AIPL ਡਰੀਮਸਿਟੀ ਵਿਖੇ ਲੁਧਿਆਣਾ ਵਾਸੀਆਂ ਨੇ ਲਿਆ ਆਫ-ਰੋਡਿੰਗ ਐਡਵੈਂਚਰ ਦਾ ਆਨੰਦ .
ਲੁਧਿਆਣਾ, 23 ਜੁਲਾਈ (ਲਲਿਤ ਬੇਰੀ)-
ਦਰ-ਦੁਰਾਡੇ ਤੱਕ ਫੈਲੀ ਏ.ਆਈ.ਪੀ.ਐਲ ਡ੍ਰੀਮਸਿਟੀ ਵਿਖੇ ਆਫ-ਰੋਡਿੰਗ ਕਰਦੇ ਹੋਏ ਲੁਧਿਆਣਾ ਦੇ ਵਸਨੀਕਾਂ ਨੇ ਇੱਕ ਐਡਵੈਂਚਰ ਭਰਿਆ ਦਿਨ ਬਿਤਾਇਆ। ਸਾਹਸੀ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਲਗਭਗ 150 ਐਡਵੈਂਚਰ ਪ੍ਰੇਮੀਆਂ ਨੇ ਦੇਖੇ ਸਮਝਿਆ ਰਸਤਿਆਂ ਤੋਂ ਹੱਟਕੇ ਆਪਣੇ ਵਾਹਨਾਂ ਨੂੰ ਏਆਈਪੀਐਲ ਡ੍ਰੀਮਸਿਟੀ ਵਿਖੇ ਇੱਕ ਖ਼ਾਸ ਤੌਰ 'ਤੇ ਨਿਰਧਾਰਿਤ ਆਫ-ਰੋਡਿੰਗ ਟ੍ਰੈਕ 'ਤੇ ਉਤਾਰਿਆ। ਔਫ-ਰੋਡਰਸ ਨੇ ਇੱਕ ਸੁੰਦਰ ਨਜ਼ਾਰਾ ਪੇਸ਼ ਕੀਤਾ। ਐਡਵੈਂਚਰ ਪ੍ਰੇਮੀ ਨੇ ਇੱਕ ਅਜਿਹੇ ਚੁਨੌਤੀ ਪੂਰਨ ਕੱਚੇ ਟ੍ਰੈਕ 'ਤੇ ਗੱਡੀ ਚਲਾ ਰਹੇ ਸਨ ਜਿਸ ਵਿੱਚ ਉਬੜ ਖਾਬੜ ਸੜਕਾਂ, ਟੋਏ, ਘਾਹ ਦੇ ਮੈਦਾਨ, ਪਥਰੀਲਾ ਇਲਾਕਾ ਵਰਗੇ ਅਤੇ ਹੋਰ ਵੀ ਬਹੁਤ ਕੁੱਝ ਮੌਜੂਦ ਸੀ।
ਏ.ਆਈ.ਪੀ.ਐਲ ਦੇ ਕਾਰਜਕਾਰੀ ਨਿਰਦੇਸ਼ਕ ਦਲਜੀਤ ਸਿੰਘ ਨੇ ਕਿਹਾ "ਏ.ਆਈ.ਪੀ.ਐਲ ਵਿੱਚ ਅਸੀਂ ਸਾਰੇ ਉਮਰ ਸਮੂਹਾਂ ਨੂੰ ਰੁੱਝੇ ਰੱਖਣ ਦੇ ਲਈ ਵੱਖ-ਵੱਖ ਗਤੀਵਿਧੀਆਂ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ। ਆਫ-ਰੋਡਿੰਗ ਇੱਕ ਅਜਿਹੀ ਗਤੀਵਿਧੀ ਹੈ ਜਿਸ ਨੂੰ ਅਸੀਂ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।"
ਡਰੀਮਸਿਟੀ ਦੇ ਨਿਵਾਸੀ ਹਰਮੀਤ ਜੋਕਿ ਆਫ-ਰੋਡਿੰਗ ਕਰਨ ਵਾਲੇ ਪਹਿਲੇ ਕੁੱਝ ਲੋਕਾਂ ਵਿੱਚੋਂ ਇੱਕ ਸੀ ਨੇ ਕਿਹਾ "ਇਹ ਮੇਰੇ ਲਈ ਜੀਵਨ ਦਾ ਇੱਕ ਵਿਲੱਖਣ ਅਨੁਭਵ ਸੀ।"
ਆਫ-ਰੋਡਿੰਗ ਈਵੈਂਟ 23-24 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆਯੋਜਿਤ ਕੀਤਾ ਗਿਆ ਹੈ। ਪਹਿਲੇ ਦਿਨ ਏ.ਆਈ.ਪੀ.ਐਲ ਡ੍ਰੀਮਸਿਟੀ ਦੇ ਬਹੁਤ ਸਾਰੇ ਨਿਵਾਸੀਆਂ ਸਮੇਤ ਲਗਭਗ 150 ਲੋਕਾਂ ਨੇ ਇਸ ਵਿੱਚ ਭਾਗ ਲਿਆ ।
ਆਫ-ਰੋਡਿੰਗ ਪ੍ਰੇਮੀ, ਰੋਹਿਤ ਨੇ ਕਿਹਾ "ਇਹ ਇੱਕ ਪ੍ਰੀਮੀਅਮ ਸਥਾਨ 'ਤੇ ਇੱਕ ਬਹੁਤ ਹੀ ਰੋਮਾਂਚ ਅਲਟੀਮੇਟ ਡਰਾਈਵਿੰਗ ਅਨੁਭਵ ਸੀ। ਡਰੀਮਸਿਟੀ ਲੁਧਿਆਣਾ ਵਿੱਚ ਅਜਿਹੀਆਂ ਹੋਰ ਗਤੀਵਿਧੀਆਂ ਨੂੰ ਦੇਖਣ ਦੀ ਇੱਛਾ ਹੈ।"
500 ਏਕੜ ਜ਼ਮੀਨ ਵਿੱਚ ਫੈਲਿਆ ਡ੍ਰੀਮਸਿਟੀ ਲੁਧਿਆਣਾ ਇੱਕ ਵਿਲੱਖਣ ਅਤੇ ਕੁਦਰਤ ਦੇ ਅਨੁਕੂਲ ਟਾਊਨਸ਼ਿਪ ਹੈ। ਝੀਲਾਂ, ਲੈਗੁਣ, ਰੈਣ ਗਾਰਡਨ ਅਤੇ ਸਵੈਲਸ ਨਾਲ, ਇਹ ਇੱਕ ਆਦਰਸ਼ ਟਿਕਾਊ ਟਾਊਨਸ਼ਿਪ ਬਣਨ ਲਈ ਹਰ ਸਹੂਲਤ ਨਾਲ ਲੈਸ ਹੈ। ਜੈਵਿਕ ਖੇਤੀ, ਕੁਦਰਤੀ ਰਹਿੰਦ-ਖੂੰਹਦ ਦੀ ਖਾਦ ਬਣਾਉਣ ਦੀਆਂ ਸਹੂਲਤਾਂ, ਗੰਦੇ ਪਾਣੀ ਦੀ ਮੁੜ ਵਰਤੋਂ, ਵੇਸਟ ਰੀਸਾਈਕਲਿੰਗ, ਮਧੂ ਮੱਖੀ ਪਾਲਣ, ਬਟਰਫਲਾਈ ਬਾਗ਼, ਫਲਾਂ ਦੇ ਬਾਗ਼ ਅਤੇ ਇੱਕ ਨਰਸਰੀ ਦੇ ਨਾਲ, ਡ੍ਰੀਮਸਿਟੀ ਲੁਧਿਆਣਾ ਅੱਜ ਉਨ੍ਹਾਂ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ ਜੋ ਕੁਦਰਤ ਦੀ ਗੋਦ ਵਿੱਚ ਰਹਿਣਾ ਚਾਹੁੰਦੇ ਹਨ।
