ਕਾਵੇਰੀ ਪ੍ਰਿਯਮ ਸੋਨੀ ਸਬ ਦੇ ਨਵੇਂ ਸ਼ੋਅ ''ਦਿਲ ਦੀਆਂ ਗੱਲਾਂ'' ਵਿੱਚ ਅੰਮ੍ਰਿਤਾ ਦੀ ਭੂਮਿਕਾ ਨਿਭਾਏਗੀ*.
*ਪੰਜਾਬ ਵਿੱਚ ਬਣੇ 'ਦਿਲ ਦੀਆਂ ਗੱਲਾਂ' ਨੇ ਪਰਵਾਸ ਦਾ ਮੁੱਦਾ ਉਭਾਰਿਆ
ਆਪਣੀ ਮਲਟੀਟੇਲੈਂਟਡ ਪ੍ਰਫੋਰਮੈਂਸ ਲਈ ਜਾਣੀ ਜਾਂਦੀ ਮਸ਼ਹੂਰ ਅਭਿਨੇਤਰੀ ਕਾਵੇਰੀ ਪ੍ਰਿਯਮ (Kaveri Priyam) ਸੋਨੀ ਸਬ (Sony SAB) ਦੇ ਆਉਣ ਵਾਲੇ ਸ਼ੋਅ 'ਦਿਲ ਦੀਆਂ ਗੱਲਾਂ' (DilDiyaanGallaan) ਵਿੱਚ ਇੱਕ ਮਹੱਤਵਪੂਰਨ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਕਾਵੇਰੀ 'ਅੰਮ੍ਰਿਤਾ' ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ, ਜੋ ਇੱਕ ਜ਼ਿੰਮੇਵਾਰ, ਦ੍ਰਿੜ੍ਹ ਨਿਸ਼ਚੇ ਵਾਲੀ, ਬੁੱਧੀਮਾਨ ਅਤੇ ਮਨਮੋਹਕ ਮੁਟਿਆਰ ਹੈ। ਨਿਊਯਾਰਕ ਵਿੱਚ ਵੱਡੀ ਹੋਈ ਅੰਮ੍ਰਿਤਾ ਨੇ ਭਾਰਤ ਵਿੱਚ ਰਹਿੰਦੇ ਆਪਣੇ ਦਾਦਾ-ਦਾਦੀ ਨਾਲ ਹੋਈ ਇੱਕ ਲੰਬੇ ਸਮੇਂ ਤੋਂ ਗਲਤਫਹਿਮੀ ਦੇ ਕਾਰਨ ਆਪਣੇ ਮਾਤਾ-ਪਿਤਾ ਨੂੰ ਦੁੱਖ ਵਿੱਚ ਦੇਖਿਆ। ਸ਼ੋਅ ਵਿੱਚ ਉਹ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ ਅਤੇ ਪਰਿਵਾਰ ਵਿੱਚ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹੈ।
ਸ਼ੋਅ ਵਿੱਚ ਆਪਣੀ ਭੂਮਿਕਾ ਬਾਰੇ ਬੋਲਦਿਆਂ ਕਾਵੇਰੀ ਪ੍ਰਿਯਮ ਕਹਿੰਦੀ ਹੈ, "ਮੈਂ ਤੀਜੀ ਪੀੜ੍ਹੀ ਦੀ ਨੁਮਾਇੰਦਗੀ ਕਰਨ ਵਾਲੇ ਇਸ ਦਿਲਚਸਪ ਕਿਰਦਾਰ ਨੂੰ ਨਿਭਾਉਂਦੇ ਹੋਏ ਬਹੁਤ ਖੁਸ਼ ਹਾਂ ਜੋ ਪਰਿਵਾਰਾਂ ਲਈ ਇੱਕ ਨਵਾਂ ਨਜ਼ਰਿਆ ਲੈ ਕੇ ਆਇਆ ਹੈ। ਅੰਮ੍ਰਿਤਾ ਦੇ ਕਿਰਦਾਰ ਨੂੰ ਪਰਿਭਾਸ਼ਿਤ ਕਰਨ ਵਾਲੇ ਗੁਣ- ਉਸ ਦੀ ਵਿਹਾਰਕਤਾ, ਬੁੱਧੀ ਅਤੇ ਜ਼ਿੰਮੇਵਾਰੀ ਹਨ, ਜੋ ਅਸਲ ਜ਼ਿੰਦਗੀ ਵਿੱਚ ਮੇਰੇ ਨਾਲ ਮੇਲ ਖਾਂਦੇ ਹਨ। ਮੇਰਾ ਮੰਨਣਾ ਹੈ ਕਿ ਮੈਂ ਵੀ ਅੰਮ੍ਰਿਤਾ ਵਾਂਗ ਸਥਿਤੀਆਂ ਤੱਕ ਅਬਜੈਕਟਵਲੀ ਅਤੇ ਵੱਖਰੇ ਤਰੀਕੇ ਨਾਲ ਪਹੁੰਚਦੀ ਹਾਂ। ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਕਿਰਦਾਰ ਨਿਭਾਵਾਂਗੀ, ਜੋ ਮਾਡਰਨ ਹੋਣ ਦੇ ਬਾਵਜੂਦ ਵੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੈ, ਅਤੇ ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ।"
ਕਾਵੇਰੀ ਨੇ ਪਹਿਲਾਂ ਵੀ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਹਨ ਅਤੇ ਅੰਮ੍ਰਿਤਾ ਦਾ ਕਿਰਦਾਰ ਦਰਸ਼ਕਾਂ ਦਾ ਦਿਲ ਜ਼ਰੂਰ ਜਿੱਤੇਗਾ। ਸ਼ੋਅ ਵਿੱਚ ਪੰਕਜ ਬੇਰੀ ਵੀ ਇੱਕ ਮਹੱਤਵਪੂਰਨ ਭੂਮਿਕਾ ਵਿੱਚ ਹੈ।