ਕੁਲਦੀਪ ਸਿੰਘ ਕੋਕੀ ਦਾ ਦੇਹਾਂਤ.
ਮਾਲਵਾ ਪੁਆਇੰਟ ਦੇ ਸੰਪਾਦਕ ਕੁਲਦੀਪ ਸਿੰਘ ਕੋਕੀ ਦਾ ਦੇਹਾਂਤ, ਅੰਗੀਠਾ ਸੰਭਾਲਣ ਦੀ ਰਸਮ 17 ਨੂੰ.

ਲੁਧਿਆਣਾ (ਕੁਨਾਲ ਜੇਤਲੀ):- ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਮਾਲਵਾ ਪੁਆਇੰਟ ਅਖਬਾਰ ਦੇ ਮੁੱਖ ਸੰਪਾਦਕ ਅਤੇ ਫੈਡਰੇਸ਼ਨ ਆਗੂ ਬਲਜੀਤ ਸਿੰਘ ਬੀਤਾ ਦੇ ਵੱਡੇ ਭਰਾ ਸਰਦਾਰ ਕੁਲਦੀਪ ਸਿੰਘ ਜੀ ਕੋਕੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਸ਼ਮਸ਼ਾਨ ਘਾਟ ਨੇੜੇ ਗੁਰਦੁਆਰਾ ਗਊਘਾਟ ਵਿਖੇ ਕਰ ਦਿੱਤਾ ਗਿਆ ਹੈ। ਚਿਖਾ ਨੂੰ ਮੁਖ ਅਗਨੀ ਉਹਨਾਂ ਦੇ ਸਪੁੱਤਰਾਂ ਦਮਨ ਅਤੇ ਸਾਹਿਲ ਨੇ ਵਿਖਾਈ। ਅੰਤਿਮ ਸਸਕਾਰ ਮੌਕੇ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਅਸ਼ਵਨੀ ਜੇਤਲੀ, ਕੰਵਰਦੀਪ ਸਿੰਘ ਬਵੇਜਾ, .ਬੱਬੂ ਸਿੰਘ, ਅਰਵਿੰਦਰ ਸਿੰਘ ਹੈਪੀ, ਅਮਰੀਕ ਸਿੰਘ ਪ੍ਰਿੰਸ, ਗੁਰਪ੍ਰੀਤ ਸਿੰਘ ਮਹਿਦੂਦਾਂ, ਤੇਜਿੰਦਰ ਸਿੰਘ, ਜਨਕ ਰਾਜ ਭਗਤ ਆਦਿ ਨੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਦੇ ਅੰਗੀਠਾ ਦੀ ਸੰਭਾਲ 17 ਜਨਵਰੀ ਨੂੰ ਸਵੇਰੇ 9-30 ਵਜੇ ਕੀਤੀ ਜਾਵੇਗੀ।
