ਭਾਰਤ ਵਿਕਾਸ ਪ੍ਰੀਸ਼ਦ ਨੇ ਲੁਧਿਆਣਾ 'ਚ ਕਰਵਾਇਆ ਸੂਬਾਈ ਮਹਿਲਾ ਸੰਮੇਲਨ, ਸਮਾਜ ਸੇਵਾ ਬਦਲੇ 27 ਔਰਤਾਂ ਨੂੰ ਦਿੱਤਾ 'ਨਾਰੀ ਸ਼ਕਤੀ ਸਨਮਾਨ.

 


ਲੁਧਿਆਣਾ (ਲਲਿਤ ਬੇਰੀ) - ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਪੱਛਮੀ ਵਲੋੰ ਦਿਵਿਆਂਗ ਸਹਾਇਤਾ ਕੇੰਦਰ ਰਿਸ਼ੀ ਨਗਰ ਲੁਧਿਆਣਾ ਵਿਖੇ ਸੂਬਾਈ ਮਹਿਲਾ ਸੰਮੇਲਨ ਕਰਵਾਇਆ ਗਿਆ।  ਸਮਾਗਮ ਦਾ ਮੁਖ ਮੰਤਵ ਸਮਾਜ ਵਿਚ �"ਰਤਾਂ ਦੀ ਭਾਈਵਾਲੀ ਅਤੇ ਮਹਿਲਾ ਸਸ਼ਕਤੀਕਰਣ ਨੂੰ ਬੜਾਵਾ ਦੇਣਾ ਰਿਹਾ। ਇਸ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋੰ ਲਗਪਗ 200 ਮਹਿਲਾਵਾਂ ਨੇ  ਸ਼ਿਰਕਤ ਕੀਤੀ। ਸੱਭਿਆਚਾਰ ਦੀਆਂ ਪੇਸ਼ ਵੰਨਗੀਆਂ ਨੇ ਸਭ ਦਾ ਮਨ ਮੋਹ ਲਿਆ। 27 ਮਹਿਲਾਵਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਯੋਗਦਾਨ ਬਦਲੇ ਨਾਰੀ ਸ਼ਕਤੀ ਸਨਮਾਨ ਦਿੱਤਾ ਗਿਆ। 

ਸਮਾਗਮ ਦੇ ਮੁੱਖ ਮਹਿਮਾਨ ਵਜੋਂ ਆਈਐਮਸੀ ਦੇ ਚੇਅਰਮੈਨ ਡਾ. ਅਸ਼ੋਕ ਭਾਟੀਆ ਦੇ ਧਰਮਪਤਨੀ ਸ੍ਰੀਮਤੀ ਵੀਨਾ ਭਾਟੀਆ ਅਤੇ ਪੁੱਤਰਵਧੂ ਸ੍ਰੀਮਤੀ ਅੰਸ਼ੁਲ ਭਾਟੀਆ ਪਹੁੰਚੇ। ਇਸ ਮੌਕੇ ਵੀਨਾ ਭਾਟੀਆ ਨੇ ਪ੍ਰੀਸ਼ਦ ਵਲੋੰ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਬਾਰੇ ਆਪਣੇ ਵਿਚਾਰ ਰੱਖੇ।


ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਖੇਤਰੀ ਸਕੱਤਰ ਮਹਿਲਾ ਅਤੇ ਬਾਲ ਵਿਕਾਸ ਮੀਨਾ ਵਰਮਾ ਅਤੇ ਪ੍ਰਦੇਸ਼ ਪ੍ਰਧਾਨ ਅਰੁਣਾ ਪੁਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਬਹੁਤ ਜ਼ਰੂਰੀ ਹਨ