ਨਾਰੀ ਏਕਤਾ ਆਸਰਾ ਸੰਸਥਾ ਬੇਸਹਾਰਿਆ ਦਾ ਸਹਾਰਾ-ਭੱਟੀ ਕਨੇਡਾ .
ਕੁਨਾਲ ਜੇਤਲੀ
ਲੁਧਿਆਣਾ 30 ਸਤੰਬਰ : ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਗਰੀਬ, ਵਿਧਵਾ ਅਤੇ ਲੋੜਵੰਦ ਬੀਬੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਦੀਪ ਸਿੰਘ ਭੱਟੀ ਕਨੇਡਾ ਨਿਵਾਸੀ ਮੁੱਖ ਮਹਿਮਾਨ ਰਾਸ਼ਨ ਵੰਡ ਸਮਾਗਮ ਨੇ ਆਖਿਆ ਕਿ ਨਾਰੀ ਏਕਤਾ ਆਸਰਾ ਸੰਸਥਾ ਬੇਸਹਾਰਿਆਂ ਦਾ ਸੱਚਮੁੱਚ ਇੱਕ ਸਹਾਰਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਚੇਅਰਮੈਨ ਸੋਹਣ ਸਿੰਘ ਗੋਗਾ ਵੀ ਚੰਗੇ ਸਮਾਜ ਸੇਵੀ ਹਨ ਉਹਨਾਂ ਦੀ ਟੀਮ ਵੱਲੋਂ ਪ੍ਰੋਗਰਾਮ ਉਹਨਾਂ ਦੀ ਗੈਰਹਾਜਰੀ ਵਿਚ ਕਰਵਾਇਆ ਗਿਆ ਹੈ ਬਹੁਤ ਵਧੀਆ ਹੈ।
ਇਸ ਸਮੇਂ ਹਾਜਰ ਭਾਈ ਕੁਲਵੀਰ ਸਿੰਘ, ਸੁਖਵਿੰਦਰ ਸਿੰਘ ਦਹੇਲਾ, ਕੁੰਦਨ ਸਿੰਘ ਨਾਗੀ ਅਤੇ ਗੁਰਚਰਨ ਸਿੰਘ ਗੁਰੂ ਨੇ ਕਿਹਾ ਕਿ ਭਾਵੇਂ ਗੋਗਾ ਪਰਿਵਾਰ ਕੈਨੇਡਾ ਗਿਆ ਹੋਇਆ ਹੈ ਪਰ ਸੰਸਥਾ ਦੇ ਸਾਰੇ ਕਾਰਜ ਪਹਿਲਾਂ ਦੀ ਤਰ੍ਹਾਂ ਨਿਰੰਤਰ ਚੱਲ ਰਹੇ ਹਨ ਅਤੇ ਚੱਲਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੂਪ ਸਿੰਘ ਮਠਾੜੂ, ਅਮਰਜੀਤ ਸਿੰਘ, ਜਸਬੀਰ ਸਿੰਘ, ਸਤਵੰਤ ਸਿੰਘ ਮਠਾੜੂ, ਸੁਰਜੀਤ ਸਿੰਘ ਕਲਸੀ, ਭੁਪਿੰਦਰ ਸਿੰਘ ਹੂੰਜਣ, ਕੁਲਜੀਤ ਸਿੰਘ, ਕਮਲਜੀਤ ਸਿੰਘ, ਆਕਾਸ ਵਰਮਾ, ਗੁਰਦੀਪ ਸਿੰਘ ਮਲਕਪੁਰ, ਕੁਲਦੀਪ ਸਿੰਘ ਭੱਟੀ, ਮਨਜੀਤ ਸਿੰਘ, ਬਲਵਿੰਦਰ ਸਿੰਘ ਬਿੱਲੂ, ਨੀਲਮ ਪਨੇਸਰ, ਕਮਲੇਸ ਜਾਂਗੜਾ ਅਤੇ ਹਰਜੀਤ ਕੌਰ ਗਿੱਲ ਵੀ ਹਾਜਰ ਸਨ।
