ਲੁਧਿਆਣਾ ਵਿੱਚ ਦਸ ਕਿ.ਮੀ. ਮੈਰਾਥਨ ਦੌੜ ਵਿੱਚ ਲੋਕਾਂ ਨੇ ਚੰਗੀ ਸਿਹਤ ਦਾ ਦਿੱਤਾ ਸੰਦੇਸ਼.

ਸੈਂਕੜੇ ਦੀ ਗਿਣਤੀ ਵਿੱਚ ਮੁੰਡੇ ਤੇ ਕੁੜੀਆਂ ਬੱਚੇ ਤੇ ਬਜ਼ੁਰਗ ਹੋਏ ਸ਼ਾਮਲ 
ਲਲਿਤ ਬੇਰੀ
ਲੁਧਿਆਣਾ, 28 ਜੁਲਾਈ -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਯੋਜਿਤ ਕੀਤੀ ਗਈ। 10 ਕਿਲੋਮੀਟਰ ਦੀ ਮੈਰਾਥਨ ਦੋੜ੍ ਵਿਚ ਬੱਚੇ, ਤਾਂ ਦਿੱਤੀਆਂ ਅਤੇ ਬਜ਼ੁਰਗਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਤਾਂ ਕਿ ਉਹ ਸਿਹਤ ਚੰਗੀ ਬਣੀ ਰਹੇ ਅਤੇ ਲੋਕਾਂ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਜਾਵੇ। ਦੌੜ ਤੋਂ ਪਹਿਲਾਂ ਵਾਰਮ ਅਪ ਵਾਰ ਕਰਵਾਇਆ ਗਿਆ। ਇਸ  ਦੌੜ ਵਿੱਚ ਛੋਟੇ ਬੱਚਿਆਂ  ਤੋਂ ਲੈ ਕੇ 60 ਸਾਲ ਤਕ ਦੇ ਲੋਕਾਂ ਨੇ ਭਾਗ ਲਿਆ। ਇਸ ਦੌੜ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਦੌੜ ਦੇ ਪ੍ਰਤੀ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਇਸ ਦੌੜ ਵਿੱਚ ਜੋੜਿਆਂ ਨੇ ਵੀ ਭਾਗ ਲਿਆ ਅਤੇ ਉਨ੍ਹਾਂ ਨੇ ਆਪਣੀ ਸੈਲਫੀ ਖਿੱਚਕੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀ ਪੋਸਟ ਕੀਤਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੌੜ ਦੇ ਨਿਰਦੇਸ਼ਕ ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਆਯੋਜਨ ਬੈਂਗਲੁਰੂ ਦਸ ਕਿਲੋਮੀਟਰ ਇਵੈਂਟ ਦੇ ਬਰਾਬਰ ਦਾ ਸੀ।  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਲੱਗ ਅਲੱਗ ਕਿਲੋਮੀਟਰਾਂ ਦੀ ਦੌੜ ਕਰਵਾਈ ਗਈ ਸੀ ਅਤੇ ਦਸ ਕਿਲੋਮੀਟਰ ਵਰਗ ਵਿੱਚ ਜਿੱਤਣ ਵਾਲੇ ਨੂੰ ਨਕਦ ਇਨਾਮ ਦਿੱਤਾ ਗਿਆ ਹੈ ਅਤੇ ਮੈਡਲ ਵੀ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌੜ ਦਾ ਮੁੱਖ ਮਕਸਦ ਲੋਕਾਂ ਨੂੰ ਚੰਗੀ ਸਿਹਤ ਦਾ ਸੰਦੇਸ਼ ਦੇਣਾ ਹੈ। ਇਸ ਤਰ੍ਹਾਂ ਦੇ ਇਵੈਂਟ ਲੁਧਿਆਣਾ ਸ਼ਹਿਰ ਵਿੱਚ ਅਸੀਂ ਸਮੇਂ ਸਮੇਂ ਤੇ ਕਰਵਾਉਂਦੇ ਰਹਾਂਗੇ।