ਐਡਵੋਕੇਟ ਮੁਨੀਸ਼ ਪੁਰੰਗ ਦੀ ਪੁਸਤਕ 'ਦ ਰੇਪ ਫਾਈਲ' ਰਿਲੀਜ਼.

 

ਲੁਧਿਆਣਾ (ਅਭਿਸ਼ੇਕ ਸ਼ਰਮਾ) - ਲੁਧਿਆਣਾ ਦੇ ਸੀਨੀਅਰ ਐਡਵੋਕੇਟ ਮੁਨੀਸ਼ ਪੁਰੰਗ ਨੇ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਪਹਿਲੀ ਕਿਤਾਬ ਲਿਖੀ ਹੈ।  ਇਸ ਕਿਤਾਬ ਦਾ ਨਾਂ The Rape File ਰੱਖਿਆ ਗਿਆ ਹੈ।  ਇਹ ਕਿਤਾਬ ਉਨ੍ਹਾਂ ਮਾਮਲਿਆਂ 'ਤੇ ਆਧਾਰਿਤ ਹੈ ਜਿਨ੍ਹਾਂ 'ਚ ਔਰਤਾਂ ਨੇ ਸਭ ਤੋਂ ਪਹਿਲਾਂ ਮਰਦਾਂ 'ਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਕਰਵਾਈ, ਲੇਕਿਨ ਜਦੋਂ ਮਾਮਲਾ ਅਦਾਲਤ ਵਿਚ ਪਹੁੰਚਿਆ ਤਾਂ ਉਹਨਾਂ ਨੇ ਆਪਣੀਆਂ ਸ਼ਰਤਾਂ 'ਤੇ ਸਮਝੌਤਾ ਕਰ ਲਿਆ।  ਇਸ ਤੋਂ ਬਾਅਦ ਉਹਨਾਂ ਨੇ ਬਲਾਤਕਾਰ ਦੇ ਦੋਸ਼ਾਂ ਤੋਂ ਦੂਰੀ ਬਣਾ ਲਈ। ਮਾਣਯਿਗ ਅਦਾਲਤ ਨੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾ ਨੇ ਸ਼ੁੱਕਰਵਾਰ ਨੂੰ ਇਸ ਕਿਤਾਬ ਨੂੰ ਰਿਲੀਜ਼ ਕੀਤਾ ਹੈ।


 ਪੁਸਤਕ ਦੇ ਲੇਖਕ ਐਡਵੋਕੇਟ ਮੁਨੀਸ਼ ਪੁਰੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਸਤਕ ਵਿੱਚ ਕੁੱਲ 12 ਕਹਾਣੀਆਂ ਹਨ।  ਇਹ ਸਭ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹਨ।  ਇਨ੍ਹਾਂ 12 ਮਾਮਲਿਆਂ ਵਿੱਚ ਪੁਲੀਸ ਨੇ ਐਫਆਈਆਰ ਦਰਜ ਕੀਤੀ ਅਤੇ ਕੇਸ ਅਦਾਲਤ ਵਿੱਚ ਵੀ ਚੱਲੇ।  ਇਨ੍ਹਾਂ ਸਾਰੇ ਕੇਸਾਂ ਵਿੱਚ ਉਹ ਵਕੀਲ ਵਜੋਂ ਮੁਲਜ਼ਮਾਂ ਦੀ ਤਰਫ਼ੋਂ ਕੇਸ ਲੜ ਚੁੱਕੇ ਹਨ।  ਸੁਣਵਾਈ ਦੌਰਾਨ ਸ਼ਿਕਾਇਤਕਰਤਾ ਔਰਤਾਂ ਨੇ ਆਪਣੀਆਂ ਸ਼ਰਤਾਂ 'ਤੇ ਸਮਝੌਤਾ ਕਰ ਲਿਆ।  ਇਸ ਤੋਂ ਬਾਅਦ ਉਹਨਾਂ ਨੇ ਬਲਾਤਕਾਰ ਦੇ ਦੋਸ਼ਾਂ ਤੋਂ ਦੂਰੀ ਬਣਾ ਲਈ। ਇਸ ਲਈ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਸਮਾਜ ਵਿੱਚ ਚੱਲ ਰਹੀ ਇਸ ਬਲੈਕਮੇਲਿੰਗ ਨੂੰ ਆਮ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇ।  ਇਸੇ ਲਈ ਇਹ ਪੁਸਤਕ ਲਿਖੀ ਗਈ ਹੈ।


 ਇਸ ਪੁਸਤਕ ਨੂੰ ਲਿਖਣ ਲਈ ਲੁਧਿਆਣਾ ਦੇ ਪ੍ਰਸਿੱਧ ਸਰਜਨ ਡਾ.ਕੇ.ਕੇ.ਅਰੋੜਾ ਨੇ ਸਭ ਤੋਂ ਵੱਧ ਪ੍ਰੇਰਿਤ ਕੀਤਾ।  ਸ਼ੁੱਕਰਵਾਰ ਨੂੰ ਪੁਸਤਕ ਰਿਲੀਜ਼ ਸਮਾਰੋਹ ਮੌਕੇ ਰਾਹੁਲ ਸ਼ਰਮਾ, ਹਰਦਿਆਲ ਸਿੰਘ, ਮੰਨੂ ਪੁਰੰਗ, ਆਰ.ਐਸ.ਮੰਡ, ਇੰਦਰਪਾਲ ਸਿੰਘ, ਮੈਡਮ ਗਰਿਮਾ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਵੀ ਹਾਜ਼ਰ ਸਨ।