ਅਕਾਡਮੀ ਅਤੇ ਗੀਤਕਾਰ ਮੰਚ ਵੱਲੋਂ ਮਨਾਇਆ ਗਿਆ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ੇ )ਦਾ 85 ਵਾਂ ਜਨਮ ਦਿਨ.

 

 

ਲੁਧਿਆਣਾ, 19 ਸਤੰਬਰ (ਅਭਿਸ਼ੇਕ ਸ਼ਰਮਾ/ਕੁਨਾਲ ਜੇਤਲੀ) - ਪੰਜਾਬੀ ਦੇ ਸਿਰਕੱਢ  ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ੇ) ਦਾ 85 ਵਾਂ ਜਨਮ ਦਿਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਗੀਤਕਾਰ ਮੰਚ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ 

ਇਸ ਮੌਕੇ ਹਾਜ਼ਿਰ ਸਾਹਿਤਕਾਰਾਂ,ਕਵੀਆਂ,ਗਾਇਕਾਂ ਗੀਤਕਾਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਮਹਿਬੂਬ ਗੀਤਕਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਦੇਵ ਥਰੀਕੇ ਵਾਲਾ ਦੀ ਯਾਦ ਵਿੱਚ ਪਹਿਲਾ ਹਰਦੇਵ ਯਾਦਗਾਰੀ ਪੁਰਸਕਾਰ ਬਠਿੰਡਾ ਵਾਸੀ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੂੰ ਦਿੱਤਾ ਗਿਆ। 

ਸਮਾਗਮ ਦੇ ਮੁੱਖ ਮਹਿਮਾਨ ਪਦਮ ਸ੍ਰੀ ਡਾ, ਸੁਰਜੀਤ ਪਾਤਰ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਦੇਵ ਦਿਲਗੀਰ ਨੇ ਆਪਣੀ ਕਲਮ ਰਾਹੀਂ ਯਾਦਗਾਰੀ ਗੀਤ ਪੰਜਾਬੀ ਸਮਾਜ ਨੂੰ ਦਿੱਤੇ ਹਨ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀਆਂ ਨੇ ਮਣਾਂ ਮੂੰਹੀਂ  ਪਿਆਰ ਦਿੱਤਾ ਹੈ। 

ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸਰਬਜੀਤ ਵਿਰਦੀ, ਮਨਦੀਪ ਕੌਰ ਭੰਮਰਾ ਤੇ ਅਮਰਜੀਤ ਸ਼ੇਰਪੁਰੀ ਨੇ ਆਏ ਮਹਿਮਾਨਾਂ ਦਾ ਭਰਪੂਰ ਸੁਆਗਤ ਕੀਤਾ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਹਰਦੇਵ ਦਿਲਗੀਰ ਦੇ ਗੀਤਾਂ ਬਾਰੇ ਖੁੱਲ ਕੇ ਚਰਚਾ ਕਰਦੇ ਹੋਏ ਕਿਹਾ ਕਿ ਹਰਦੇਵ ਦਿਲਗੀਰ ਦੇ ਗੀਤਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਨਿਵੇਕਲੀ ਪਹਿਚਾਣ ਦਿੱਤੀ ਹੈ। ਉਸ ਦੇਗੀਤ ਚੜ੍ਹਦੇ ਚੇਤਰ ਗਿਓਂ ਨੌਕਰੀ, ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ ਅਤੇ ਚਾਲ਼ੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਤੋਂ ਇਲਾਵਾ ਹਜ਼ਾਰਾਂ ਗੀਤ ਲੋਕ ਜ਼ਬਾਨ ਨੂੰ ਕੰਠ ਹਨ। 

ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ,ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਹਰਦੇਵ ਦਿਲਗੀਰ ਜੀ ਦੇ ਗੀਤਾਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਦੀ ਝਲਕ ਵੇਖਣ ਨੂੰ ਮਿਲਦੀ ਹੈ ਇਸ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ  ਸਕੱਤਰ ਡਾ, ਡਾ. ਗੁਰਇਕਬਾਲ ਸਿੰਘ ਨੇ ਸ਼੍ਰੀ ਹਰਦੇਵ ਦਿਲਗੀਰ ਜੀ ਦੇ ਜੀਵਨ ਅਤੇ ਗੀਤਕਾਰੀ ਦੇ ਸਫਰ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ। 

ਸਮਾਗਮ ਦੌਰਾਨ ਬੋਲਦਿਆਂ ਪੰਜਾਬੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਹਰਦੇਵ ਦਿਲਗੀਰ ਦੇ ਗੀਤ ਪੰਜਾਬੀ ਜ਼ਬਾਨ ਦੇ ਸ਼ਬਦ ਭੰਡਾਰ ਵਿੱਚ ਮੁੱਲਵਾਨ ਵਾਧਾ ਕਰਦੇ ਹਨ। ਇਸ ਮੌਕੇ ਸਃ ਅਮਰਜੀਤ ਸਿੰਘ ਟਿੱਕਾ,ਡਾ,ਗੁਲਜ਼ਾਰ ਸਿੰਘ ਪੰਧੇਰ,ਅਸ਼ੋਕ ਬਾਂਸਲ ਮਾਨਸਾ,ਸੁਰਿੰਦਰ ਸਿੰਘ ਸੁੰਨੜ ਯੂ ਐੱਸ ਏ ਆਦਿ ਬੁਲਾਰਿਆਂ ਵੱਲੋ ਦੇਵ ਥਰੀਕੇ ਵਾਲਾ ਨੂੰ ਯਾਦ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਮਲਕੀਤ ਮੀਤ ਮਹਿੰਦਪੁਰੀ ਯੂ ਐਸ ਏ, ਦੀ ਨਵੀਂ ਕਿਤਾਬ ਸ਼ਾਰਕੋ ਘੁੱਗੀਓ ਸਾਵੀਓ ਚਿੜੀਓ ਰਿਲੀਜ਼ ਕੀਤੀ ਗਈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਕਰਮਜੀਤ ਗਰੇਵਾਲ, ਤਰਨ ਬੱਲ, ਗੁਰਸੇਵਕ ਸਿੰਘ ਢਿੱਲੋਂ,ਸ਼੍ਰੋਮਣੀ ਲੋਕ ਗਾਇਕ ਗੁਲਸ਼ਨ ਕੋਮਲ,ਪਾਲੀ ਦੇਤਵਾਲੀਆ,ਵੀਰ ਸੁਖਵੰਤ,ਬਿੱਟੂ ਖੰਨੇ ਵਾਲਾ,ਸਃ ਬਲਵੀਰ ਸਿੰਘ ਭਾਟੀਆ,ਰਾਜਿੰਦਰ ਸਿੰਘ ਫਾਇਨਟੋਨ,ਜੱਗਾ ਗਿੱਲ ਨੱਥੋਹੇੜੀ ਵਾਲਾ,

ਡਾ਼ ਬਲਜੀਤ ਸਿੰਘ,ਗੁਰਸੇਵਕ ਸਿੰਘ ਢਿੱਲੋਂ,ਰਾਜਦੀਪ ਤੂਰ,ਕਰਮਜੀਤ ਸਿੰਘ,ਪ੍ਰਭਜੋਤ ਸੋਹੀ,ਬਲਵਿੰਦਰ ਸਿੰਘ ਮੋਹੀ,ਪਰਮਜੀਤ ਕੌਰ ਮਹਿਕ,ਸਿਮਰਨ ਧੁੱਗਾ,ਦੀਪ ਲੁਧਿਆਣਵੀ,ਕੁਲਵਿੰਦਰ ਕਿਰਨ,ਸੁਰਿੰਦਰ ਕੌਰ ਬਾੜਾ,ਬਲਜਿੰਦਰ ਕੌਰ ਕਲਸੀ ਮੋਗਾ, ਜਤਿੰਦਰ ਕੌਰ ਬੁਆਲ,ਪਰਮਜੀਤ ਸਿੰਘ ਸੋਹਲ,ਜਸਬੀਰ ਸਿੰਘ ਸੋਹਲ,ਮੂਲ ਚੰਦ ਸ਼ਰਮਾ,ਮੀਤ ਸਕਰੌਦੀ,ਸੁਰਜੀਤ ਸਿੰਘ ਜੀਤ,ਗੋਗੀ ਮਾਨਾਂ ਵਾਲਾ,ਜਗਦੀਸ਼ ਸਿੰਘ ਲਾਲ,ਗੋਲੂ ਕਾਲ਼ੇ,ਸੋਨੀ ਮੋਗਾ,ਮੋਹਨ ਹਸਨਪੁਰੀ,ਜੀਤ ਗੁਰਜੀਤ,ਬਲਜੀਤ ਮਾਹਲਾ,ਚਮਕੌਰ ਭੱਟੀ,ਸੁੱਖ ਚਮਕੀਲਾ,ਕੇਵਲ ਜਲਾਲ,ਤਨਵੀਰ ਗੋਗੀ,ਮੇਸ਼ੀ ਮਾਣਕ,ਬੱਬੂ ਚੱਕ ਵਾਲੀ,ਸੁਰਜੀਤ ਸਿੰਘ ਜੀਤ,ਸੁਖਬੀਰ ਸੰਧੇ,ਮਲਕੀਤ ਸਿੰਘ ਮਾਲੜਾ ਅਤੇ ਹੋਰ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਮਹਿਬੂਬ ਗੀਤਕਾਰ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ