ਵਿਸ਼ਵ ਧਰਤੀ ਦਿਵਸ ਮੌਕੇ ਏਕਮ ਫਾਊਂਡੇਸ਼ਨ ਨੇ ਵੰਡੇ ਬੂਟੇ.

 


ਲੁਧਿਆਣਾ : ਸਮਾਜਿਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਸੰਸਥਾ 'ਏਕਮ ਫਾਊਂਡੇਸ਼ਨ' ਵਲੋਂ ਵਿਸ਼ਵ ਧਰਤੀ ਦਿਵਸ ਮੌਕੇ ਅੱਜ ਬੂਟੇ ਵੰਡੇ ਗਏ। 

ਏਕਮ ਫਾਊਂਡੇਸ਼ਨ ਦੇ ਸੰਸਥਾਪਕ ਅਮਿਤ ਕਲਹਨ ਅਤੇ ਲਲਿਤ ਬੇਰੀ ਨੇ ਦੱਸਿਆ ਕਿ ਸੰਸਥਾ ਦੇ ਮੈਂਬਰਾਂ ਨੇ ਸਥਾਨਕ ਫੁਆਰਾ ਚੌਂਕ ਵਿਖੇ ਨਿੰਮ, ਅਰਜੁਨ ਛਾਲ, ਰਾਤ ਦੀ ਰਾਣੀ ਅਤੇ ਆਂਵਲਾ ਦੇ 222 ਬੂਟੇ ਵੰਡੇ। ਰਾਹਗੀਰਾਂ ਨੇ ਬੂਟੇ ਪ੍ਰਾਪਤ ਕਰਨ ਵਿਚ ਕਾਫੀ ਦਿਲਚਸਪੀ ਵਿਖਾਈ ਅਤੇ ਕਾਰਾਂ, ਸਕੂਟਰ ਰੋਕ ਕੇ ਬੂਟੇ ਲਏ ਅਤੇ ਲਏ ਹੋਏ ਬੂਟਿਆਂ ਨੂੰ ਵਧੀਆ ਤਰੀਕੇ ਪਾਲਣ ਦਾ ਭਰੋਸਾ ਵੀ ਦਿੱਤਾ। ਪ੍ਰਸਿੱਧ ਲੇਖਕ, ਚਿੰਤਕ ਅਤੇ ਸਮਾਜ ਸੇਵੀ ਲਲਿਤ ਬੇਰੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਸਾਰਿਆਂ ਦਾ ਸਮੂਹਕ ਫਰਜ਼ ਹੈ ਅਤੇ ਵਿਸ਼ਵ ਧਰਤੀ ਦਿਵਸ ਸਾਨੂੰ ਆਪਣੀ ਧਰਤੀ ਮਾਂ ਦੇ ਮਹੱਤਵ ਨੂੰ ਸਮਝਣ ਅਤੇ ਗਲੋਬਲ ਵਾਰਮਿੰਗ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਭੁਵਨ ਕਲਹਨ, ਕੇਤਨ ਅਰੋੜਾ, ਸੁਖਵਿੰਦਰ ਸਿੰਘ, ਰਾਜਵੀਰ ਸੰਘਾ, ਪੰਕਜ ਭੱਟ ਆਦਿ ਵੀ ਮੌਜੂਦ ਸਨ।