ਏਅਰ ਫੋਰਸ ਡੇਅ 'ਤੇ / ਮਧੂ ਵਰਮਾ.

ਏਅਰ ਫੋਰਸ ਡੇਅ 'ਤੇ ਕਰਾਂ

ਸਲਾਮ ਤੁਹਾਡੀਆਂ ਯਾਦਾਂ ਨੂੰ 

ਜਦ ਵੀ ਵੇਖਾਂ ਹਵਾ 'ਚ ਉੱਡਦੇ 

ਕਾਪਟਰਾਂ ਅਤੇ ਜਹਾਜ਼ਾਂ ਨੂੰ 

ਮਨ ਅੰਦਰ ਉੱਸਲਵੱਟੇ ਲੈਂਦੀ

ਸੱਧਰ ਜਿਵੇਂ ਅਧੂਰੀ 

ਹਰ ਸੈਨਿਕ ਹੀ ਏਅਰ ਫੋਰਸ ਦਾ 

ਜਾਪੇ ਮੈਨੂੰ 

ਮੇਰੇ ਤਾਇਆ ਜੀ ਕਸਤੂਰੀ