ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣਾ ਸਾਡਾ ਫ਼ਰਜ਼ - ਗੁਰਜੀਤ ਧਾਂਦਰਾ ਸਰਪੰਚ .
ਕਰਨ ਜੇਤਲੀ
ਲੁਧਿਆਣਾ : ਪੰਜਾਬ ਦਾ ਅਮੀਰ ਸੱਭਿਆਚਾਰ, ਲੋਕ ਨਾਚ, ਲੋਕ ਗੀਤ ਤੇ ਲੋਕ ਰੰਗ ਸੰਭਾਲਣ ਦੇ ਉਪਰਾਲੇ ਕਰਨ ਵਾਲਿਆਂ ਨੂੰਃ ਦਿਲੋਂ ਸਲਾਮ ਹੈ! ਮੰਗਲਵਾਰ ਸ਼ਾਮ ਲੁਧਿਆਣਾ ਦੇ ਲਾਗਲੇ ਪਿੰਡ ਧਾਂਦਰਾ ਵਿਖੇ ਜਿੱਥੇ ਮੁਟਿਆਰਾਂ ਨੇ ਲੋਕ ਪਹਿਰਾਵੇ ਸੱਜ ਕੇ ਬੋਲੀਆਂ ਪਾ ਕੇ ਗਿੱਧਾ ਪਾਇਆ ਤਾਂ ਛੋਟੇ ਛੋਟੇ ਬੱਚਿਆਂ ਨੇ ਵੀ ਸੱਭਿਆਚਾਰ ਦੀ ਮਹਿਕ ਖਿਲਾਰੀ। ਇਸ ਸਮੁੱਚੇ ਆਯੋਜਨ ਦਾ ਸਿਹਰਾ ਉੱਘੇ ਸਮਾਜ ਸੇਵਕ ਅਤੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਧਾਂਦਰਾ ਦੇ ਸਿਰ ਹੈ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਧਾਂਦਰਾ ਨੇ ਇਸ ਉਪਰਾਲੇ ਨੂੰ ਨੇਪਰੇ ਚਾੜ੍ਹਣ ਦਾ ਲਈ ਉੱਘੇ ਸੰਗੀਤਕਾਰ ਤੇ ਪੰਜਾਬੀ ਗੀਤਾਂ ਦੀਆਂ ਅਨੇਕਾਂ ਐਲਬਮਾਂ ਨੂੰ ਆਪਣੇ ਮਧੁਰ ਸੰਗੀਤ ਨਾਲ ਸੰਵਾਰਨ ਵਾਲੇ ਤੇਜਵੰਤ ਕਿੱਟੂ ਦਾ ਧੰਨਵਾਦ ਕੀਤਾ ਅਤੇ ਇਸ ਵਿਲੱਖਣ ਸਮਾਗਮ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਵੀ ਜੀ ਆਇਆਂ ਕਿਹਾ।