ਭਾਰਤੀ ਯੋਗ ਸੰਸਥਾਨ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਨੇ 57ਵਾਂ ਯੋਗ ਦਿਵਸ ਮਨਾਇਆ.

 

ਲੁਧਿਆਣਾ, 2 ਅਕਤੂਬਤ (ਵਰਮਾ) - ਭਾਰਤੀ ਯੋਗ ਸੰਸਥਾਨ ਜ਼ਿਲ੍ਹਾ ਲੁਧਿਆਣਾ ਵੱਲੋਂ ਅੱਜ ਆਪਣਾ 57ਵਾਂ ਯੋਗ ਦਿਵਸ ਬੜੇ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ।

 600 ਤੋਂ ਵੱਧ ਸਾਧਕਾਂ, ਯੋਗ ਅਧਿਆਪਕ, ਸੰਸਥਾਨਾਂ ਦੀਆਂ ਸ਼ਖਸੀਅਤਾਂ ਅਤੇ ਵਲੰਟੀਅਰਾਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਪਣੀ ਭੂਮਿਕਾ ਨਿਭਾਈ।

 ਕੇ.ਐਲ. ਵਿਰਮਾਨੀ, ਸੂਬਾ ਪ੍ਰਧਾਨ ਨੇ ਦੱਸਿਆ ਕਿ ਸੰਸਥਾਨ ਪਿਛਲੇ 58 ਸਾਲਾਂ ਤੋਂ ਨਿਯਮਿਤ ਤੌਰ 'ਤੇ ਮੁਫਤ ਅਤੇ ਨਿਰਸਵਾਰਥ ਤੌਰ 'ਤੇ ਯੋਗਾ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਿਹਾ ਹੈ ਅਤੇ ਲੋਕ ਇਸ ਦਾ ਲਾਭ ਉਠਾ ਰਹੇ ਹਨ। ਪਰਵੀਨ ਸ਼ਰਮਾ, ਸੂਬਾ ਮੀਤ ਪ੍ਰਧਾਨ ਡਾ: ਧਰਮ ਸਿੰਘ, ਜਗਮੋਹਨ ਸਿੰਘ, ਡਾ: ਪ੍ਰੀਤ ਇੰਦਰ ਸਿੰਘ, ਸ਼ਿਵ ਜਿੰਦਲ, ਦਵਿੰਦਰ ਗੋਇਲ ਅਤੇ ਮਾਨ ਸਿੰਘ ਹਾਜ਼ਰ ਸਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਯੋਗ ਸੰਸਥਾ ਵੱਲੋਂ ਨਿਯਮਿਤ ਤੌਰ 'ਤੇ ਪੂਰੇ ਸ਼ਹਿਰ ਵਿੱਚ ਚਲਾਈਆਂ ਜਾ ਰਹੀਆਂ ਮੁਫਤ ਯੋਗਾ ਕਲਾਸਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।