ਮਾਡਰਨ ਸੁਕਰਾਤ / ਅਸ਼ਵਨੀ ਜੇਤਲੀ.

ਝੱਖੜ ਵਰਗੀਆਂ ਤੇਜ਼ ਹਵਾਵਾਂ ਵਿਚ

ਉਹ ਦੀਵਾ ਬਣਕੇ ਜਗਦੇ ਰਹਿਣਾ ਚਾਹੁੰਦਾ ਹੈ

ਕੁੰਭ ਦੇ ਮੇਲੇ ਵਰਗੀ ਭੀੜ ਵਿਚ

ਉਹ ਵੱਖਰਾ ਨਜ਼ਰ ਆਉਣਾ ਚਾਹੁੰਦਾ ਹੈ

ਸਮੁੰਦਰ 'ਚ ਵੀ ਉਹ ਕਤਰਾ ਜਿਹਾ

ਆਪਣੀ ਵੱਖਰੀ ਹੋਂਦ ਬਾਰੇ ਸੋਚਦਾ ਹੈ

ਗੰਧਲੇ ਜਿਹੇ ਮੌਸਮਾਂ 'ਚ ਵੀ ਖਵਰੇ ਕਿਉਂ 

ਸੁਪਨਿਆਂ ਦੀ ਕੰਧ ਓਹਲੇ ਖੜਾ 

ਕਿਹੜੇ ਸੱਚ ਦਾ ਰਾਹ ਵੇਖਦਾ ਹੈ


ਜ਼ਹਿਰ ਪੀਣਾ ਨਹੀਂ ਚਾਹੁੰਦਾ

ਤੇ ਸੁਕਰਾਤ ਬਣਨਾ ਲੋਚਦਾ ਹੈ