ਸਮਰਾਲਾ ਪੁਲਿਸ ਵਲੋੰ ਇਕ ਕਿਲੋ ਅਫੀਮ ਤੇ ਡਰੱਗ ਮਨੀ ਸਮੇਤ ਤਸਕਰ ਕਾਬੂ.
ਸਮਰਾਲਾ ਪੁਲਿਸ ਨੇ ਸੂਬੇ ਵਿੱਚ ਨਸ਼ੇ ਦੀ ਖੇਪ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ ਦੌ ਮੁਜਰਿਮਾਂ ਨੂੰ ਕਾਬੂ ਕੀਤਾ ਹੈ
ਜਿਹਨਾਂ ਕੋਲੋ ਇੱਕ ਕਿੱਲੋ ਅਫ਼ੀਮ ਅਤੇ 80 ਹਜ਼ਾਰ ਰੁਪੈ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਜ਼ੀਰਕਪੁਰ ਵਿਚ ਰੇਡ ਕਰਨ ਤੇ ਸਪਲਾਇਰ ਨੂੰ ਡਰੱਗ ਮਨੀ 80 ਹਜ਼ਾਰ ਸਮੇਤ ਕਾਬੂ ਕੀਤਾ ਇਹਨਾਂ ਤੋੰ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
DSP ਸਮਰਾਲਾ ਵਰਿਆਮ ਸਿੰਘ ਖਹਿਰਾ ਅਤੇ SHO ਭਿੰਦਰ ਸਿੰਘ ਖੰਗੂੜਾ ਦੀਆ ਹਦਾਇਤਾ ਅਨੁਸਾਰ ਥਾਣੇਦਾਰ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਹੇਡੋਂ ਬੱਸ ਸਟੈਂਡ ਪਾਸ ਮੌਜੂਦ ਸੀ ਤਾਂ . ਬਲਦੇਵ ਸਿੰਘ ਉਰਫ ਪੱਪਾ ਪੁੱਤਰ ਲਾਲ ਸਿੰਘ ਵਾਸੀ �"ਲਖ ਥਾਣਾ ਸਦਰ ਕੋਟਕਪੂਰਾ ਜਿਲਾ ਦੀ ਤਲਾਸ਼ੀ ਉਪਰੰਤ ਬੈਗ ਵਿਚੋਂ ਇਕ ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਦੋਸ਼ੀ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਕੁਲਦੀਪ ਸ਼ਰਮਾ ਪੁੱਤਰ ਗੀਤਾ ਰਾਮ ਵਾਸੀ ਜੀਰਕਪੁਰ ਤੋ ਅਫੀਮ ਲੈਕੇ ਆਇਆ ਹੈ ਅਤੇ ਅੱਗੇ ਵੀ ਲੈਕੇ ਆਉਂਦਾ ਹਾਂ। ਜਿਸਨੂੰ ਨਾਮਜਦ ਕਰਕੇ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ 80 ਹਜਾਰ ਡਰਗ ਮਨੀ ਵੀ ਬ੍ਰਾਮਦ ਹੋਈ। ਜਿਸ ਤੋਂ ਦੋਸ਼ੀ ਨੇ ਇਕ ਕਿਲੋ ਅਫੀਮ ਖ੍ਰੀਦੀ ਸੀ। ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
