ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ .
ਪ੍ਰੋ: ਹਰਦੀਪ ਕੌਰ ਸੁਪਤਨੀ ਸਵ: ਪ੍ਰਿੰਸੀਪਲ ਜਗਮੋਹਨ ਸਿੰਘ ਸਮਰਾਲਾ ਸੁਰਗਵਾਸ
ਪੰਜਾਬ ਤੇ ਚੰਡੀਗੜ੍ਹ ਕਾਲਿਜ ਟੀਚਰਜ਼ ਯੂਨੀਅਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਸ੍ਵ: ਪ੍ਰਿੰਸੀਪਲ ਜਗਮੋਹਨ ਸਿੰਘ ਜੀ ਦੀ ਜੀਵਨ ਸਾਥਣ ਪ੍ਰੋ: ਹਰਦੀਪ ਕੌਰ (ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਭਾਈ ਲਾਲੋ ਕਾਲਿਜ ਫਗਵਾੜਾ) ਦਾ 31 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਇਕਲੌਤੀ ਸਪੁੱਤਰੀ ਹਰਜੋਤ ਕੌਰ ਆਈ ਪੀ ਐੱਸ ਨੇ ਨਵੀਂ ਦਿੱਲੀ ਤੋਂ ਦਿੱਤੀ ਹੈ। ਪ੍ਰੋ: ਹਰਦੀਪ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ4 ਅਗਸਤ ਨੂੰ ਦੁਪਹਿਰ 12.30 ਵਜੇ ਤੋਂ 1.30 ਵਜੇ ਤੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਸੰਤ ਵਿਹਾਰ, 1/4 ਪਸ਼ਚਿਮ ਮਾਰਗ ਬਲਾਕ ਐੱਫ ਵਸੰਤ ਵਿਹਾਰ, ਨਵੀਂ ਦਿੱਲੀ ਵਿਖੇ ਹੋਵੇਗੀ ।
ਗੁਰਭਜਨ ਗਿੱਲ