ ਪਟਿਆਲਾ ਭਾਗ ਲੈਣਗੇ। ਧੰਨਵਾਦ ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਕਰਨਗੇ। ਇਹ ਜਾਣਕਾਰੀ ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਤੇ ਪ੍ਰੋ: ਸ਼ਰਨਜੀਤ ਕੌਰ ਨੇ ਦਿੱਤੀ।