Ghazal#pennedbyAshvaniJaitly.
ਗ਼ਜ਼ਲ / ਅਸ਼ਵਨੀ ਜੇਤਲੀ
ਮਨ ਵਿੱਚ ਮਚੀ ਖ਼ਲਬਲੀ ਹੈ, ਕੀ ਕਰਾਂ
ਸਮਝ ਨਾ ਆਵੇ ਕੂਆਂ ਜਾਂ ਚੁੱਪ ਹੀ ਰਹਾਂ
ਜਾਣਾਂ ਕਿ ਇੱਕ ਥਾਂ ਵੀ ਰੁਕਣਾ ਠੀਕ ਨਹੀਂ
ਕੀ ਮਜਬੂਰੀ ਫਿਰ, ਕਿਉਂ ਅੱਗੇ ਨਾ ਵਧਾਂ
ਰੋਕ ਲਿਐ ਕਦਮਾਂ ਨੂੰ ਉਸਦੇ ਵੱਲ ਜਾਣੋਂ
ਰੋਕਾਂ ਮਨ ਦੇ ਵਲਵਲਿਆਂ ਨੂੰ ਕਿਸ ਤਰ੍ਹਾਂ
ਰੁੱਖਾਂ ਤੋਂ ਮੈਂ ਮੰਗਾਂ ਧੁੱਪਾਂ, ਸਮਝ ਨਾ ਆਵੇ
ਛਾਂ ਮੇਰੇ ਸਿਰ ਕਰ, ਕਿਉਂ ਧੁੱਪ ਨੂੰ ਕਹਾਂ
ਮਨ ਦੇ ਅੰਦਰ ਸ਼ੋਰ ਹੈ ਬੜਾ ਸਵਾਲਾਂ ਦਾ
ਹੋਠੀਂ ਹੈ ਪਰ ਪੱਸਰੀ ਚੰਦਰੀ ਸੁੰਨਮਸਾਂ
ਗ਼ੈਰਾਂ ਸੰਗ ਨਿਭਾਵਾਂ ਰਿਸ਼ਤੇ ਕਰ ਪੀਡੇ
ਆਪਣਿਆਂ ਤੋਂ ਬੁੱਝੋ ਅੱਜਕੱਲ੍ਹ ਕਿਉਂ ਡਰਾਂ
ਦੋ ਦਿਨ ਕੱਟ ਕੇ ਜੀਵਨ ਦੇ ਤੁਰ ਜਾਣਾ ਏਂ
ਇਹ ਦੁਨੀਆਂ ਹੈ 'ਜੇਤਲੀ ਜੀ' ਇੱਕ ਸਰਾਂ