ਕੋਹਿਨੂਰ ਸੁਪਰ ਕਿੰਗਜ਼ ਨੇ ਜਿੱਤੀ ਸਤਲੁਜ ਬੈਡਮਿੰਟਨ ਲੀਗ 2.0; ਸਾਂਸਦ ਸੰਜੀਵ ਅਰੋੜਾ ਨੇ ਕੀਤੀ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ .
ਲੁਧਿਆਣਾ, 29 ਅਗਸਤ : ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਲੁਧਿਆਣਾ4 ਵਿੱਚ ਕਲੱਬ ਦੇ ਕੰਪਲੈਕਸ ਵਿੱਚ ਆਯੋਜਿਤ ਸਤਲੁਜ ਕਲੱਬ ਬੈਡਮਿੰਟਨ ਲੀਗ 2.0 ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਸ੍ਰੀ ਅਰੋੜਾ ਨੇ ਸੁਨੀਲ ਸਚਦੇਵਾ ਦੀ ਮਲਕੀਅਤ ਵਾਲੀ ਅਤੇ ਅਮਿਤ ਚਾਵਲਾ ਦੀ ਕਪਤਾਨੀ ਵਾਲੀ ਜੇਤੂ ਟੀਮ ਕੋਹਿਨੂਰ ਸੁਪਰ ਕਿੰਗਜ਼ ਨੂੰ ਟਰਾਫੀ ਭੇਟ ਕੀਤੀ। ਉਪ ਜੇਤੂ ਟੀਮ ਗਰੋਵਰ ਡਾਇਨਾਮਿਕ ਵੈਕਰਸ ਸੀ, ਜਿਸ ਦੀ ਮਲਕੀਅਤ ਕੁਲਵੰਤ ਸਿੰਘ ਗਰੋਵਰ ਅਤੇ ਟੀਮ ਦੇ ਕਪਤਾਨ ਅਨੁਜ ਢੰਡ ਸਨ
ਸ੍ਰੀ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੰਧਿਆ ਅਰੋੜਾ ਵੱਲੋਂ ਜੇਤੂ ਅਤੇ ਉਪ ਜੇਤੂ ਟੀਮ ਨੂੰ ਇਨਾਮ ਦੇਣ ਤੋਂ ਇਲਾਵਾ ਕੁਝ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਣਵ ਜੈਰੀ ਚੋਪੜਾ, ਅਰੁਣ ਢੰਡ ਅਤੇ ਲਕਸ਼ੈ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।
ਲੀਗ ਵਿੱਚ ਕੁੱਲ ਛੇ ਟੀਮਾਂ ਕੋਹਿਨੂਰ ਸੁਪਰ ਕਿੰਗਜ਼, ਗਰੋਵਰ ਡਾਇਨਾਮਿਕ ਵ੍ਹੈਕਰਜ਼, ਸੁਪਰ ਸਟਾਰਸ, �"ਨ ਚੈਂਪੀਅਨਜ਼, ਪਾਮ ਕੋਰਟ ਵਾਰੀਅਰਜ਼ ਅਤੇ ਸਮੈਗ ਸਟਰਾਈਕਰਜ਼ ਨੇ ਭਾਗ ਲਿਆ। ਹਰ ਟੀਮ ਵਿੱਚ ਕੁੱਲ 11 ਖਿਡਾਰੀ ਸਨ। ਅਜਿਹੇ ਵਿੱਚ ਲੀਗ ਮੈਚਾਂ ਵਿੱਚ ਕੁੱਲ 66 ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ।
ਸ੍ਰੀ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਜੇਤੂਆਂ ਅਤੇ ਬਾਕੀ ਸਾਰੇ ਪ੍ਰਤੀਭਾਗੀਆਂ ਨੂੰ ਮੈਚਾਂ ਦੌਰਾਨ ਆਪਣੀ ਖੇਡ ਦਿਖਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਖੇਡਾਂ ਦੇ ਜੀਵਨ ਵਿੱਚ ਮਹੱਤਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਤੰਦਰੁਸਤੀ ਨੂੰ ਯਕੀਨੀ ਬਣਾਉਂਦੀਆਂ ਹਨ ਸਗੋਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਆਪਣੀ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਕਰਨ ਦੇ ਯੋਗ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਨੂੰ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਂਦੀਆਂ ਹਨ।
ਸ੍ਰੀ ਅਰੋੜਾ ਨੇ ਕਲੱਬ ਦੀ ਪਹਿਲੀ ਮਹਿਲਾ ਖੇਡ ਸਕੱਤਰ ਡਾ: ਸੁਲਭਾ ਜਿੰਦਲ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਖੇਡਾਂ ਦੀਆਂ ਸਹੂਲਤਾਂ ਵਿੱਚ ਹੋਰ ਸੁਧਾਰ ਕਰਨ ਅਤੇ ਹਰ ਉਮਰ ਵਰਗ ਲਈ ਵੱਖ-ਵੱਖ ਖੇਡਾਂ ਵਿੱਚ ਅਜਿਹੇ ਹੋਰ ਟੂਰਨਾਮੈਂਟ ਕਰਵਾਉਣ ਦੀ ਸਲਾਹ ਦਿੱਤੀ ਤਾਂ ਜੋ ਇੱਕ ਪਰਿਵਾਰ ਦਾ ਹਰ ਉਮਰ ਵਰਗ ਦੇ ਮੈਂਬਰ ਅੱਗੇ ਆ ਸਕਣ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣ।
ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਉਣ ਸਮੇਤ ਵੱਖ-ਵੱਖ ਗਤੀਵਿਧੀਆਂ ਰਾਹੀਂ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਸ੍ਰੀ ਅਰੋੜਾ ਨੇ ਯਾਦ ਕਰਦਿਆਂ ਕਿਹਾ ਕਿ ਉਹ ਪਿਛਲੀ ਵਾਰ ਲਗਾਤਾਰ ਦੋ ਵਾਰ ਸਤਲੁਜ ਕਲੱਬ ਦੇ ਸਕੱਤਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਹ ਦੇਖ ਕੇ ਮਾਣ ਹੈ ਕਿ ਉਨ੍ਹਾਂ ਤੋਂ ਬਾਅਦ ਆਉਣ ਵਾਲੀਆਂ ਟੀਮਾਂ ਵੱਲੋਂ ਕਲੱਬ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ। ਲੋੜ ਪੈਣ 'ਤੇ ਉਨ੍ਹਾਂ ਹਮੇਸ਼ਾ ਕਲੱਬ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਡਾ: ਸੁਲਭਾ ਜਿੰਦਲ ਨੇ ਕਿਹਾ ਕਿ ਕਲੱਬ ਦੀ ਖੇਡ ਸਕੱਤਰ ਹੋਣ ਦੇ ਨਾਤੇ ਉਹ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸੰਧਿਆ ਅਰੋੜਾ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਸਮਾਂ ਕੱਢ ਕੇ ਅਤੇ ਪਿਆਰ ਭਰੇ ਸ਼ਬਦ ਕਹੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕਲੱਬ ਵਿੱਚ ਹਰ ਮੌਸਮ ਲਈ ਪੂਲ ਬਣਾਉਣ ਦੀ ਪ੍ਰਕਿਰਿਆ ਵਿੱਚ ਹਨ ਤਾਂ ਜੋ ਗਰਮੀਆਂ ਵਿੱਚ ਤੈਰਾਕੀ ਲਈ ਆਉਣ ਵਾਲੇ ਮੈਂਬਰ ਸਰਦੀਆਂ ਵਿੱਚ ਵੀ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਸੀਨੀਅਰ ਮੈਂਬਰਾਂ ਲਈ ਬਰਿੱਜ ਅਤੇ ਰੰਮੀ ਵਰਗੇ ਮੁਕਾਬਲੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਉਹ ਵੀ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਣ।
ਇਸ ਤੋਂ ਇਲਾਵਾ ਡਾ: ਸੁਲਭਾ ਨੇ ਦੱਸਿਆ ਕਿ ਕਲੱਬ ਵੱਲੋਂ ਨੌਜਵਾਨਾਂ ਦੇ ਬੈਡਮਿੰਟਨ, ਸਕੁਐਸ਼, ਵੇਟਲਿਫਟਿੰਗ, ਤੈਰਾਕੀ, ਲਾਅਨ ਟੈਨਿਸ ਆਦਿ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਕਲੱਬ ਦੇ ਸੰਸਥਾਪਕ ਮੈਂਬਰ ਰਹੇ ਕੁਝ ਸੀਨੀਅਰ ਮੈਂਬਰ ਵੀ ਸਤਲੁਜ ਬੈਡਮਿੰਟਨ ਲੀਗ 2.0 ਦਾ ਹਿੱਸਾ ਸਨ, ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲਿਆਂ ਦੀ ਉਮਰ 18 ਸਾਲ ਤੋਂ 70 ਸਾਲ ਦੇ ਵਿਚਕਾਰ ਸੀ, ਜੋ ਕਿ ਕਲੱਬ ਦੀ ਇੱਕ ਸ਼ਾਨਦਾਰ ਪ੍ਰਾਪਤੀ ਹੈ।
ਡਾ: ਸੁਲਭਾ ਨੇ ਐਲਾਨ ਕੀਤਾ ਕਿ ਉਹ ਭਵਿੱਖ ਵਿੱਚ ਹੋਰ ਖੇਡ ਸਹੂਲਤਾਂ ਅਤੇ ਹੋਰ ਟੂਰਨਾਮੈਂਟ ਲਿਆਉਣਗੇ। ਉਨ੍ਹਾਂ ਨੇ ਲੀਗ ਨੂੰ ਸਫਲ ਬਣਾਉਣ ਅਤੇ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਲੱਬ ਦੇ ਜਨਰਲ ਸਕੱਤਰ ਡਾ: ਅਜੀਤ ਸਿੰਘ ਚਾਵਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਨਾਂ ਸ਼ਰਤ ਸਹਿਯੋਗ ਤੋਂ ਇਹ ਸੰਭਵ ਨਹੀਂ ਸੀ।