ਪੀਏਯੂ ਦੀ ਵਿਦਿਆਰਥਣ ਕ੍ਰਿਤਿਕਾ ਗੁਪਤਾ ਨੂੰ ਅਮਰੀਕਾ ਵਿੱਚ ਖੋਜ ਲਈ ਵਜ਼ੀਫਾ ਮਿਲਿਆ .
ਲਲਿਤ ਬੇਰੀ
ਲੁਧਿਆਣਾ 29 ਜੁਲਾਈ
ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੀ ਸਾਬਕਾ ਵਿਦਿਆਰਥਣ ਕੁਮਾਰੀ ਕ੍ਰਿਤਿਕਾ ਗੁਪਤਾ ਨੂੰ ਅਮਰੀਕਾ ਦੀ ਮਿਸੀਸਿੱਪੀ ਯੂਨੀਵਰਸਿਟੀ ਵਿੱਚ ਖੋਜ ਲਈ ਵਿਸ਼ੇਸ਼ ਸਕਾਲਰਸ਼ਿਪ ਪ੍ਰਾਪਤ ਹੋਈ ਹੈ । ਅਮਰੀਕਾ ਵਿੱਚ ਕੁਮਾਰੀ ਕ੍ਰਿਤਿਕਾ ਡਾ. ਜਾਰਜ਼ਿਆਨਾ ਮਾਨ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰੇਗੀ । ਉਸ ਦੇ ਖੋਜ ਕਾਰਜ ਦੀ ਦਿਸ਼ਾ ਸਮਾਜ ਦੇ ਅਵਿਕਸਿਤ ਵਰਗਾਂ ਦੇ ਪੋਸ਼ਣ ਪੱਧਰ ਨੂੰ ਉਚਾ ਚੁੱਕਣ ਸੰਬੰਧੀ ਹੈ । ਦਸੰਬਰ 2018 ਵਿੱਚ ਕੁਮਾਰੀ ਕ੍ਰਿਤਿਕਾ ਗੁਪਤਾ ਨੇ ਯੂ.ਜੀ.ਸੀ. ਦਾ ਨੈਟ ਟੈਸਟ ਜੇ.ਆਰ.ਐਫ ਨਾਲ ਪਾਸ ਕੀਤਾ । ਮੰਨੇ-ਪ੍ਰਮੰਨੇ ਰਸਾਲਿਆਂ ਵਿੱਚ ਉਸ ਦੇ ਵਿਗਿਆਨਕ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ । ਪਿਛਲੇ ਸਾਲ ਹੀ ਸੀ.ਐਸ.ਆਈ.ਆਰ. ਵੱਲੋਂ ਉਸ ਨੂੰ ਡਾ. ਏ.ਪੀ.ਜੇ. ਅਬਦੁੱਲ ਕਲਾਮ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਸੀ.ਐਸ.ਆਈ.ਆਰ. ਮੈਸੂਰ ਦੇ ਪ੍ਰਮੁੱਖ ਵਿਗਿਆਨੀ ਡਾ. ਐਨ.ਐਮ. ਸਚੇਂਦਰਾ ਦੀ ਨਿਗਰਾਨੀ ਵਿੱਚ ਖੋਜ ਕੀਤੀ । ਕੁਮਾਰੀ ਕ੍ਰਿਤਿਕਾ ਪੀ.ਏ.ਯੂ. ਦੀ ਬਹੁਤ ਸਰਗਰਮ ਅਤੇ ਉਭਰਵੀਂ ਵਿਦਿਆਰਥਣ ਰਹੀ ਹੈ ਜਿਸ ਨੇ ਸਭਿਆਚਾਰਕ ਗਤੀਵਿਧੀਆਂ, ਖੇਡਾਂ ਅਤੇ ਪੜ•ਾਈ ਵਿੱਚ ਨਵੀਆਂ ਪੈੜਾਂ ਪਾਈਆਂ ਜਿਸ ਸਦਕਾ ਉਸ ਨੂੰ ਸਵਾਮੀ ਵਿਵੇਕਾਨੰਦ ਯੂਥ ਐਵਾਰਡ ਵੀ ਮਿਲਿਆ । ਪੀ.ਏ.ਯੂ. ਮੈਗਜ਼ੀਨ ਦੇ ਅੰਗਰੇਜ਼ੀ ਵਿਭਾਗ ਦੀ ਵਿਦਿਆਰਥੀ ਸੰਪਾਦਕ ਵੀ ਉਹ ਰਹੀ ਹੈ । ਪੀ.ਏ.ਯੂ. ਯੰਗ ਰਾਈਟਰ ਐਸੋਸੀਏਸ਼ਨ ਵਿੱਚ ਬੇਹੱਦ ਸਰਗਰਮੀ ਨਾਲ ਭਾਗ ਲੈਣ ਵਾਲੀ ਕੁਮਾਰੀ ਕ੍ਰਿਤਿਕਾ ਗੁਪਤਾ ਰੇਡੀ�" ਤੋਂ ਮਹਿਮਾਨ ਬੁਲਾਰੇ ਵਜੋਂ ਕਈ ਵਾਰ ਆਪਣੇ ਵਿਚਾਰ ਪੇਸ਼ ਕਰ ਚੁੱਕੀ ਹੈ । ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ੍ਰੀ ਐਵਾਰਡੀ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ।