ਸਿਆਸੀ ਪਾਰਟੀਆਂ ਵੱਲੋਂ SYL ਦਾ ਮੁੱਦਾ ਪਹਿਲਾਂ ਦੀ ਤਰਾਂ ਚੋਣਾਂ 'ਚ ਵੋਟਾਂ ਬਟੋਰਨ ਤੇ ਕਿਸਾਨੀ ਮੰਗਾਂ ਖਾਤਰ ਦੇਸ਼ ਭਰ ਦੇ ਕਿਸਾਨਾਂ ਦੀ ਬਣੀ ਸਾਂਝ ਨੂੰ ਤੋੜਨ ਦੀ ਸਾਜਿਸ਼ : ਲੱਖੋਵਾਲ.

 

*ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਤੇ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਨਾ ਦੇਣ ਕਰਕੇ ਨਵੰਬਰ 'ਚ ਸ਼ੁਰੂ ਹੋਵੇਗਾ ਵੱਡਾ ਸੰਘਰਸ਼


ਲੁਧਿਆਣਾ (ਵਰਮਾ) - ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨੇਵਾਰ ਮੀਟਿੰਗ ਸ.ਅਜਮੇਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫਤਰ ਲੁਧਿਆਣਾ ਵਿਖੇ ਹੋਈ ਜਿਸ ਵਿਚ ਯੂਨੀਅਨ ਦੇ ਅਹੁਦੇਦਾਰ, ਕਾਰਕਾਰਨੀ ਮੈਂਬਰ ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ।

 ਮੀਟਿੰਗ ਵਿਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।


ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਸ: ਅਜਮੇਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਕਿਹਾ ਕਿ ਕੇਂਦਰ ਵਿਚ ਲਗਭਗ 50 ਸਾਲ ਕਾਂਗਰਸ ਨੇ ਰਾਜ ਕੀਤਾ ਤਾਂ 15 ਸਾਲ ਭਾਜਪਾ ਸਰਕਾਰ ਬਣੀ ਰਹੀ, ਵੋਟਾਂ ਬਟੋਰਨ ਖਾਤਰ ਇਹ ਸਿਆਸੀ ਪਾਰਟੀਆਂ ਚੋਣਾਂ ਸਮੇਂ ਫਾਇਦਾ ਲੈਣ ਲਈ ਤੇ ਲੋਕਾਂ ਕੋਲੋਂ ਵੋਟ ਬਟੋਰਨ ਲਈ ਹਰ ਵਾਰ ਦੀ ਤਰ੍ਹਾਂ ਵੋਟਾਂ ਤੋਂ ਪਹਿਲਾਂ ਐਸ.ਵਾਈ.ਐਲ ਦਾ ਮੁੱਦਾ ਉਸਾਰਦੀਆਂ ਨੇ ਜਾਂ ਬਿਆਨਬਾਜ਼ੀ ਕਰਦੀਆਂ ਹਨ ਜਿਸ ਨਾਲ ਇਹ ਨਾਲ ਲੱਗਦੇ ਗੁਆਂਢੀ ਸੂਬਿਆਂ ਤੋਂ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਉਂਦੀਆਂ ਆ ਰਹੀਆਂ ਹਨ। ਇਹੋ ਨੀਤੀ ਪਹਿਲਾਂ ਕਾਂਗਰਸ ਦੀ ਰਹੀ ਹੈ ਤੇ ਹੁਣ ਭਾਜਪਾ ਇਸ ਨੂੰ ਅਪਣਾ ਰਹੀ ਹੈ ਤੇ ਦੂਸਰਾ ਸਾਰੇ ਭਾਰਤ ਵਿੱਚ ਹਿੰਦੂ ਵੋਟ ਬਟੋਰਨ ਲਈ ਪਹਿਲਾਂ ਕਾਂਗਰਸ ਹੁਣ ਭਾਜਪਾ ਸਿੱਖਾਂ ਬਾਰੇ ਬੇਬੁਨਿਆਦ ਦੋਸ਼ ਲਾ ਕੇ ਸਿਖਾਂ ਨੂੰ ਅੱਤਵਾਦੀ ਪਾਕਿਸਤਾਨੀ ਬਣਾ ਕੇ ਪ੍ਰਚਾਰ ਕਰ ਰਹੇ ਹਨ ਇਹ ਸਾਰਾ ਵੀ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਜੋ ਦੇਸ਼ ਵਿਚ ਕਿਸਾਨਾਂ ਦੀ ਜੋ ਆਪਸੀ ਭਾਈਚਾਰਕ ਸਾਂਝ ਦਿੱਲੀ ਮੋਰਚੇ ਤੋਂ ਬਾਅਦ ਬਣੀ ਹੈ ਉਨ੍ਹਾਂ ਵਿੱਚ ਆਪਸੀ ਫੁੱਟ ਪਵਾ ਰਹੀਆਂ ਹਨ ਤਾਂ ਜੋ ਕਿਸਾਨ ਦੁਬਾਰਾ ਇਕੱਠੇ ਹੋ ਕੇ ਆਪਣੇ ਹੱਕ ਨਾ ਲੈ ਸਕਣ ਤੇ ਕੋਈ ਵੱਡਾ ਸੰਘਰਸ਼ ਸਰਕਾਰਾਂ ਖਿਲਾਫ ਨਾ ਕਰ ਸਕਣ। ਇਸ ਲਈ ਕਿਸਾਨਾਂ ਨੂੰ, ਦੇਸ਼ ਦੀ ਜਨਤਾ ਨੂੰ ਸਾਡੀ ਅਪੀਲ ਹੈ ਇਨ੍ਹਾਂ ਸਿਆਸੀ ਪਾਰਟੀਆਂ ਦੀਆਂ ਚਤਰ ਚਾਲਾਂ ਵਿੱਚ ਨਾ ਫਸਣ ਤੇ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ।


ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ ਤੇ ਹੜ੍ਹਾਂ ਨਾਲ ਜੋ ਪੰਜਾਬ ਵਿਚ ਨੁਕਸਾਨ ਹੋਇਆ ਹੈ ਉਸ ਦਾ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ ਕਿਉਂਕਿ ਵੋਟਾਂ ਸਮੇਂ ਤਾਂ ਇਨ੍ਹਾਂ ਨੇ ਕਿਹਾ ਸੀ ਕਿ ਬਿਨ੍ਹਾਂ ਗਿਰਦਾਵਰੀ ਕੀਤੇ 15 ਹਜ਼ਾਰ ਰੁ: ਪ੍ਰਤੀ ਏਕੜ ਮੁਆਵਜਾ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ ਹੁਣ ਇਹ ਵਾਅਦਾ ਪੂਰਾ ਕਰਨ ਦਾ ਸਮਾਂ ਹੈ। ਇਸ ਲਈ ਛੇਤੀ ਤੋਂ ਛੇਤੀ ਮੁਆਵਜ਼ਾ ਜਾਰੀ ਕੀਤਾ ਜਾਵੇ ਤੇ ਦੂਸਰਾ ਪਰਾਲੀ ਦੀ ਸਾਂਭ ਸੰਭਾਲ ਲਈ ਮਾਨ ਸਰਕਾਰ ਸਾਡੀ ਯੂਨੀਅਨ ਦੀ ਮੰਗ ਅਨੁਸਾਰ 1000ਰੁ: ਪ੍ਰਤੀ ਏਕੜ ਪਰਾਲੀ ਸੰਭਾਲਣ ਲਈ ਕਿਸਾਨਾਂ ਨੂੰ ਦਵੇ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪੰਜਾਬ ਵਿੱਚ ਡੀਏਪੀ ਖਾਦ ਦੀ ਕਮੀ ਪਾਈ ਜਾ ਰਹੀ ਹੈ ਜਿਸ ਕਾਰਨ ਕਣਕ ਦੀ ਬਿਜਾਈ ਪ੍ਰਭਾਵਤ ਹੋਣ ਦਾ ਖ਼ਦਸ਼ਾ ਹੈ ਸਰਕਾਰ ਜਲਦ ਤੋਂ ਜਲਦ ਡੀਏਪੀ ਖਾਦ ਕੋਅਪ੍ਰੇਟਿਵ ਸੁਸਾਈਟੀਆਂ ਤੇ ਦੁਕਾਨਾਂ ਤੇ ਪਹੁੰਚਣ ਦਾ ਪ੍ਰਬੰਧ ਕਰੇ ਅਤੇ ਜੋ ਖਾਦ ਵਿਕਰੇਤਾ ਖਾਦਾਂ ਨਾਲ ਦਵਾਈਆਂ ਜਾਂ ਹੋਰ ਵਸਤੂਆਂ ਕਿਸਾਨਾਂ ਨੂੰ ਧੱਕੇ ਨਾਲ ਚੁਕਾ ਰਹੇ ਹਨ ਉਨ੍ਹਾਂ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ।ਆਪਣੇ ਵਿਚਾਰ ਰਖਦੇ ਹੋਏ ਅਵਤਾਰ ਸਿੰਘ ਮਾਹਲ ਮੀਤ ਪ੍ਰਧਾਨ ਪੰਜਾਬ ਅਤੇ ਸਰੂਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੁੱਧ ਨਵੰਬਰ ਵਿਚ ਐਸ.ਕੇ.ਐਮ. ਦੀ ਅਗਵਾਹੀ ਵਿੱਚ ਇਕ ਵੱਡਾ ਸੰਘਰਸ਼ ਵਿੱਢੇਗੀ ਜਿਸਦੀ ਕਿਸਾਨਾਂ ਦੁਆਰਾ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੇ ਰਹਿੰਦੇ ਮਸਲੇ ਹੱਲ ਕਰਵਾਏ ਜਾ ਸਕਣ। ਇਸ ਲਈ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਕਿਸਾਨ ਆਪਸੀ ਏਕਤਾ ਬਣਾਈ ਰਖਣ ਤੇ ਮਜ਼ਬੂਤੀ ਨਾਲ ਕਿਸਾਨ ਜਥੇਬੰਦੀਆਂ ਦੁਆਰਾ ਉਲੀਕੇ ਪ੍ਰੋਗਰਾਮ ਵਿੱਚ ਵੱਧ ਜਾ ਕੇ ਸ਼ਾਮਿਲ ਹੋਣ ਤੇ ਜਿਸ ਤਰਾਂ ਖੇਤੀ ਬਿਲ ਸਰਕਾਰ ਤੋਂ ਵਾਪਸ ਕਰਵਾਏ ਹਨ ਉਸ ਤਰ੍ਹਾਂ ਬਾਕੀ ਮਸਲੇ ਵੀ ਹੱਲ ਕਰਵਾਏ ਜਾ ਸਕਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਡਿਬਰੂਗੜ੍ਹ ਦੀਆਂ ਜੇਲਾਂ ਵਿਚ ਬੰਦ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਵਾਏ ਜਾ ਸਕਣ |


ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਵਿੰਦਰ ਸਿੰਘ ਕੂਮ ਕਲਾਂ ਤੇ ਪ੍ਰੀਤਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ ' ਤੇ ਕਿਸਾਨੀ ਨੂੰ ਸੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਖਸਖਸ ਦੀ ਖੇਤੀ ਕਰਨ ਦੇਵੇ ਤਾਂ ਜੋ ਮਾਰੂ ਨਸ਼ਿਆਂ ਤੋਂ ਨੌਜਵਾਨਾਂ ਦਾ ਬਚਾਅ ਹੋ ਸਕੇ ਤੇ ਪਟਵਾਰੀਆਂ ਵਲੋਂ ਜੋ ਵਾਧੂ ਸਰਕਲਾਂ ਦਾ ਕੰਮਕਾਜ ਛੱਡ ਦਿਤਾ ਹੈ ਉਸ ਨਾਲ ਕਿਸਾਨਾਂ ਤੇ ਆਮ ਲੋਕਾਂ ਨੂੰ ਨਵੀਆਂ ਹਦਬੰਦੀਆਂ ਬਣਾਉਣ ਰਜਿਸਟਰੀਆਂ ਕਰਵਾਉਣ ਤੇ ਇੰਤਕਾਲ ਦਰਜ ਕਰਵਾਉਣ ਵਿਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ ਇਸ ਲਈ ਸਰਕਾਰ ਜਿੰਨਾਂ ਚਿਰ ਪਟਵਾਰੀਆਂ ਦੀ ਪੱਕੀ ਭਰਤੀ ਨਹੀਂ ਕਰਦੀ ਉਨਾਂ ਚਿਰ ਜੋ ਪਟਵਾਰੀਆਂ ਨੂੰ ਆਪਣੇ ਅੱਗੇ ਮੁੰਡੇ ਰੱਖੇ ਹੋਏ ਹਨ ਅਤੇ ਜੋ ਮਾਲ ਵਿਭਾਗ ਦੇ ਕੰਮ ਦੇ ਜਾਣਕਾਰ ਹਨ ਉਨ੍ਹਾਂ ਨੂੰ ਠੇਕੇ ਤੇ ਭਰਤੀ ਕਰਕੇ ਖਾਲੀ ਸਰਕਲਾਂ ਦਾ ਚਾਰਜ ਸੌੰਪੇ ਤਾਂ ਜੋ ਲੋਕਾਂ ਨੂੰ ਖੱਜਲਖੁਆਰੀ ਤੋਂ ਬਚਾਇਆ ਜਾ ਸਕੇ।


ਆਪਣੇ ਵਿਚਾਰ ਦਿੰਦੇ ਹੋਏ ਨਿਰਮਲ ਸਿੰਘ ਤੇ ਜਸਵੰਤ ਸਿੰਘ ਬੀਜਾ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿਚ ਤੇਜੀ ਲਿਆਵੇ ਤੇ ਮੰਡੀਆਂ ਵਿਚ ਬਰੀਆ ਦੀ ਲਿਫਟਿੰਗ ਨਾਲ ਨਾਲ ਕਰਵਾਈ ਜਾਵੇ ਤੇ ਕਿਸਾਨਾਂ ਨੂੰ ਵੇਚੀ ਫਸਲ ਦੀ ਪੇਮੈਂਟ 24 ਘੰਟਿਆਂ ਦੇ ਅੰਦਰ ਅੰਦਰ ਉਨਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਅੱਜ ਦੀ ਮੀਟਿੰਗ ਵਿਚ ਰਣਜੀਤ ਸਿੰਘ ਵੱਡਾ ਸੂਰਤ ਸਿੰਘ ਕਾਦਰਵਾਲਾ ਮੁਖਤਿਆਰ ਸਿੰਘ ਦੀਨਾ ਕਿਰਨਪਾਲ ਸਿੰਘ  ਸਾਰੇ ਅਹੁਦੇਦਾਰ,ਅਮਰੀਕ ਸਿੰਘ, ਬਲਦੇਵ ਸਿੰਘ ਬੂਟਾ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਰਘਬੀਰ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਸੁਖਚੈਨ ਸਿੰਘ ਸਾਰੇ ਜਿਲਾ ਪ੍ਰਧਾਨ ਗਿਆਨ ਮੰਡ, ਸਤਨਾਮ ਸਿੰਘ ਪਿਸਰ ਸਿੰਘ ਕੁਲਵੰਤ ਸਿੰਘ ਫ਼ੌਜਾ ਸਿੰਘ, ਗੁਰਵਿੰਦਰ ਸਿੰਘ, ਹਰੀ ਸਿੰਘ, ਪ੍ਰਗਟ ਸਿੰਘ ਸੁਖਦੇਵ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ, ਜਸਵੀਰ ਸਿੰਘ, ਸੁਖਚੈਨ ਸਿੰਘ,ਮਨਜੀਤ ਸਿੰਘ, ਨਛੱਤਰ ਸਿੰਘ, ਅਵਤਾਰ ਸਿੰਘ, ਗੁਰਜੀਤ ਕੌਰ, ਕਰਨੈਲ ਸਿੰਘ ਪਾਲ ਸਿੰਘ, ਗੁਰਸੇਰ ਸਿੰਘ ਹਰਕ੍ਰਿਸ਼ਨ ਸਿੰਘ, ਦੀਦਾਰ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਕਰਮਜੀਤ ਸਿੰਘ, ਬਲਵੰਤ ਸਿੰਘ, ਮੱਘਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।