ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦੇ ਤੀਸਰੇ ਦਿਨ ਖਿਡਾਰੀਆਂ 'ਚ ਭਾਰੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ - ਜ਼ਿਲ੍ਹਾ ਖੇਡ ਅਫ਼ਸਰ.
ਲੁਧਿਆਣਾ, 2 ਅਕਤੂਬਰ (ਕੁਨਾਲ ਜੇਤਲੀ) - ਖੇਡ ਵਿਭਾਗ, ਪੰਜਾਬ ਸਰਕਾਰ ਦੇ ਡਾਇਰੈਕਟਰ ਸਪੋਰਟਸ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਯੋਗ ਰਹਿਨੁਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਦੇ ਤੀ-ਸਰੇ ਦਿਨ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।
ਇਨ੍ਹਾਂ ਖੇਡਾਂ ਵਿੱਚ ਵੱਖ ਉਮਰ ਵਰਗਾਂ ਵਿੱਚ 25 ਖੇਡਾਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸਤੀ ਦੇ ਮੁਕਾਬਲੇ ਮਿਤੀ 30 ਸਤੰਬਰ 2023 ਤੋਂ 5 ਅਕਤੂਬਰ 2023 ਤੱਕ ਕਰਵਾਏ ਜਾ ਰਹੇ ਹਨ।
ਜਿਲ੍ਹਾ ਖੇਡ ਅਫਸਰ ਸ੍ਰੀ ਰੁਪਿੰਦਰ ਸਿੰਘ ਵੱਲੋ ਵੱਖ-ਵੱਖ ਖੇਡ ਸਟੇਡੀਅਮਾਂ 'ਚ ਜਾ ਕੇ ਖਿਡਾਰੀਆਂ ਦੀ ਹੌਸਲਾ ਅਵਜਾਈ ਕੀਤੀ ਅਤੇ ਖਿਡਾਰੀਆਂ ਨੂੰ ਮੈਡਲ ਤਕਸੀਮ ਕਰਦਿਆਂ ਹੋਰ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ।
ਉਨ੍ਹਾਂ ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਐਥਲੈਟਿਕਸ ਖੇਡ ਦੇ ਵਿੱਚ ਅੰਡਰ-14 ਸਾਲ ਲੜਕਿਆਂ ਸ਼ਾਟਪੁੱਟ ਦੇ ਵਿੱਚ ਜੋਬਨਵੰਤ ਸਿੰਘ (ਦੋਰਾਹਾ) ਪਹਿਲਾਂ ਸਥਾਨ ਪ੍ਰਾਪਤ ਕੀਤਾ, ਦਲਜੀਤ ਸਿੰਘ (ਪੱਖੋਵਾਲ) ਨੇ ਦੂਜਾ ਸਥਾਨ ਅਤੇ ਸਾਹਿਲਪ੍ਰੀਤ ਸਿੰਘ (ਸਮਰਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਈਵੈਂਟ 60 ਮੀਟਰ ਅੰ-14 ਸਾਲ ਲੜਕੇ ਅੰਗਦਵੀਰ ਸਿੰਘ (ਲੁਧਿਆਣਾ) ਪਹਿਲਾਂ ਸਥਾਨ, ਗਗਨਦੀਪ ਸਿੰਘ (ਰਾਏਕੋਟ) ਦੂਜਾ ਸਥਾਨ, ਅਨਮੋਲਪ੍ਰੀਤ ਸਿੰਘ (ਖੰਨਾ) ਤੀਜਾ ਸਥਾਨ ਅਤੇ ਅਨੁਰਾਗ ਬਾਵਾ (ਲੁਧਿਆਣਾ) ਚੋਥਾ ਸਥਾਨ ਪ੍ਰਾਪਤ ਕੀਤਾ।
500 ਮੀਟਰ ਅੰਡਰ 21 ਸਾਲ ਵਿੱਚ ਅਮਿਤ ਤੋਮਰ ਪਹਿਲਾਂ ਸਥਾਨ, ਅਜੀਤ ਸਿੰਘ ਦੂਜਾ ਸਥਾਨ, ਅਤੇ ਕਿਸਨ ਲਾਲ ਸੋਨਕਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 110 ਮੀਟਰ ਹਰਡਲਜ ਜਸਪ੍ਰੀਤ ਸਿੰਘ ਪਹਿਲਾਂ ਸਥਾਨ, ਰਸ਼ਪਿੰਦਰ ਸਿੰਘ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਵਰਦਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਦੇ ਮੁਕਾਬਲਿਆਂ ਵਿੱਂਚ ਗੁਰਅੰਮ੍ਰਿਤ ਸਿੰਘ ਪਹਿਲਾਂ ਸਥਾਨ, ਅਰਸ਼ਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਕਸ਼ੈ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਰੋਹਿਤ ਕੰਬੋਜ ਪਹਿਲਾਂ ਸਥਾਨ ਮੋਹਿਤ ਦੂਜਾ ਸਥਾਨ ਅਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਵਿੱਚ ਸਰਕਾਰੀ ਕਾਲਜ ਲੁਧਿਆਣਾ ਲੜਕੀਆਂ ਦੇ ਵਿੱਚ ਕਰਵਾਏ ਗਏ ਖੋ-ਖੋ ਖੇਡ ਦੇ ਮੁਕਾਬਲਿਆਂ ਦੇ ਵਿੱਚ ਅੰਡਰ-21 ਸਾਲ ਲੜਕੀਆਂ ਦੇ ਵਿੱਚ ਸਰਕਾਰੀ ਕਾਲਜ ਲੁਧਿਆਣਾ ਦੀ ਟੀਮ ਨੇ ਪਹਿਲਾਂ ਸਥਾਨ, ਗਾਲਿਬ ਕਲਾਂ ਲੁਧਿਆਣਾ ਦੀ ਟੀਮ ਦੂਜਾ ਸਥਾਨ, ਸ੍ਰੀ ਗੁਰ ਰਾਮ ਰਾਏ ਸਕੂਲ ਬਾੜੇਵਾਲ ਤੀਜਾ ਸਥਾਨ ਅਤੇ ਸਰਕਾਰੀ ਸਕੂਲ ਭਾਰਤ ਨਗਰ ਲੁਧਿਆਣਾ ਨੇ ਚੋਥਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਸਾਲ ਲੜਕੀਆਂ ਦੇ ਵਿੱਚ ਸ.ਸ.ਸ.ਸ. ਸੋਹੀਆਂ ਕੋਚਿੰਗ ਸੈਂਟਰ ਪਹਿਲਾਂ ਸਥਾਨ, ਜੀ. ਐਨ.ਪੀ.ਐਸ. ਬੱਸੀਆਂ ਦੂਜਾ ਸਥਾਨ, ਸ.ਹ. ਸਕੂਲ ਬੇਗੋਵਾਲ ਨੇ ਤੀਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦੀ ਟੀਮ ਨੇ ਚੋਥਾ ਸਥਾਨ ਪ੍ਰਾਪਤ ਕੀਤਾ।
ਸ਼ੂਟਿੰਗ ਵਿੱਚ ਨਾਰੰਗਵਾਲ ਵਿਖੇ ਚਲ ਰਹੇ ਸੂਟਿੰਗ ਖੇਡ ਦੇ ਮੁਕਾਬਲਿਆਂ ਵਿੱਚ ਅੰਡਰ-14 ਸਾਲ ਲੜਕਿਆਂ ਦੇ ਏਅਰ ਪਿਸਟਲ ਐਨ ਆਰ ਵਿੱਚ ਪ੍ਰਭਪ੍ਰਤਾਪ ਸਿੰਘ ਨੇ ਪਹਿਲਾਂ ਸਥਾਨ ਪ੍ਰਿਥਵੀਰਾਜ ਸਿੰਘ ਗਿੱਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੇਜਵੀਰ ਸਿੰਘ ਸੋਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-14 ਸਾਲ ਲੜਕੀਆਂ ਦੇ ਏਅਰ ਪਿਸਟਲ ਐਨ ਆਰ ਵਿੱਚ ਨਮਸਵੀ ਨੇ ਪਹਿਲਾਂ ਸਥਾਨ, ਧਾਰਨਾ ਦੂਜਾ ਸਥਾਨ ਅਤੇ ਮਨਸੀਰਤ ਗਰੇਵਾਲ ਨੇ ਤੀਜਾ ਸਥਾਨ ਹਾਸਲ ਕੀਤਾ, ਅੰਡਰ-17 ਸਾਲ ਲੜਕਿਆਂ ਦੇ ਏਅਰ ਪਿਸਟਲ ਐਨ ਆਰ ਦੇ ਮੁਕਾਬਲਿਆਂ ਵਿੱਚ ਵਰੁਨ ਵਾਢਰਾ ਨੇ ਪਹਿਲਾ ਸਥਾਨ, ਦਲੇਰ ਸਿੰਘ ਗਰੇਵਾਲ ਨੇ ਦੂਜਾ ਸਥਾਨ ਅਤੇ ਨਮਨ ਬੀ ਮਹਾਜਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਲੜਕੀਆਂ ਦੇ ਏਅਰ ਪਿਸਟਲ ਵਿੱਚ ਨਿਸ਼ਿਕਾ ਜੈਨ ਨੇ ਪਹਿਲਾਂ ਸਥਾਨ ਅਨਾਹਤਮੀਤ ਕੋਰ ਨੇ ਦੂਜਾ ਸਥਾਨ ਅਤੇ ਸੀਰਤ ਸਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਲੜਕਿਆਂ ਦੇ ਏਅਰ ਰਾਈਫਲ ਦੇ ਵਿੱਚ ਰਾਜਵੀਰ ਸਿੰਘ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਲੜਕਿਆਂ ਦੇ ਏਅਰ ਪਿਸਟਲ ਆਈ.ਐਸ.ਐਸ.ਐਫ. ਦੇ ਵਿੱਚ ਹੇਜਲ ਨੇ ਪਹਿਲਾ ਸਥਾਨ, ਸੀਰਤ ਚਾਹਲ ਨੇ ਦੂਜਾ ਸਥਾਨ ਅਤੇ ਗੁਰਸਿਮਰ ਕੋਰ ਨੇ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ।
ਟੇਬਲ ਟੈਨਿਸ ਦੇ ਉਮਰ ਵਰਗ 14-ਸਾਲ ਲੜਕਿਆਂ ਦੇ ਵਿੱਚ ਭਵਿੱਸ਼ ਪਹਿਲਾਂ ਸਥਾਨ, ਅਵੀਰਭੇਅ ਦੂਜਾ ਸਥਾਨ, ਭਾਵਿਕ ਬਾਂਸਲ ਤੀਜਾ ਸਥਾਨ, ਮਨਰੂਪ ਸਿੰਘ ਚੌਥਾ ਸਥਾਨ ਅਤੇ ਆਦਵਿਕ ਗੁਪਤਾ ਪੰਜਵਾ ਸਥਾਨ ਪ੍ਰਾਪਤ ਕੀਤਾ, ਉਮਰ ਵਰਗ ਅੰਡਰ-17 ਸਾਲ ਲੜਕਿਆਂ ਵਿੱਚ ਪ੍ਰਬਜੋਤ ਸਿੰਘ ਪਹਿਲਾਂ ਸਥਾਨ, ਅਰਜਨ ਸਚਦੇਵਾਂ ਦੂਜਾ ਸਥਾਨ, ਅਰਜਨ ਗੁਪਤਾ ਤੀਜਾ ਸਥਾਨ ਪ੍ਰਾਪਤ ਕੀਤਾ, ਉਮਰ ਵਰਗ 21 ਸਾਲ ਲੜਕਿਆਂ ਵਿੱਚ ਵਿਵੇਕ ਵਰਮਾਂ ਪਹਿਲਾਂ ਸਥਾਨ, ਆਰਵ ਬੱਤਾ ਦੂਜਾ ਸਥਾਨ ਅਤੇ ਆਰਿਅਨ ਸ਼ਰਮਾ ਤੀਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 21-30 ਸਾਲ ਵੁਮੈਨ ਦੇ ਮੁਕਾਬਲਿਆਂ ਵਿੱਚ ਅਨਮੋਲ ਪਹਿਲਾਂ ਸਥਾਨ, ਪੂਨਮ ਦੂਜਾ ਸਥਾਨ, ਰਿੰਕੀ ਤੀਜਾ ਸਥਾਨ ਪ੍ਰਾਪਤ ਕੀਤਾ, ਉਮਰ ਵਰਗ 21-30 ਪੁਰਸ਼ਾ ਦੇ ਵਿੱਚ ਪਰੀਵੰਸ਼ ਦੀਪ ਸਿੰਘ ਪਹਿਲਾਂ ਸਥਾਨ, ਵਿਕਾਸ ਕੁਮਾਰ ਦੂਜਾ ਸਥਾਨ, ਜਸਕੀਰਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ।