ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੀਏਯੂ ਕਿਸਾਨ ਮੇਲੇ ਵਿਚ ਲਾਂਚ ਕੀਤਾ ਐਡਵਾਂਸ ਸਿਕੰਦਰ ਡੀਐਲਐਕਸ ਆਰ 745 ਥ੍ਰੀ 4 ਡਬਲਿਯੂ ਟਰੈਕਟਰ.
ਲੁਧਿਆਣਾ, 14 ਸਿਤੰਬਰ(ਕੁਨਾਲ ਜੇਤਲੀ) : ਦੇਸ਼ ਦਾ ਨੰਬਰ ਇਕ ਟ੍ਰੈਕਟਰ ਐਕਸਪੋਰਟ ਬ੍ਰਾਂਡ ਸੋਨਾਲੀਕਾ ਟਰੈਕਟਰ ਨੇ ਪੰਜਾਬ ਐਗਰੀਕਲਚਰ ਯੂਨਿਵਰਸਿਟੀ ਵਿਚ ਆਯੋਜਤ ਕੀਤੇ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਸਿਕੰਦਰ ਡੀਐਲਐਕਸ ਆਰਐਕਸ 745 ਥ੍ਰੀ 4 ਡਬਲਯੂ ਟ੍ਰੈਕਟਰ ਨੂੰ ਲਾਂਚ ਕੀਤਾ ਹੈ ਜਿਸਨੂੰ ਕੰਪਨੀ ਨੇ ਵਿਸ਼ੇਸ ਤੋਰ ਤੋਂ ਆਲੂ ਦੀ ਖੇਤੀ ਲਈ ਤਿਆਰ ਕੀਤਾ ਹੈ।
ਨਵਾਂ ਲਾਂਚ ਟ੍ਰੈਕਟਰ ਦਸ ਡੀਲੈਕਸ ਸੁਵਿਧਾਵਾਂ ਤੋਂ ਲੈਸ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਨੇ ਕੰਪਨੀ ਦੇ ਵਾਇਸ ਪ੍ਰੈਜ਼ੀਡੈੰਟ ਤੇ ਡਵੀਜ਼ਨਲ ਬਿਜਨੈਸ ਹੈੱਡ ਕੁਲਦੀਪ ਸਿੰਘ ਅਤੇ ਜ਼ੋਨਲ ਹੈੱਡ ਵਿਕਾਸ ਮਲਿਕ ਅਤੇ ਕਈ ਕਿਸਾਨਾਂ ਦੀ ਮੌਜੂਦਗੀ ਵਿਚ ਟ੍ਰੈਕਟਰ ਨੂੰ ਲਾਂਚ ਕੀਤਾ।
ਸਭ ਤੋਂ ਘੱਟ ਡੀਜਲ ਵਿਚ ਸਭ ਤੋਂ ਜਿਆਦਾ ਤਾਕਤ ਅਤੇ ਰਫਤਾਰ ਦਾ ਵਾਅਦਾ ਕਰਦੇ ਹੋਏ ਨਵਾਂ ਲਾਂਚ ਟ੍ਰੇਕਟਰ ਸ਼ਕਤੀਸ਼ਾਲੀ ਥ੍ਰੀ ਸਿਲੇਂਡਰ 3065 ਸੀਸੀ ਇੰਜਨ ਦੇ ਨਾਲ ਵਿਕਸਤ ਕੀਤਾ ਗਿਆ ਹੇ ਜੋ 205 ਐਨਐਮ ਦਾ ਟਾਰਕ ਦਿੰਦਾ ਹੈ ਅਤੇ ਨਾਲ ਹੀ ਇਨਟੇਲੀਜੇਂਟ ਕੰਟ੍ਰੋਲ ਦੇ ਨਾਲ 2200 ਕਿਲੋਗ੍ਰਾਮ ਸ਼ਮਤਾ ਦੀ ਉਨਤ 5 ਜੀ ਹਾਈਡ੍ਰੋਲਿਕ ਲਿਫਟ ਹੈ।12 ਐਫ ਪਲਸ 3 ਆਰ ਐਲ-ਐਲ-ਐਚ ਮਲਟੀ ਸਪੀਡ ਟ੍ਰਾਂਸਮਿਸ਼ਨ ਪੂਰੀ ਤਰਾਂ ਤੋਂ ਸੀਲਬੰਧ 4ਡਬਲਯੂ ਐਕਸੇਲ ਪੂਰੀ ਤਰਾਂ ਸੀਲਬੰਦ ਪ੍ਰੌਪੇਲਰ ਅਤੇ ਐਲਈਡੀ ਡੀਆਰਐਲ ਹੈਡਲੈਂਪਸ, ਐਲਈਡੀ ਟੇਲ ਲਾਇਟਾਂ, ਡੀਲੈਕਸ ਸੀਟ, ਮੈਟੇਲਿਕ ਪੇਂਟ ਵਰਗੀ ਪ੍ਰੀਮਿਅਮ ਤਕਨੀਕਾਂ ਦੇ ਨਾਲ ਸਿਕੰਦਰ ਡੀਐਲਐਕਸ ਆਰਐਕਸ ਥ੍ਰੀ 4 ਡਬਲਯੂ ਪੰਜਾਬ ਦੇ ਕਿਸਾਨਾਂ ਦਾ ਸੱਚਾ ਸਾਥੀ ਹੈ।
ਇਸ ਮੇਲੇ ਵਿਚ ਕੰਪਨੀ ਨੇ ਅਪਣੇ ਪ੍ਰੀਮੀਅਮ ਟੀਆਰਈਐਮ ਸਟੇਜ 4 ਅਨੁਪਾਲਕ ਟ੍ਰੈਕਟਰ – ਯੁਰੋਪ ਵਿਚ ਡਿਜਾਇਨ ਕੀਤੇ ਗਏ ਸੋਨਾਲੀਕਾ ਟਾਇਗਰ ਡੀਆਈ 75 ਸੀਆਰਡੀਐਸ 4 ਡਬਲਯੂ, ਸੋਨਾਲੀਕਾ ਟਾਇਗਰ ਡੀਆਈ 65 ਦੀਆਰਡੀਐਸ 4 ਡਬਲਯੂ, ਸੋਨਾਲੀਕਾ ਟਾਇਗਰ ਡੀਆਈ 60 ਸੀਆਰਡੀਐਸ 4 ਡਬਲਯੂ ਅਤੇ ਟਾਇਗਰ ਡੀਆਈ 55 ਥ੍ਰੀ ਨੂੰ ਵੀ ਪ੍ਰਦਰਸ਼ਨ ਕੀਤਾ ਹੈ। ਇਨਾਂ੍ਹ ਦੇ ਇਲਾਵਾ ਕੰਪਨੀ ਨੇ ਅਪਣੇ ਦਸ ਸਰਵੋਤਮ ਕਿਰਸ਼ੀ ਉਤਪਾਦ – ਰੋਟਾਵੇਟਰ, ਸਕੇਅਰ ਬੇਲਰ, ਹੇ ਰੇਕ, ਕੰਬਾਇਨ ਹਾਰਵੇਸਟਰ, ਲੇਜਰ ਲੈਂਡ ਲੈਵਲਰ, ਸੁਪਰ ਸੀਡਰ, ਐਮਬੀ ਪਲੋ, ਨਿਯੂਮੇਟਿਕ ਪਲਾਂਟਰ, ਮਲਚਰ, ਸਟ੍ਰਾ ਰੀਪਰ ਪਲਸ ਚੋਪਰ ਵੀ ਪ੍ਰਦਰਸ਼ਤ ਕੀਤੇ ਹਨ। ਸੋਨਾਲੀਕਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਵਚਨਬੱਦ ਰਿਹਾ ਹੈ ਇਸ ਲਈ 37 ਡੀਲਰਸ਼ਿਪ ਦਾ ਵੱਡਾ ਨੈਟਰਕ ਸਥਾਪਤ ਕੀਤਾ ਹੋਇਆ ਹੈ।
ਇਸ ਮੌਕੇ ਤੇ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੋਨਾਲੀਕਾ ਟ੍ਰੇਕਟਰਸ ਦੇ ਪ੍ਰੈਜੀਡੈਂਟ ਅਤੇ ਚੀਫ-ਸੇਲਸ ਐਂਡ ਮਾਰਕੀਟਿੰਗ ਵਿਵੇਕ ਗੋਇਲ ਨੇ ਕਿਹਾ ਕਿ ਇਹ ਆਯੋਜਨ ਸਾਡੇ ਲਈ ਅਪਣੀ ਹੈਵੀ ਡਿਊਟੀ ਵਾਲੇ ਟ੍ਰੈਕਟਰਾਂ ਨੂੰ ਪ੍ਰਦਰਸ਼ਤ ਕਰਨ ਦਾ ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਵੇਂ ਯੁੱਗ ਦੀ ਟੈਕਨੌਲੋਜੀ ਦੇ ਬਾਰੇ ਸਿੱਖਿਆ ਦੇਣ ਦਾ ਕੰਪਨੀ ਨੂੰ ਬੇਹਤਰੀਨ ਮੌਕਾ ਵੀ ਪ੍ਰਦਾਨ ਕਰਦੀ ਹੈ। ਡਿਵੀਜ਼ਨਲ ਬਿਜਨੈਸ ਹੈਡ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸੋਨਾਲੀਕਾ ਦਾ ਘਰ ਹੈ ਅਤੇ ਇਸ ਖੇਤਰ ਦੇ ਕਿਸਾਨ ਖੇਤੀ ਦੀ ਉਨਤ ਤਕਨੀਕਾਂ ਨੂੰ ਅਪਨਾਉਣ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਹਨ ਅਤੇ ਅਸੀਂ ਵੀ ਉਨ੍ਹਾਂ ਨੂੰ ਨਵੀਆਂ ਤਕਨੀਕ ਉਪਲਬੱਧ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡਦੇ।