ਡਾ: ਸ ਸ ਜੌਹਲ ਦਾ 92ਵਾਂ ਜਨਮ ਦਿਨ ਮਨਾਇਆ .
*ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੁਰਸਕਾਰਾਂ ਦਾ ਐਲਾਨ
*ਮੋਹਨਜੀਤ ਅਤੇ ਪ੍ਰੇਮ ਸਿੰਘ ਆਰਟਿਸਟ ਨੂੰ ਅੰਮ੍ਰਿਤਾ ਇਮਰੋਜ਼ ਪੁਰਸਕਾਰ ਦਿੱਤੇ ਜਾਣਗੇ
ਲਲਿਤ ਬੇਰੀ
ਲੁਧਿਆਣਾ, 4 ਅਗਸਤ :
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੱਜ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਾਲਾਨਾਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਜਨਰਲਸ ਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਪੁਰਸਕਾਰ ਕਮੇਟੀ ਵਲੋਂ ਕੀਤੇਫ਼ੈਸਲੇ ਅਨੁਸਾਰ ਪੰਜਾਬੀ ਕਵੀ ਬੀਬਾ ਬਲਵੰਤ ਵਲੋਂ ਅੰਮ੍ਰਿਤਾ ਇਮਰੋਜ਼ ਦੀ ਯਾਦ ਵਿਚ ਸਥਾਪਿਤ ਇਕਵੰਜਾ ਹਜ਼ਾਰ ਰੁਪਏ ਦਾ ਪੁਰਸਕਾਰ ਸਾਲ 2019 ਲਈ ਪੰਜਾਬੀ ਸ਼ਾਇਰ ਡਾ. ਮੋਹਨਜੀਤ ਅਤੇ 2020 ਲਈ ਪ੍ਰੇਮ ਸਿੰਘ ਆਰਟਿਸਟ ਨੂੰ ਦਿੱਤੇ ਜਾਣ ਫੈਸਲਾ ਕੀਤਾ ਗਿਆ ਹੈ। ਇਹ
ਪੁਰਸਕਾਰ ਅੰਮਿਤਾ ਪ੍ਰੀਤਮ ਦੀ ਯਾਦ ਵਿਚ ਅਕਾਡਮੀ ਵਲੋਂ 30-31 ਅਗਸਤ 2019 ਨੂੰ
ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੇ ਸੈਮੀਨਾਰ ਦੌਰਾਨ ਭੇਟ ਕੀਤੇ ਜਾਣਗੇ।
ਪੰਜਾਬੀ ਦੇ ਪ੍ਰਸਿੱਧ ਰੰਗਕਰਮੀ ਸ: ਗੁਰਸ਼ਰਨ ਸਿੰਘ ਦੀ ਯਾਦ ਵਿਚ ਸਥਾਪਿਤ ਇੱਕੀ ਹਜ਼ਾਰ ਰੁਪਏ ਦਾ ਪੁਰਸਕਾਰ ਕੇਵਲ ਧਾਲੀਵਾਲ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਦੇ ਮਰਹੂਮ ਚਿੰਤਕ ਡਾ. ਰਵਿੰਦਰ ਸਿੰਘ ਰਵੀ ਦੀ ਯਾਦ ਵਿਚ ਦਿੱਤਾ ਜਾਣ ਵਾਲਾ
ਪੁਰਸਕਾਰ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਅਤੇ ਆਲੋਚਕ ਡਾ. ਬਲਦੇਵ ਸਿੰਘ ਧਾਲੀਵਾਲ ਨੂੰ
ਦਿੱਤਾ ਜਾਵੇਗਾ। ਇਸ ਪੁਰਸਕਾਰ ਦੀ ਰਾਸ਼ੀ ਵੀ ਇੱਕੀ ਹਜ਼ਾਰ ਰੁਪਏ ਹੈ। ਗੁਰਭਜਨ ਗਿੱਲ ਦੀ ਵਿੱਛੜੀ ਜੀਵਨ ਸਾਥਣ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਇੱਕੀ ਹਜ਼ਾਰ ਰੁਪਏ ਦਾ ਪੁਰਸਕਾਰ ਸਾਲ 2016 ਲਈ ਡਾ. ਜਸਬੀਰ ਕੌਰ ਕੇਸਰ ਚੰਡੀਗੜ੍ਹ ਨੂੰ, ਸਾਲ 2017 ਲਈ ਪ੍ਰੋ. ਰਮੇਸ਼ ਇੰਦਰ ਕੌਰ ਬੱਲ ਲੁਧਿਆਣਾ ਨੂੰ ਅਤੇ 2018 ਲਈ ਡਾ: ਗੁਰਨਾਮ ਕੌਰ ਬੇਦੀ ਅੰਮ੍ਰਿਤਸਰ ਨੂੰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ ਸਾਲ 2015 ਲਈ ਪੰਜਾਬੀ ਸ਼ਾਇਰ ਰਮਨ ਸੰਧੂ ਦੀ ਪੁਸਤਕ 'ਤਾਂ ਸੁਪਨੇ ਕੀ ਸੋਚਣਗੇ' ਅਤੇ ਸਾਲ 2018 ਲਈ ਦੇਵਰਾਜ ਦਾਦਰ ਦੀ ਪੁਸਤਕ 'ਪੌਣ ਪਰਿੰਦੇ ਤੇ ਪਰਵਾਜ਼' ਨੂੰ ਦਿੱਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਪੰਜਾਬੀ ਸਾਹਿਤ ਅਕਾਡਮੀ ਵਲੋਂ 16-17 ਅਗਸਤ 2019 ਨੂੰ ਸ.
ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਕਰਵਾਏ ਜਾਣ ਵਾਲੇ ਸੈਮੀਨਾਰ ਬਾਰੇ ਦੱਸਿਆ ਕਿ
ਇਸ ਸੈਮੀਨਾਰ ਵਿਚ ਸ. ਜਸਵੰਤ ਸਿੰਘ ਕੰਵਲ ਦੀ ਸਾਹਿਤਕ ਸ਼ਖ਼ਸੀਅਤ ਬਾਰੇ ਪੰਜਾਬੀ ਦੇ ਨਾਮਵਰ ਖੋਜਾਰਥੀ ਅਤੇ ਵਿਦਵਾਨ ਆਪਣੇ ਖੋਜ ਪੱਤਰ ਪੇਸ਼ ਕਰਨਗੇ।
ਇਸ ਮੌਕੇ ਅਕਾਡਮੀ ਦੀ ਕਾਰਜਕਾਰਨੀ ਦੇ ਹਾਜ਼ਰ ਮੈਂਬਰਾਂ ਨੇ ਸਾਬਕਾ ਪ੍ਰਧਾਨ ਡਾ: ਸ ਸ ਜੌਹਲ ਨੂੰ 92ਵੇਂ ਜਨਮ ਦਿਨ ਦੀ ਲੱਡੂ ਖੁਆ ਕੇ ਮੁਬਾਰਕ ਦਿੱਤੀ।
ਕਾਰਜ ਕਾਰਨੀ ਮੈਂਬਰਾਂ ਨੇ ਅਜੀਤ ਅਖ਼ਬਾਰ ਦੇ ਮੁਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਗਾਏ ਡਾ. ਜਗਤਾਰ, ਸੋਹਨ ਸਿੰਘ ਮੀਸ਼ਾ ਅਤੇ ਸੂਫ਼ੀ ਕਵੀਆਂ ਦੇ ਕਲਾਮ ਦੀਆਂ ਤਿੰਨ ਸੀ. ਡੀ.ਜ਼ ਵੀ ਲੋਕ ਅਰਪਨ ਕੀਤੀਆਂ ਗਈਆਂ। ਇਕੱਤਰਤਾ ਵਿੱਚ ਤ੍ਰੈਲੋਚਨ ਲੋਚੀ ਦੇ ਸਾਲਾ ਸਾਹਿਬ ਸ: ਅਨੂਪ ਸਿੰਘ ਜਲੰਧਰ ਦੀ ਅਚਨਚੇਤ ਹੋਈ ਮੌਤ ਤੇ ਵੀ ਦੁੱਖ ਪ੍ਰਗਟ ਕੀਤਾ ਗਿਆ।
