ਪੱਤਰਕਾਰ ਧਮੀਜਾ ਭਰਾਵਾਂ ਦੇ ਮਾਤਾ ਸਰਦਾਰਨੀ ਪੁਸ਼ਵੰਤ ਕੌਰ ਨੂੰ ਨਮ ਅੱਖਾਂ ਅੰਤਿਮ ਵਿਦਾਇਗੀ.
*ਲਖ਼ਤੇ ਜਿਗਰਾਂ ਨੇ ਦਿਖਾਈ ਚਿਖਾ ਨੂੰ ਅਗਨੀ - ਗੁਰਮੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਹਰੇਕ /ਵਰਗ ਨੇ ਦੁੱਖ ਸਾਂਝਾ ਕੀਤਾ*
ਲੁਧਿਆਣਾ,12 ਸਤੰਬਰ (ਕੁਨਾਲ ਜੇਤਲੀ) -
ਇੰਡੀਅਨ ਐਕਸਪ੍ਰੈਸ ਦੇ ਫੋਟੋ ਜਰਨਲਿਸਟ ਅਤੇ ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਪੁਸ਼ਵੰਤ ਕੌਰ ਧਮੀਜਾ ਜੀ (ਪਤਨੀ ਸਵਰਗੀ ਸ: ਸੁਰਿੰਦਰ ਸਿੰਘ) ਦਾ ਅੰਤਿਮ ਸੰਸਕਾਰ ਅੱਜ ਪਿੰਡ ਸੁਨੇਤ, ਬੀ ਆਰ ਐਸ ਨਗਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਲਖਤੇ ਜਿਗਰਾਂ ਪੀਐਸਧਮੀਜਾ (ਪੰਜਾਬ ਕੇਸਰੀ), ਪੀਪੀ ਸਿੰਘ ਧਮੀਜਾ, ਸੁਰਜੀਤ ਸਿੰਘ ਹੌਰੀਜ਼ਨ ਮੀਡੀਅ ਅਤੇ ਗੁਰਮੀਤ ਸਿੰਘ ਨੇ ਮਿਰਤਕ ਦੇਹ ਨੂੰ ਮੁੱਖ ਅਗਨੀ ਦਿਖਾਈ। ਸਤਿਕਾਰਯੋਗ ਮਾਤਾ ਪੁਸ਼ਵੰਤ ਕੌਰ ਧਮੀਜਾ ਜੀ ਆਪਣੇ ਪਿੱਛੇ ਸਪੁੱਤਰ ਅਤੇ ਨੂੰਹਾਂ ਸਮੇਤ ਪੋਤਰੇ ਪੋਤਰੀਆਂ ਅਤੇ ਪੜਪੋਤੇ ਪੜਪੋਤੀਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਜਿੰਨ੍ਹਾਂ ਵਿੱਚ ਗੁਰਜੀਤ ਕੌਰ-ਪੀਪੀ ਸਿੰਘ (ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ) (ਫੈਮਿਨਾ ਪ੍ਰਿੰਟਿੰਗ ਪ੍ਰੈਸ) ਅਤੇ ਤੇਜਿੰਦਰ ਕੌਰ ਧਮੀਜਾ, ਸੁਰਜੀਤ ਸਿੰਘ (ਹੌਰੀਜ਼ਨ ਮੀਡੀਆ ਸਰਵਿਸਿਜ਼) ਅਤੇ ਜਸਵਿੰਦਰ ਕੌਰ-ਗੁਰਮੀਤ ਸਿੰਘ (ਦਾ ਇੰਡੀਅਨ ਐਕਸਪ੍ਰੈਸ) ਅਤੇ ਸਤਿੰਦਰਜੀਤ ਕੌਰ, ਇੰਦਰਜੀਤ ਸਿੰਘ ਪੋਤੇ ਅਤੇ ਦੋਹਤੀ,ਅਤੇ ਜਸਪ੍ਰੀਤ ਕੌਰ ਅਮਰਪਾਲ ਸਿੰਘ (ਪੰਜਾਬ ਐਕਸਪ੍ਰੈਸ) ਅਤੇ ਹਰਸਿਮਰਨਪ੍ਰੀਤ ਕੌਰ, ਕੰਵਰਪ੍ਰੀਤ ਸਿੰਘ ਅਤੇ ਨੈਨਾ ਪੋਤੀ ਅਤੇ ਦੋਹਤੀ ਜਸਲੀਨ ਕੌਰ ਅਤੇ ਗੁਨੀਤ ਸ਼ਾਮਲ ਹਨ।
ਇਸ ਦੁੱਖ ਦੀ ਘੜੀ ਵਿਚ ਵੱਡੀ ਗਿਣਤੀ ਵਿਚ ਪਤਵੰਤੇ ਸੱਜਣਾਂ ਨੇ ਪਰਿਵਾਰਿਕ ਮੈਂਬਰਾਂ ਅਤੇ ਸ੍ਰ. ਗੁਰਮੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ ਅਤੇ ਹੌਸਲਾ ਦਿੱਤਾ। ਇਸ ਮੌਕੇ ਰਿਸ਼ਤੇਦਾਰ, ਸਾਕ ਸਬੰਧੀ, ਦੋਸਤ ਮਿੱਤਰ, ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਸਮੂਹ ਪੱਤਰਕਾਰ ਭਾਈਚਾਰਾ ਅਤੇ ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ।੩
