7 ਅਰਬ ਨੇਕੀ ਦੇ ਕੰਮ* ਮੁਹਿੰਮ ਤਹਿਤ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਲੁਧਿਆਣਾ ਵਿਖੇ ਪ੍ਰੋਗਰਾਮ ਕਰਵਾਏ.

*7 ਅਰਬ ਨੇਕੀ ਦੇ ਕੰਮ*


 *7 ਅਰਬ ਨੇਕੀ ਦੇ ਕੰਮ* ਮੁਹਿੰਮ ਤਹਿਤ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਲੁਧਿਆਣਾ ਵਿਖੇ ਪ੍ਰੋਗਰਾਮ ਕਰਵਾਏ ਗਏ। ਅੰਤਰਰਾਸ਼ਟਰੀ ਪੱਧਰ 'ਤੇ ਇਹ ਮੁਹਿੰਮ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਤਹਿਤ ਮਨਾਈ ਜਾ ਰਹੀ ਹੈ। ਜਿਸ ਵਿੱਚ ਬ੍ਰਹਮ ਕੁਮਾਰ ਭਰਾ ਰਾਮ ਸਿੰਘਲ ਜੀ ਮੁੱਖ ਬੁਲਾਰੇ ਦੀ ਭੂਮਿਕਾ ਨਿਭਾ ਰਹੇ ਹਨ। ਜੋ ਕਿ ਪੇਸ਼ੇ ਤੋਂ ਸਿਵਲ ਇੰਜੀਨੀਅਰ ਹਨ ਅਤੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਰਹਿਣ ਵਾਲੇ ਹਨ ਅਤੇ 48 ਸਾਲਾਂ ਤੋਂ ਇਸ ਸੰਸਥਾ ਨਾਲ ਜੁੜ ਕੇ ਰਾਜਯੋਗ ਦਾ ਅਭਿਆਸ ਕਰ ਰਹੇ ਹਨ। ਉਹ ਸਾਲ 1977 ਵਿੱਚ ਅਮਰੀਕਾ ਚਲੇ ਗਏ ਸੀ ਅਤੇ 9/11/2001 ਨੂੰ ਅਮਰੀਕਾ ਵਿੱਚ ਹੋਏ ਹਮਲਿਆਂ ਦੇ ਚਸ਼ਮਦੀਦ ਗਵਾਹ ਵੀ ਹਨ। 7 ਅਰਬ ਨੇਕੀ ਦੇ ਕੰਮ ਮੁਹਿੰਮ ਦਾ ਟੀਚਾ ਵਿਸ਼ਵ-ਵਿਆਪੀ ਭਾਈਚਾਰੇ ਦੀ ਭਾਵਨਾ ਨੂੰ ਜਗਾਉਣਾ ਅਤੇ ਮਜ਼ਬੂਤ ​​ਕਰਨਾ ਹੈ। ਅੱਜ ਪੂਰੀ ਦੁਨੀਆ ਦੀ ਆਬਾਦੀ 7 ਅਰਬ ਦੇ ਕਰੀਬ ਹੈ। ਇਸ ਮੁਹਿੰਮ ਵਿੱਚ ਰਾਮ ਸਿੰਘਲ ਜੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ ਕਿ ਚੰਗਾ ਕੰਮ ਆਪਣੇ ਪ੍ਰਤੀ ਵੀ ਕੀਤਾ ਜਾ ਸਕਦਾ ਹੈ ਅਤੇ ਦੂਜਿਆਂ ਪ੍ਰਤੀ ਮਦਦ ਕਰਕੇ ਵੀ ਕੀਤਾ ਜਾ ਸਕਦਾ ਹੈ। ਜਿਵੇਂ ਕਿਸੇ ਨੂੰ ਦਿਲੋਂ ਮਾਫ਼ ਕਰਨਾ, ਤੁਹਾਡੇ ਨਾਲ ਨਫ਼ਰਤ ਕਰਨ ਵਾਲੇ ਨਾਲ ਆਪਣੀ ਖੁਸ਼ੀ ਸਾਂਝੀ ਕਰਨਾ, ਕੁਦਰਤ ਪ੍ਰਤੀ ਕੁਝ ਚੰਗਾ ਕਰਨਾ, ਸਾਰਿਆਂ ਪ੍ਰਤੀ ਚੰਗੀ ਭਾਵਨਾ ਰੱਖਣਾ ਆਦਿ ਇਸ ਮੁਹਿੰਮ ਦਾ ਟੀਚਾ ਸਾਰੀ ਦੁਨੀਆ ਦੇ ਲੋਕਾਂ ਨੂੰ ਨੇਕੀ ਦੇ ਇੱਕ ਧਾਗੇ ਵਿੱਚ ਜੋੜਨਾ ਹੈ। 


ਇਸ ਮੁਹਿੰਮ ਤਹਿਤ 3 ਸਤੰਬਰ ਨੂੰ ਸਵੇਰੇ 10 ਵਜੇ ਲੜਕਿਆਂ ਦੇ ਸਰਕਾਰੀ ਕਾਲਜ  ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਵਿਸ਼ਾ ਸੀ ਸੰਕਟ ਨੂੰ ਮੌਕਿਆਂ ਵਿਚ ਅਤੇ ਡਰ ਨੂੰ ਹਿੰਮਤ ਵਿਚ ਕਿਵੇਂ ਬਦਲਿਆ ਜਾਵੇ। ਇਸ ਤੋਂ ਬਾਅਦ ਦੁਪਹਿਰ 12 ਵਜੇ ਖ਼ਾਲਸਾ ਕਾਲਜ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ ਅੰਦਰੂਨੀ ਸਮਰੱਥਾ ਦਾ ਨਿਰਮਾਣ ਕਰਨਾ ਸੀ।  ਤਣਾਅ ਨੂੰ ਤਾਕਤ ਵਿਚ ਕਿਵੇਂ ਬਦਲੀਏ ਇਸ ਵਿਸ਼ੇ ਤਹਿਤ  ਦੁਪਹਿਰ 2 ਵਜੇ ਡੀ.ਐਮ.ਸੀ ਨਰਸਿੰਗ ਕਾਲਜ ਵਿੱਚ ਪ੍ਰੋਗਰਾਮ ਕਰਵਾਇਆ ਗਿਆ। 


4 ਸਤੰਬਰ ਨੂੰ ਇਹ ਪ੍ਰੋਗਰਾਮ ਲੁਧਿਆਣਾ ਦੇ ਝਾਂਡੇ ਸਥਿਤ ਵਿਸ਼ਵ ਸ਼ਾਂਤੀ ਸਦਨ ਕੇਂਦਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਛੋਟੇ-ਛੋਟੇ ਕਰਮਾਂ ਰਾਹੀਂ ਪੁੰਨ ਦਾ ਖਾਤਾ ਭਰਨ ਦੇ ਤਰੀਕੇ ਦੱਸੇ ਜਾਣਗੇ। 


ਇਸ ਪ੍ਰੋਜੈਕਟ ਨੂੰ ਅੱਗੇ ਤੋਰਦਿਆਂ 5 ਸਤੰਬਰ ਨੂੰ ਦੁਪਹਿਰ 11.30 ਵਜੇ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (GNIMT) ਵਿਖੇ ਅਤੇ ਦੁਪਹਿਰ 1.00 ਵਜੇ ਸਰਕਾਰੀ ਕਾਲਜ ਫ਼ਾਰ ਗਰਲਜ਼ ਵਿਖੇ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿੱਚ ਰਾਮ ਸਿੰਘਲ ਭਾਈ ਤਣਾਅ ਨੂੰ ਕਿਵੇਂ ਅੰਦਰੂਨੀ ਸ਼ਕਤੀ ਵਿਚ ਬਦਲਿਆ ਜਾਵੇ, ਇਸ ਬਾਰੇ ਚਾਨਣਾ ਪਾਇਆ ਜਾਵੇਗਾ।l