poem# penned by#ashvani jaitly#azlaa'n to'n tirhaye aa'n.
ਅਜ਼ਲਾਂ ਤੋਂ ਤ੍ਰਿਹਾਏ ਹਾਂ/ਅਸ਼ਵਨੀ ਜੇਤਲੀ
ਸੱਜਣਾ ਵੇ ਅਸੀਂ ਗ਼ਮ ਦੇ ਬੱਦਲ
ਅਜ਼ਲਾਂ ਤੋਂ ਤ੍ਰਿਹਾਏ ਆਂ
ਤੇਰੇ ਦਰ ਤੋਂ ਹੰਝੂਆਂ ਦੀ ਲੱਪ
ਲੈਣ ਉਧਾਰੀ ਆਏ ਸਾਂ
ਦਰ ਤੇਰੇ ਤੋਂ ਝੋਲੀ ਸਾਡੀ
ਇਹ ਵੀ ਨਾ ਖ਼ੈਰਾਤ ਪਈ
ਸਾਡੇ ਲਈ ਤਾਂ ਜੀਕਣ ਸੱਜਣਾ
ਸਿਖਰ ਦੁਪਹਿਰੇ ਰਾਤ ਪਈ
ਆਸ ਨਿਮਾਣੀ ਹੋਈ ਨਾ ਪੂਰੀ
ਹਰ ਸੱਧਰ ਹੀ ਰਹੀ ਅਧੂਰੀ
ਦਰ ਤੋਂ ਖਾਲੀ ਮੋੜ 'ਤਾ ਤੂੰ ਵੀ
ਖ਼ਵਰੇ ਤੇਰੀ ਕੀ ਮਜਬੂਰੀ?
ਬੁਝੀ ਨਹੀਂ ਏੰ, ਪਿਆਸ ਹੈ ਬਾਕੀ
ਅਜੇ ਵੀ ਮਨ ਵਿੱਚ ਆਸ ਹੈ ਬਾਕੀ
ਸ਼ਾਇਦ ਮੰਨ ਹੀ ਜਾਵੇ ਭੈੜਾ
ਰੁੱਸਿਆ ਸਾਡੇ ਨਾਲ ਜੋ ਸਾਕੀ
�"ਸੀਆਂ ਵਾਲੇ ਅਸੀਂ ਵੀ ਅੱਖਰ
ਰੋਜ਼ ਹੀ ਵਾਹੀਏ ਦਿਲ ਕੰਧ
ਉਪਰ
ਸੁਰਮਾ ਪਾ ਕੇ ਯਾਦ ਤੇਰੀ ਦਾ
ਰਾਹਾਂ ਵਿੱਚ ਵਿਛਾਈ ਏ ਨਜ਼ਰ
ਅਹੁੜ ਪਹੁੜ ਇਹ ਕਰਦੇ ਪਏ ਆਂ
ਤਿਲ ਤਿਲ ਭਾਵੇਂ ਮਰਦੇ ਪਏ ਆਂ
ਵਸਲ ਦੀ ਆਸ ਸਜਾ ਕੇ ਬੈਠੇ
ਹਿਜਰ ਦੀ ਭੱਠੀ ਸੜਦੇ ਪਏ ਆਂ
ਜਨਮ ਜਨਮ ਤੋਂ ਸਾਥ ਜੇਤਲੀ
ਤੇਰਾ ਮੰਗਦੇ ਆਏ ਹਾਂ
ਆ ਮਿਲ! ਦੇ ਦੀਦਾਰ ਵੇ ਸੱਜਣਾ
ਦੀਦ ਦੇ ਹੀ ਤਾਂ ਤ੍ਰਿਹਾਏ ਹਾਂ