ਕਥਾਕਾਰ ਤੇ ਅਭਿਨੇਤਰੀ ਕੁਲਬੀਰ ਬਡੇਸਰੋਂ ਦਾ ਕਹਾਣੀ ਪਾਠ.
' ਚਿੱਤਰ ਨਗਰੀ ਸੰਵਾਦ ਮੰਚ ਮੁੰਬਈ ' ਵਲੋਂ ਐਤਵਾਰ 13 ਅਗਸਤ 2023 ਨੂੰ ਕੁਲਬੀਰ ਬਡੇਸਰੋਂ ਦਾ ਕਹਾਣੀ ਪਾਠ ਆਯੋਜਿਤ ਕੀਤਾ ਗਿਆ ! ਇਕ ਸੰਵੇਦਨਸ਼ੀਲ ਕਥਾਕਾਰ ਹੋਣ ਦੇ ਨਾਲ ਨਾਲ ਕੁਲਬੀਰ ਬਡੇਸਰੋਂ ਇਕ ਬੇਹਤਰੀਨ ਅਭਿਨੇਤਰੀ ਵੀ ਹੈ !ਉਨ੍ਹਾਂ ਨੇ ਦੋ ਦਰਜਨ ਤੋਂ ਵੀ ਵੱਧ ਧਾਰਾਵਾਹਿਕਾਂ ਵਿਚ ਅਭਿਨੈ ਕਰਨ ਦੇ ਨਾਲ ਨਾਲ ' ਵੀਰ -ਜ਼ਾਰਾ ' 'ਹਿੰਦੀ ਮੀਡੀਅਮ ' 'ਹੰਸੀ ਤੋ ਫਸੀ ' 'ਬਲਵਿੰਦਰ ਸਿੰਘ ਫੇਮਸ ਹੋ ਗਿਆ '' ਕੁੱਛ ਤੋਂ ਗੜਬੜ ਹੈ 'ਆਦਿ ਲੋਕਪ੍ਰਿਅ ਫ਼ਿਲਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ! ਇਸਤੋਂ ਇਲਾਵਾ ਪੰਜਾਬੀ ਫ਼ਿਲਮਾਂ , ਐਡ ਫ਼ਿਲਮਾਂ ਤੇ ਅਨੇਕ ਵੀਡੀਓਜ਼ ਵਿਚ ਵੀ ਅਭਿਨੈ ਕੀਤਾ ਹੈ !
ਪ੍ਰੋਗਰਾਮ ਦੇ ਸੰਚਾਲਕ ਦੇਵਮਨੀ ਪਾਂਡੇ ਨੇ ਸਟੇਜ ਤੇ ਕਿਹਾ ਕਿ ' ਕੁਲਬੀਰ ਬਡੇਸਰੋਂ ਦੀ ਕਹਾਣੀਆਂ ਦੇ ਸੰਜੀਦਾ ਪਾਤਰ ਮਾਹੌਲ ਵਿਚ ਐਸੀ ਨਮੀ ਘੋਲ ਦਿੰਦੇ ਹਨ ਕਿ ਪਾਠਕ ਦਾ ਮਨ ਤਰਬਤਰ ਹੋ ਜਾਂਦਾ ਹੈ !ਭਾਵਨਾਵਾਂ ਦੇ ਆਵੇਗ ਦੇ ਨਾਲ ਅੱਗੇ ਵੱਧਦੀਆਂ ਕਹਾਣੀਆਂ ਇਕ ਐਸੇ ਮੁਕਾਮ ਤੇ ਜਾ ਕੇ ਠਹਿਰਦੀਆਂ ਹਨ ਕਿ ਪੜ੍ਹਨ ਵਾਲਾ ਅਵਾਕ ਰਹਿ ਜਾਂਦਾ ਹੈ ! ਫਿਰ ਕਾਫੀ ਦੇਰ ਤਕ ਸਿਰਫ ਖਾਮੋਸ਼ੀ ਦੀ ਅਵਾਜ਼ ਹੀ ਸੁਣਾਈ ਦਿੰਦੀ ਹੈ ! ਕੁਲਬੀਰ ਦੀਆਂ ਕਹਾਣੀਆਂ ਵਿਚ ਕਲਾਈਮੈਕਸ ਏਨ੍ਹੇ ਸੁਭਾਵਿਕ ਢੰਗ ਨਾਲ ਅਚਾਨਕ ਹੀ ਪੇਸ਼ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਪਾਠਕਾਂ ਦੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ! ਆਰ.ਜੇ.ਪ੍ਰੀਤੀ ਗੌੜ ਨੇ ਕੁਲਬੀਰ ਬਡੇਸਰੋਂ ਜੀ ਦਾ ਪਰਿਚੈ ਪਾਠਕਾਂ ਸਾਹਮਣੇ ਪੇਸ਼ ਕੀਤਾ !
ਕੁਲਬੀਰ ਬਡੇਸਰੋਂ ਨੇ ਆਪਣੀ ਅਭਿਨੈ ਯਾਤਰਾ ਤੇ ਗੱਲ ਕਰਦਿਆਂ ਆਪਣੇ ਕਹਾਣੀ ਸੰਗ੍ਰਹਿ ' ਤੁਮ ਕਿਉਂ ਉਦਾਸ ਹੋ ?' ਵਿਚੋਂ ਇਕ ਕਹਾਣੀ ਦਾ ਪਾਠ ਕੀਤਾ ! ਤੇ ਪਾਠਕਾਂ ਨਾਲ ਸੰਵਾਦ ਵੀ ਕੀਤਾ !
ਪ੍ਰੋਗਰਾਮ ਦੇ ਦੂਜੇ ਭਾਗ ਵਿਚ ਚੁਨਿੰਦਾ ਕਵੀਆਂ ਦਾ ਕਾਵਿ-ਪਾਠ ਸੰਪਨ ਹੋਇਆ ! ਜਿਸ ਵਿਚ ਸ਼ਾਮਿਲ ਸਨ , ਅਕਬਰ ਅਲੀ , ਕੈਫ਼ ਹੁਸੈਨ , ਬਿਲਾਲ ਤੇਗੀ, ਤੌਸੀਫ਼ ਕਾਤਿਬ , ਵਾਰਿਸ ਜਮਾਲ ,ਤਾਹਿਰ ਅੰਸਾਰੀ , ਤਰੁਨ ਕਸ਼ੇਤਰੀਯ , ਪਰਵੇਜ਼ ਸ਼ੇਖ , ਸ਼ਾਇਰ ਨਵੀਨ ਜੋਸ਼ੀ ਨਵਾ , ਪੂਨਮ ਵਿਸ਼ਵਕਰਮਾ ,ਤੇ ਸਵਿਤਾ ਦੱਤ !
ਇਸ ਅਵਸਰ ਤੇ ਡਾ. ਬਨਮਾਲੀ ਚੱਤੁਰਵੇਦੀ , ਆਰ. ਐਸ. ਰਾਵਤ , ਸ਼ਸ਼ੀ ਸ਼ਰਮਾ, ਅਸ਼ੋਕ ਸ਼ਰਮਾ, ਹਰਗੋਵਿੰਦ ਵਿਸ਼ਵਕਰਮਾ ਤੇ ਰਾਜੇਂਦਰ ਵਰਮਾ ਮੌਜੂਦ ਸਨ !
ਰਿਪੋਰਟ : ਦੇਵਮਨੀ ਪਾਂਡੇ
ਮੋਬਾ 9821082126