Ghazal#pennedbyAshvaniJaitly.

ਗ਼ਜ਼ਲ / ਅਸ਼ਵਨੀ ਜੇਤਲੀ

 

ਸਾਰਾ ਆਲਮ ਗ਼ੁਲਾਮ ਹੈ ਉਸਦਾ

ਮੇਰੇ ਦਿਲ ਵਿੱਚ ਕਿਆਮ ਹੈ ਉਸਦਾ


ਜ਼ੱਰੇ ਜ਼ੱਰੇ 'ਚ ਉਹ ਸਮਾਇਆ ਹੈ

ਜ਼ੱਰਾ ਜ਼ੱਰਾ ਗੁਲਾਮ ਹੈ ਉਸਦਾ


ਰੰਗ ਹਰ ਰੰਗ ਦੇ ਜਿਸ ਖਿਲਾਰੇ ਨੇ

ਇਹ ਸਾਰਾ ਤਾਮਝਾਮ ਹੈ ਉਸਦਾ


ਤੇਰੇ ਚਿਹਰੇ 'ਤੇ ਇਹ ਜੋ ਰੌਣਕ ਹੈ

ਆਇਆ ਲੱਗਦਾ ਪੈਗ਼ਾਮ ਹੈ ਉਸਦਾ


ਕਵੀ ਕਵਿਤਾ ਨੂੰ ਪਾਉਣਾ ਚਾਹੁੰਦਾ ਸੀ

ਉਸਦਾ ਹਾਸਿਲ ਈਨਾਮ ਹੈ ਉਸਦਾ


ਤੁਰ ਗਿਆ 'ਹੂੰ' ਸੁਣਨ ਨੂੰ ਬੈਠਾ ਸੀ

ਕਿੱਸਾ ਹੋਇਆ ਤਮਾਮ ਹੈ ਉਸਦਾ


ਸਾਰਾ ਬ੍ਰਹਿਮੰਡ ਹੈ ਕ‍ਾਇਦੇ ਅੰਦਰ

ਕਿੰਨਾ ਆਲ੍ਹਾ ਨਿਜ਼ਾਮ ਹੈ ਉਸਦਾ


ਵਜਾਵੇ ਟੱਲ ਵੀ, ਅਜ਼ਾਨ ਵੀ ਦੇਵੇ

ਅੱਲ੍ਹਾ ਉਸਦਾ ਤੇ ਰਾਮ ਹੈ ਉਸਦਾ


ਤੂੰ ਇਹ ਸਮਝੇੰ ਗ਼ਜ਼ਲ ਹਾਂ ਮੈਂ ਲਿਖਦਾ

ਅੱਖਰ ਅੱਖਰ ਕਲਾਮ ਹੈ ਉਸਦਾ