ਦਸ ਵਿਦੇਸ਼ੀ ਨਾਗਰਿਕਾਂ ਨੂੰ ਮਿਲੇ ਪਦਮ ਪੁਰਸਕਾਰ, ਇੰਨ੍ਹਾਂ ਵਿੱਚ 5 ਭਾਰਤੀ ਮੂਲ ਦੇ ਹਨ ਨਾਗਰਿਕ.
ਨਵੀਂ ਦਿੱਲੀ : ਗਣਤੰਤਰ ਦਿਵਸ 'ਤੇ ਐਲਾਨੇ ਗਏ ਦੇਸ਼ ਦੇ ਸਰਵਉੱਚ ਨਾਗਰਿਕ ਪਦਮ ਪੁਰਸਕਾਰਾਂ 'ਚੋਂ 10 ਵਿਦੇਸ਼ੀਆਂ ਦੇ ਹਿੱਸੇ ਆਏ ਹਨ ਅਤੇ ਇਨ੍ਹਾਂ 10 ਸ਼ਖਸੀਅਤਾਂ 'ਚੋਂ 5 ਭਾਰਤੀ ਮੂਲ ਦੇ ਹਨ। ਮਾਈਕ੍ਰੋਸਾਫਟ ਦੇ ਸੀਈਓ ਸਤਿਆਨਾਰਾਇਣ ਨਡੇਲਾ, ਅਲਫਾਬੈਟ ਦੇ ਮੁਖੀ ਸੁੰਦਰ ਪਿਚਾਈ ਅਤੇ ਮੈਕਸੀਕੋ ਦੇ ਵਿਗਿਆਨੀ ਸੰਜੇ ਰਾਜਾ ਰਾਮ ਅਤੇ ਮਧੁਰ ਜਾਫਰੀ, ਜਿਨ੍ਹਾਂ ਨੇ 480 ਦੇ ਕਰੀਬ ਕਣਕ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ, ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਗਣਤੰਤਰ ਦਿਵਸ ਮੌਕੇ ਦਿੱਤੇ ਗਏ। ਨਡੇਲਾ, ਪਿਚਈ ਅਤੇ ਜਾਫਰੀ ਭਾਰਤੀ ਮੂਲ ਦੇ ਜਾਣੇ-ਪਛਾਣੇ ਅਮਰੀਕੀ ਹਨ ਜਿਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦੋਂ ਕਿ ਸੰਜੇ ਰਾਜਾਰਾਮ ਮੈਕਸੀਕੋ ਤੋਂ ਹਨ ਜਿਨ੍ਹਾਂ ਨੂੰ ਸਾਲ 2014 ਵਿੱਚ ਵਰਲਡ ਫੂਡ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਖੇਤੀਬਾੜੀ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨਉਪਰੰਤ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਿਛਲੇ ਸਾਲ ਇਸ ਮਹਾਨ ਖੇਤੀ ਵਿਗਿਆਨੀ ਦਾ ਦਿਹਾਂਤ ਹੋ ਗਿਆ।
