PNB ਦੇ MD ਅਤੁਲ ਗੋਇਲ ਦਾ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋ: ਨੇ ਕੀਤਾ ਸਵਾਗਤ .
ਵਾਸੂ ਜੇਤਲੀ
ਲੁਧਿਆਣਾ, 13 ਜੁਲਾਈ
ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਤੁਲ ਗੋਇਲ ਦੇ ਇੱਥੇ ਪੁੱਜਣ 'ਤੇ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ ਪੰਜਾਬ ਸ਼ਾਖਾ ਦਾ ਇੱਕ ਵਫ਼ਦ ਸਰਬਜੀਤ ਸਿੰਘ ਅਤੇ ਰੋਸ਼ਨ ਲਾਲ ਆਰੀਆ ਦੀ ਅਗਵਾਈ ਹੇਠ ਮਿਲਿਆ | ਵਫ਼ਦ ਵਿੱਚ ਜਤਿੰਦਰ ਮਲਹੋਤਰਾ, ਅਮਰਜੀਤ ਸਿੰਘ ਅਤੇ ਪਰਮਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੀ ਤਰਫ਼ੋਂ ਸ੍ਰੀ ਗੋਇਲ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਦੁਸ਼ਾਲਾ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ | ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ।
ਮੈਨੇਜਿੰਗ ਡਾਇਰੈਕਟਰ ਸ੍ਰੀ ਗੋਇਲ ਨੇ ਕਿਹਾ ਕਿ ਬੈਂਕ ਵੱਲੋਂ ਸਾਰੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਸਾਰੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਬੈਂਕ ਕਰਮਚਾਰੀ ਘੱਟੋ-ਘੱਟ 02 ਹਾਊਸਿੰਗ ਲੋਨ ਬੈਂਕ ਨੂੰ ਦੇਵੇ। ਇਸ ਨਾਲ ਬੈਂਕ ਦੇ ਕੰਮ ਦੇ ਨਾਲ-ਨਾਲ ਮੁਨਾਫਾ ਵੀ ਵਧੇਗਾ, ਜਿਸ ਨਾਲ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਪ੍ਰਤੀਨਿਧ ਮੰਡਲ ਨੇ ਆਪਣੇ ਵੱਲੋਂ ਗਾਹਕਾਂ ਦੀ ਸੇਵਾ ਵਿੱਚ ਸੁਧਾਰ ਕਰਨ ਅਤੇ ਬੈਂਕ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ੋਨਲ ਮੈਨੇਜਰ ਸੁਮੰਤ ਮੋਹੰਤੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
