ਆਰਿਆ ਕਾਲਜ ਟੀਚਰਜ਼ ਯੂਨੀਅਨ ਲੁਧਿਆਣਾ ਵੱਲੋਂ ਅੱਜ ਦੂਜੇ ਦਿਨ ਵੀ ਹੜਤਾਲ.

 

7ਵੇਂ ਪੇ ਕਮਿਸ਼ਨ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਕਾਲਜ ਦੇ ਪ੍ਰੋਫੈਸਰ


 ਲੁਧਿਆਣਾ (ਵਰਮਾ) - ਆਰੀਆ ਕਾਲਜ ਟੀਚਰਜ਼ ਯੂਨੀਅਨ, ਲੁਧਿਆਣਾ ਵਲੋਂ ਅੱਜ ਆਰੀਆ ਕਾਲਜ ਲੁਧਿਆਣਾ ਵਿਖੇ ਪ੍ਰਿੰਸੀਪਲ ਦੇ ਦਫ਼ਤਰ ਸਾਹਮਣੇ ਧਰਨਾ ਦੇ ਕੇ ਮਨੇਜਮੈਂਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਰੀਆ ਕਾਲਜ ਟੀਚਰਜ਼ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਟੀਚਰਜ਼ ਯੂਨੀਅਨ ਪ੍ਰੈਸੀਡੈਂਟ ਪ੍ਰੋ .ਪਰਮਿੰਦਰ ਸਿੰਘ ਭੋਗਲ ਨੇ ਕਿਹਾ ਕਿ ਪਿਛਲੇ ਦਿਨੀਂ ਤਿੰਨ ਮਹੀਨੋ ਤੋਂ ਚੱਲ ਰਹੇ ਸੰਘਰਸ਼ ਦਾ ਕੋਈ ਵੀ ਸਾਕਾਰਾਤਮਕ ਹੱਲ ਪ੍ਰਿੰਸਿਪਲ ਦੁਆਰਾ ਨਹੀਂ ਕੀਤਾ ਗਿਆ ਅਤੇ ਕਈ ਦਿਨਾਂ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ । ਪ੍ਰਿੰਸੀਪਲ ਅੱਗੇ ਜਿਵੇਂ ਕਿ 7th ਪੇ ਕਮਿਸ਼ਨ ਨੂੰ ਲਾਗੂ ਕਰਨਾ,  ਪ੍ਰਮੋਸ਼ਨ ਦਾ ਵਿਸ਼ਾ, ਗੈਰ ਕਨੂੰਨੀ  ਰੂਪ ਵਿੱਚ ਰੋਕੀ ਸੈਲਰੀ ਦਾ ਵਿਸ਼ਾ, ਸੀਨਿ�"ਰਿਟੀ ਦਾ ਵਿਸ਼ਾ ਰੱਖਿਆ ਗਿਆ। ਪਰ ਅਫਸੋਸ ਹੈ ਕੇ ਪ੍ਰਿੰਸੀਪਲ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਜਿਸਦੇ ਵਿਰੋਧ ਵਿੱਚ ਅਸੀਂ 5 ਅਕਤੂਬਰ ਤੋਂ ਧਰਨੇ ਤੇ ਬੈਠੇ ਹਾਂ।

ਡਾ. ਰਮਨ ਨਈਅਰ ਨੇ ਕਿਹਾ ਕਿ ਪ੍ਰਿੰਸੀਪਲ, ਮਨੇਜਮੈਂਟਾਂ  ਅਧਿਆਪਕਾਂ ਤੋਂ  ਕੰਮ ਲੈਣਾ ਤਾਂ ਆਪਣਾ ਅਧਿਕਾਰ ਸਮਝਦੀਆਂ ਨੇ ਪਰ ਜਦੋਂ ਉਹਨਾਂ ਸੇਵਾਵਾਂ ਦਾ ਮੁਆਵਜ਼ਾ ਦੇਣ ਦੀ ਗੱਲ ਹੁੰਦੀਂ ਹੈ ਤਾਂ ਅੱਖਾਂ ਤੇ ਜ਼ੁਬਾਨ ਬੰਦ ਕਰ ਕੇ ਬੈਠ ਜਾਂਦੇ ਨੇ।

ਡਾ. ਰਮਨ ਸ਼ਰਮਾ ਨੇ ਕਿਹਾ ਕਿ ਅਸੀਂ ਕੋਈ ਅਲੋਕਕਾਰੀ ਚੀਜ਼ ਨਹੀਂ ਮੰਗ ਰਹੇ, ਜਿਸ ਬਾਰੇ ਮੈਨੇਜਮੇਂਟ ਮਹੀਨਿਆਂ ਤੋਂ ਸੋਚ ਰਹੀ ਹੈ, ਅਸੀਂ ਆਪਣੇ ਮੌਲਿਕ ਹੱਕਾਂ ਦੀ ਗੱਲ ਕਰ ਰਹੇ ਹਾਂ, ਆਪਣੀਆਂ ਪੜ੍ਹਾਈਆਂ ਤੇ ਆਪਣੀਆਂ ਸੇਵਾਂਵਾਂ ਦੇ ਬਦਲੇ ਬਣਦੀ ਤਨਖ਼ਾਹ ਦੀ ਮੰਗ ਕਰ ਰਹੇ ਹਾਂ, ਜੇ ਇਸ ਤੋਂ ਵੀ ਮੈਨੇਜਮੇਂਟ ਭੱਜੇ ਗੀ, ਤਾਂ ਇਹ ਬੜੀ ਮੰਦਭਾਗੀ ਗੱਲ ਹੋਏਗੀ।

ਡਾ. ਸੁੰਦਰ ਸਿੰਘ ਨੇ ਕਿਹਾ ਕਿ ਸਾਨੂੰ ਕੋਈ ਸ਼ੋਕ ਨਹੀਂ ਕੇ ਦਰੀਆਂ ਬਿਛਾ ਕੇ ਧਰਨੇ ਦਈਏ,ਅਤੇ ਬੱਚਿਆਂ ਦੀਆਂ ਪੜ੍ਹਾਈਆਂ ਦਾ ਨੁਕਸਾਨ ਕਰੀਏ। ਪਰ ਪ੍ਰਿੰਸੀਪਲ ਸਾਹਿਬਾ ਵੀ ਸਮਝਣ ਕੇ ਸਾਡੇ ਘਰੇ ਵੀ ਬੱਚੇ ਨੇ, ਉਹਨਾਂ ਦਾ ਪਾਲਣ ਪੋਸ਼ਣ ਸਾਡੇ ਜਿੰਮੇ ਹੈ,ਤੇ ਕਾਲਜ ਸਾਨੂੰ ਆਪਣੀਆਂ ਹੀ ਤਨਖਾਹਾਂ ਲੈਣ ਲਈ ਦਰੀਆਂ ਤੇ ਬੈਠਣ ਲਈ ਮਜਬੂਰ ਕਰ ਰਿਹਾ ਹੈ।


ਡਾ ਨਿਧੀ ਅਗਰਵਾਲ ਅਤੇ ਡਾ. ਸੰਦੀਪ ਜੱਗੀ ਵਲੋਂ ਕਿਹਾ ਗਿਆ ਕਿ ਫਿਲਹਾਲ ਅਸੀਂ ਕਾਲਜ ਦੇ ਅੰਦਰ ਧਰਨਾ ਦੇ ਰਹੇ ਹਾਂ ਜੇਕਰ ਜੇਕਰ ਅਜੇ ਵੀ ਸਾਡੀਆਂ ਮੰਗਾ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਇਹ ਸੰਘਰਸ਼ ਬਾਹਰ ਸੜਕਾਂ ਤੇ ਹੋਏਗਾ,ਅਤੇ ਪੀ ਸੀ ਸੀ ਟੀ ਯੂ ਦੇ ਬੈਨਰ ਥੱਲੇ, ਸਾਰੇ ਲੁਧਿਆਣੇ ਦੇ ਕਾਲਜਾਂ ਦੇ ਪ੍ਰੋਫੈਸਰ ਕਾਲਜ ਦੇ ਗੇਟ ਤੇ ਧਰਨਾ ਦੇਣਗੇ। ਰੋਸ ਪ੍ਰਦਰਸ਼ਨ ਵਿੱਚ ਮੁੱਖ ਰੂਪ ਵਿੱਚ ਆਰਿਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਸ਼ਰਮਾ, ਜਰਨਲ ਸਕੱਤਰ ਸ਼੍ਰੀ ਪ੍ਰੇਮ ਭਾਰਦਵਾਜ, ਸਕੱਤਰ ਡਾ. ਐਸ.ਐਮ.ਸ਼ਰਮਾ ਦੇ ਪ੍ਰਤੀ ਪ੍ਰੋਫ਼ੈਸਰਾਂ ਵਲੋਂ ਆਕ੍ਰੋਸ਼ ਪ੍ਰਗਟ ਹੋਇਆ। ਇਸ ਮੌਕੇ 'ਤੇ ਆਰੀਆ ਕਾਲਜ ਦੀ ਲੋਕਲ ਯੂਨਿਟ ਦੇ  ਸਾਰੇ ਮੈਂਬਰ ਮੌਜੂਦ ਹਨ।