ਦੇਵਕੀ ਦੇਵੀ ਜੈਨ ਕਾਲਜ ਦੇ ਐਨਐਸਐਸ ਵਲੰਟੀਅਰਜ਼ ਨੇ ‘ਮੇਰੀ ਮਿੱਟੀ ਮੇਰਾ ਦੇਸ਼' ਅਭਿਆਨ ਤਹਿਤ ਅੰਮ੍ਰਿਤ ਕਲਸ਼ ਯਾਤਰਾ ਮੁਹਿੰਮ ਵਿੱਚ ਭਾਗ ਲਿਆ.
ਲੁਧਿਆਣਾ, 12 ਅਕਤੂਬਰ (ਵਰਮਾ) - ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫ਼ਾਰ ਵੁਮੈਨ, ਲੁਧਿਆਣਾ ਦੇ ਐਨ ਐਸ ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਡਾ. ਪ੍ਰੀਤੀ ਖੁੱਲਰ ਅਤੇ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਵਲੰਟੀਅਰਜ਼ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਮੇਰੀ ਮਿੱਟੀ ਮੇਰਾ ਦੇਸ਼' ਅਭਿਆਨ ਤਹਿਤ ਅੰਮ੍ਰਿਤ ਕਲਸ਼ ਯਾਤਰਾ ਮੁਹਿੰਮ ਵਿੱਚ ਭਾਗ ਲਿਆ। ਐੱਨਐੱਸਐੱਸ ਵਾਲੰਟੀਅਰਾਂ ਨੇ ਸ਼ਹੀਦਾਂ ਦੇ ਸਨਮਾਨ ਵਿੱਚ ਆਪਣੇ ਘਰਾਂ ਵਿੱਚੋ ਲਿਆ ਕੇ ਮਿੱਟੀ ਅਤੇ ਚੌਲ ਕਲਸ਼ ਵਿੱਚ ਇਕੱਤਰ ਕੀਤੇ । ਇਹ ਕਲਸ਼ ਦਿੱਲੀ ਦੀ ਰਵਾਨਗੀ ਲਈ ਨਗਰ ਨਿਗਮ ਲੁਧਿਆਣਾ ਨੂੰ ਸੌਂਪਿਆ ਜਾਵੇਗਾ।
ਵਲੰਟੀਅਰਾਂ ਵੱਲੋਂ ਦੇਸ਼ ਨੂੰ ਹੋਰ ਉਚਾਈਆਂ ‘ਤੇ ਲਿਜਾਣ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਚ ਪ੍ਰਣ ਸੰਕਲਪ ਲਿਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਅੰਬੁਜ ਮਾਲਾ ਨੇ ਵਿਭਾਗ ਅਤੇ ਵਲੰਟੀਅਰਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੰਦ ਕੁਮਾਰ ਜੈਨ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਬਹਾਦਰ ਜਵਾਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ ਜੈਨ, ਵਿਪਨ ਕੁਮਾਰ ਜੈਨ (ਸੀਨੀਅਰ ਮੀਤ ਪ੍ਰਧਾਨ), ਬਾਂਕਾ ਬਿਹਾਰੀ ਲਾਲ ਜੈਨ (ਮੀਤ ਪ੍ਰਧਾਨ), ਸ਼ਾਂਤੀ ਸਰੂਪ ਜੈਨ (ਮੀਤ ਪ੍ਰਧਾਨ), ਰਾਜੀਵ ਜੈਨ (ਜਨਰਲ ਸਕੱਤਰ), ਰਾਕੇਸ਼ ਕੁਮਾਰ ਜੈਨ (ਸਕੱਤਰ), ਰਾਜ ਕੁਮਾਰ ਗੁਪਤਾ (ਮੈਨੇਜਰ) ਅਤੇ ਅਸ਼ੋਕ ਕੁਮਾਰ ਜੈਨ (ਕੈਸ਼ੀਅਰ) ਨੇ ਐਨ.ਐਸ.ਐਸ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।