ਚੇਅਰਮੈਨ ਬਾਵਾ ਨੇ ਵਾਰਡ ਨੰ.41 ‘ਚ ਕਰੋਨਾ ਟੀਕਾਕਰਨ ਕੈਂਪ ਦਾ ਕੀਤਾ ਉਦਘਾਟਨ.
ਚੇਅਰਮੈਨ ਬਾਵਾ ਨੇ ਵਾਰਡ
*ਬਾਵਾ ਤੇ ਸੱਗੂ ਨੇ ਲੋਕਾਂ ਨੂੰ ਵੱਧ ਚੜ੍ਹੇ ਕੇ ਟੀਕਾਕਰਨ ਕਰਵਾਉਣ ਦਾ ਦਿੱਤਾ ਸੱਦਾ
ਲਲਿਤ ਬੇਰੀ
ਲੁਧਿਆਣਾ, 4 ਜੁਲਾਈ (ਇੰਦਰਪਾਲ ਸਿੰਘ ਧੁੰਨਾ) : ਹਲਕਾ ਆਤਮ ਨਗਰ ਦੇ ਅਧੀਨ ਪੈਂਦੇ ਵਾਰਡ ਨੰ.41 ਬਾਬਾ ਵਿਸ਼ਵਕਰਮਾ ਜੀ ਪਾਰਕ ਵਿਖੇ ਕਾਂਗਰਸੀ ਆਗੂ ਰੇਸ਼ਮ ਸਿੰਘ ਸੱਗੂ ਦੀ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਇੰਡਸਟਰੀ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕੀਤਾ, ਇਸ ਮੌਕੇ ਡਾਕਟਰਾਂ ਦੀ ਟੀਮ ਤੋਂ ਇਲਾਵਾ ਕੌੰਸਲਰ ਬਲਜਿੰਦਰ ਕੌਰ, ਸੁਖਵਿੰਦਰ ਸਿੰਘ ਜਗਦੇਵ, ਇਕਬਾਲ ਰਿਐਤ, ਗਿਆਨ ਚੰਦ ਸ਼ਰਮਾ, ਅਮਰੀਕ ਸਿੰਘ ਘੜਿਆਲ, ਰਣਜੀਤ ਸਿੰਘ ਮਠਾੜੂ, ਜਗਦੀਪ ਸਿੰਘ ਲੋਟੇ, ਲਖਵਿੰਦਰ ਸਿੰਘ ਲਾਲੀ, ਸੁਰਿੰਦਰ ਸਿੰਘ, ਜਸਵੀਰ ਸਿੰਘ ਪਨੇਸਰ, ਜਸਦੀਪ ਸਿੰਘ ਦੀਪਾ, ਰਜਿੰਦਰ ਸਿੰਘ ਪੱਪੂ, ਇੰਦਰਜੀਤ ਸਿੰਘ ਨਵਯੁੱਗ, ਅਮਰੀਕ ਸਿੰਘ ਜੈਮਲ, ਅਮਰਜੀਤ ਸ਼ਰਮਾ, ਰਿੰਪੀ ਜੋਹਰ, ਗੁਰਮੀਤ ਕੌਰ, ਗੋਪਾਲ ਚੰਦ ਸ਼ਰਮਾ, ਤਰਸੇਮ ਦਸਾਝੂ, ਟੋਨੀ ਸ਼ਰਮਾ, ਕੈਪਟਨ ਮਲਕੀਤ ਸਿੰਘ ਆਦਿ ਵੱਖ-ਵੱਖ ਆਗੂ ਹਾਜਰ ਰਹੇ। ਰੇਸ਼ਮ ਸੱਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਹਿਲਕਦਮੀ, ਕੈਬਿਨਟ ਭਾਰਤ ਭੂਸ਼ਨ ਆਸ਼ੂ ਅਤੇ ਹਲਕਾ ਆਤਮ ਨਗਰ ਇੰਚਾਰਜ ਕਮਲਜੀਤ ਸਿੰਘ ਕੜਵਲ ਦੇ ਯਤਨਾਂ ਸਕਦਾ ਸਮੁੱਚੇ ਲੁਧਿਆਣਾ ‘ਚ ਕਰੋਨਾਂ ਮਹਾਂਮਾਰੀ ਦੀ ਰੋਕਥਾਮ ਸਬੰਧੀ ਟੀਕਾਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਤੇ ਲੋਕਾਂ ਵਿਚ ਵੀ ਟੀਕਾਕਰਨ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਨੇ ਦੁੱਖ ਝੱਲਿਆ, ਜਿੱਥੇ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ, ਉੱਥਟ ਲੱਖਾ-ਕਰੋੜਾਂ ਦੀ ਗਿਣਤੀ ‘ਚ ਲੋਕਾਂ ਨੂੰ ਕੀਮਤੀ ਜਾਨਾਂ ਵੀ ਗੁਵਾਉਣੀਆਂ ਪਾਈਆਂ। ਸ਼੍ਰੀ ਬਾਵਾ ਤੇ ਰੇਸ਼ਮ ਸੱਗੂ ਨੇ ਅੰਤ ਵਿਚ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਟੀਕਾਕਰਨ ਜਰੂਰ ਕਰਵਾਉਣ, ਇਸ ਨਾਲ ਜਿੱਥੇ ਅਸੀਂ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਾਂਗੇ, ਉੱਥੇ ਕਰੋਨਾਂ ਮਹਾਂਮਾਰੀ ਦੀ ਚੇਨ ਨੂੰ ਤੋੜ ਕੇ ਆਮ ਦਿਨਾਂ ਵਾਂਗ ਜੀਵਨ ਬਤੀਤ ਕਰਾਂਗੇ।