ਖਾਣਾ ਪੀਣਾ ਸਹੀ ਨਾ ਹੋਣਾ ਅਤੇ ਕਸਰਤ ਨਾ ਕਰਨਾ ਹੱਡੀਆਂ ਦੀਆਂ ਰੋਗਾਂ ਦੀ ਜੜ ਹੈ - ਡਾ. ਪਵਨ ਢੀਂਗਰਾ.
ਲੁਧਿਆਣਾ, 3 ਸਤੰਬਰ( ਅਭਿਸ਼ੇਕ ਸ਼ਰਮਾ) - ਭਗਵਾਨ ਮਹਾਵੀਰ ਸੇਵਾ ਸੰਸਥਾਨ ਰਜਿ. ਵਲੋੰ ਹੱਡੀਆਂ ਅਤੇ ਜੋੜਾਂ ਨਾਲ ਸਬੰਧਤ ਬਿਮਾਰੀਆਂ ਦਾ ਕੈੰਪ ਲੁਧਿਆਣਾ ਦੇ ਪ੍ਰਸਿੱਧ ਜਤਿੰਦਰ ਫਿਜ਼ੀਓਥੈਰੇਪੀ ਐਂਡ ਹੈਲਥ ਸੈਂਟਰ ਛੋਟੀ ਹੈਬੋਵਾਲ, ਜੈ ਅੰਬੇ ਮਾਰਬਲ ਵਾਲੀ ਗਲੀ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ। ਲੁਧਿਆਣਾ ਦੇ ਪ੍ਰਸਿੱਧ ਆਰਥੋ ਅਤੇ ਸਪਾਈਨ ਸਰਜਨ ਡਾ: ਪਵਨ ਢੀਂਗਰਾ ਨੇ ਦੱਸਿਆ ਕਿ ਅੱਜ ਇੱਕ ਸਿਹਤਮੰਦ ਵਿਅਕਤੀ ਵੀ ਬਿਮਾਰ ਹੈ ਕਿਉਂਕਿ ਉਸ ਨੇ ਆਪਣੇ ਆਪ ਨੂੰ, ਆਪਣੇ ਸਰੀਰ ਲਈ ਸਮਾਂ ਦੇਣਾ ਬੰਦ ਕਰ ਦਿੱਤਾ ਹੈ, ਜਿਸ ਦਿਨ ਤੋਂ ਅਸੀਂ ਆਪਣੇ ਸਰੀਰ ਲਈ ਸਮਾਂ ਕੱਢਣਾ ਸ਼ੁਰੂ ਕਰ ਦਿੱਤਾ ਹੈ, ਕਸਰਤ, ਤੈਰਾਕੀ, ਸਾਈਕਲਿੰਗ ਆਦਿ, ਇਨ੍ਹਾਂ ਤੋਂ ਵੱਧ ਤੋਂ ਵੱਧ ਬਿਮਾਰੀਆਂ ਤਾਂ ਹੀ ਖ਼ਤਮ ਹੋ ਜਾਣਗੀਆਂ, ਜੇਕਰ ਅਸੀਂ ਇਸ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਸ਼ੁਰੂ ਕਰ ਦੇਵਾਂਗੇ ਜਿਸ ਨਾਲ ਬਿਮਾਰੀ ਠੀਕ ਹੋ ਜਾਵੇਗੀ। ਘਰ ਦੀ ਰਸੋਈ ਤੋਂ ਬਣਾਏ ਪਕਵਾਨ, ਤਾਂ ਵੀ ਬਿਮਾਰੀਆਂ ਬਹੁਤ ਘੱਟ ਜਾਣਗੀਆਂ। ਸਾਨੂੰ ਅੱਜ ਵੀ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸੰਪੂਰਨਤਾ ਤੱਕ ਅਪਣਾਉਣਾ ਚਾਹੀਦਾ ਹੈ, ਫਿਜ਼ੀਓਥੈਰੇਪੀ ਦੇ ਡਾਕਟਰ ਅਜੇ, ਡਾ: ਸਿਮਰਨ ਨੇ ਮਰੀਜ਼ਾਂ ਨੂੰ ਮੁਫਤ ਫਿਜ਼ੀਓਥੈਰੇਪੀ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਬੰਧਤ ਜਾਣਕਾਰੀ ਦਿੱਤੀ।
ਇਸ ਮੌਕੇ ਸਾਰੇ ਮਰੀਜਾਂ ਨੂੰ ਫਿਜੀਓਥੈਰੇਪੀ ਦਿੱਤੀ ਗਈ ਅਤੇ ਹੱਡੀਆਂ ਨਾਲ ਸਬੰਧਤ 122 ਮਰੀਜਾਂ ਦਾ ਮੁਫਤ ਚੈਕਅੱਪ, ਮੁਫਤ ਦਵਾਈਆਂ, ਮੁਫਤ ਜਾਣਕਾਰੀ ਆਦਿ ਦਿੱਤੀ ਗਈ। ਇਸ ਮੌਕੇ ਭਗਵਾਨ ਮਹਾਂਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਮੀਤ ਪ੍ਰਧਾਨ ਰਾਜੇਸ਼ ਜੈਨ, ਡਾ. ਡਾ: ਪਵਨ ਢੀਂਗਰਾ, ਡਾ: ਪੰਕਜ ਕੁਮਾਰ, ਡਾ: ਅਜੇ ਸ਼ਰਮਾ, ਡਾ: ਸਿਮਰਨ ਸ਼ਰਮਾ, ਰੇਨੂੰ, ਦਿਲਰਾਜ ਸਿੰਘ, ਕੁਲਵਿੰਦਰ ਕੌਰ, ਆਦਰਸ਼ ਗੁਪਤਾ, ਤਲਵੀਨ ਸਿੰਘ, ਗੁਰਪ੍ਰੀਤ ਕੌਰ, ਆਦਿ ਹਾਜ਼ਰ ਸਨ ।
