ਗ਼ਜ਼ਲ / ਅਸ਼ਵਨੀ ਜੇਤਲੀ Ghazal penned by Ashvani Jaitly.
ਕਿਸੇ ਕੈਸ ਦੀ ਜੀਭ ਨਾ ਅੱਲਾ ਕਹਿੰਦੀ ਹੈ
ਹਰ ਸਾਹ ਨਾਮ ਉਹ ਲੈਲਾ ਦਾ ਹੀ ਲੈਂਦੀ ਹੈ
ਇਸ਼ਕ 'ਚ ਫਾਥੀ ਰੂਹ ਮਸਤ ਜਦ ਹੋ ਜਾਂਦੀ
ਝੱਲੀ, ਝੱਲ-ਵਲੱਲੀਆਂ ਕਰਦੀ ਰਹਿੰਦੀ ਹੈ
ਕਸੂਰ ਹਮੇਸ਼ਾ ਨਜ਼ਰ-ਮਿਲਨ ਦਾ ਹੁੰਦਾ ਹੈ
ਬਿਪਤਾ ਲੇਕਿਨ ਦਿਲ ਮਾਸੂਮ ਨੂੰ ਪੈਂਦੀ ਹੈ
ਦੇ ਦਿੱਤੈ ਸੰਗਦਿਲ ਨੂੰ, ਕਿਤੇ ਤੋੜ ਨਾ ਦੇਵੇ
ਦਿਲ ਨੂੰ ਅਕਸਰ ਇਹੋ ਚਿੰਤਾ ਰਹਿੰਦੀ ਹੈ
ਇਸ਼ਕ ਦੀ ਬੇੜੀ ਭੰਵਰੀਂ ਠੱਲ੍ਹਣੀ ਪੈਂਦੀ ਹੈ
ਤਦ ਫਿਰ ਜਾ ਕੇ ਕਦਰ ਵਫ਼ਾ ਦੀ ਪੈਂਦੀ ਹੈ