ਜਨਮ ਅਸ਼ਟਮੀ 'ਤੇ ਵਿਸ਼ੇਸ਼.
ਜੈ ਸ੍ਰੀ ਕ੍ਰਿਸ਼ਨ! ਜਨਮ-ਅਸ਼ਟਮੀ ‘ਤੇ ਵਿਸ਼ੇਸ਼!
ਭਗਵਾਨ ਵਿਸ਼ਨੂ ਜੀ ਦੇ ਅੱਠਵੇਂ ਅਵਤਾਰ, ਕ੍ਰਿਸ਼ਨ ਜੀ ਦਾ ਜਨਮ ਦੁਆਪਰ ਯੁੱਗ ਵਿੱਚ ਮਾਤਾ ਦੇਵਕੀ ਦੀ ਕੁੱਖੋਂ ਮਥੁਰਾ ਨਗਰੀ ਦੇ ਕਾਰਾਵਾਸ ਵਿੱਚ ਹੋਇਆ ਸੀ, ਜਿੱਥੇ ਕੰਸ ਨੇ ਸ੍ਰੀ ਕ੍ਰਿਸ਼ਨ ਜੀ ਦੇ ਪਿਤਾ ਵਾਸੂਦੇਵ ਜੀ ਤੇ ਮਾਤਾ ਦੇਵਕੀ ਜੀ ਨੂੰ ਬੰਦੀ ਬਣਾਇਆ ਹੋਇਆ ਸੀ। ਕੰਸ ਮਾਮਾ ਸੀ, ਤੇ ਇਹ ਭਵਿੱਖਵਾਣੀ ਹੋਈ ਸੀ ਕਿ ਦੇਵਕੀ ਦਾ ਪੁੱਤਰ ਉਸਦਾ ਵੱਧ ਕਰੇਗਾ। ਇਹ ਸੱਤ ਬਾਲਕ ਮਾਰ ਚੁੱਕਾ ਸੀ।
ਅੱਠਵੇਂ ਨੂੰ ਪਾਣੀ ‘ਚ ਤਾਰ ਦਿੱਤਾ ਗਿਆ ਅਤੇ ਉਸਨੂੰ ਗਵਾਲੇ ਨੰਦਲਾਲ ਅਤੇ ਯਸ਼ੋਧਾ ਨੇ ਪਾਲ ਪੋਸ ਕੇ ਵੱਡਾ ਕੀਤਾ।
ਉੱਚੀ ਕੁਲ ਯਾਦਵ-ਵੰਸ਼ ‘ਚ ਪੈਦਾ ਹੋ ਕੇ ਨੀਵੀਂ ਜਾਤ ਪਰਵਰਿਸ਼ ਹੋਈ। ਗਰੀਬ ਬ੍ਰਹਾਮਣ, ਸੁਦਾਮੇ ਨਾਲ ਅਥਾਹ ਪ੍ਰੇਮ ਵਾਲੀ ਦੋਸਤੀ ਨਿਭਾਈ।
ਰਾਖ਼ਸ਼ ਬੁੱਧੀ ਵਾਲੇ ਕੰਸ ਦਾ ਖਾਤਮਾ ਕੀਤਾ ਅਤੇ ਦਵਾਰਕਾ ‘ਚ ਧਰਮ ਦੀ ਧੁਜਾ ਝੁਲਾਈ। ਆਪ ਨੇ ਪਾਂਡਵਾਂ ਦਾ ਸਾਥ ਦਿੰਦਿਆਂ ਮਹਾਂ-ਭਾਰਤ ਦੇ ਜੰਗ ਦੀ ਦਿਸ਼ਾ ਮੋੜ ਦਿੱਤੀ। ਆਪਣੇ ਭਣੇਵੇਂ ਅਰਜੁਨ ਨੂੰ ਮਹਾਨ ਉਪਦੇਸ਼ ਦਿੰਦਿਆਂ ਧਰਮ-ਯੁਧ ਕਰਨ ਲਈ ਪ੍ਰੇਰਿਤ ਕੀਤਾ। ਮਹਾਂ-ਭਾਰਤ ਦੇ ਅਹਿਮ ਅਧਿਆਇ, ਸ਼੍ਰੀ ਮਦ-ਭਗਵਤ ਗੀਤਾ ਵਿੱਚ ਅਰਜੁਨ ਨੂੰ ਆਪਣਾ ਕਰਮ ਕਰਨ ਲਈ ਤਿਆਰ ਕੀਤਾ ਅਤੇ ਵੈਰੀਆਂ ਦੇ ਛੱਕੇ ਛੁਡਾ ਦਿੱਤੇ।
ਅੱਜ ਸਾਰਾ ਜਗਤ ਉਹਨਾਂ ਦੇ ਪਾਏ ਰੌਸ਼ਨ-ਗਿਆਨ ਰਾਹੀਂ ਤਰ ਰਿਹਾ ਹੈ।
ਮੈਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਕੋਟਿ ਕੋਟਿ ਨਮਸਕਾਰ ਕਰਦਾ ਹਾਂ।
Painting by Artist Gurpreet Mankoo
ਉਲੇਖ ਰਣਜੋਧ
