ਸੁਧਾਂਸ਼ੂ ਮੈਣੀ ਨੇ ਵੰਦੇ ਮਾਤਰਮ ਟਰੇਨ ਚਲਾ ਕੇ ਰੇਲਵੇ 'ਚ ਨਵੀਂ ਕ੍ਰਾਂਤੀ ਪੈਦਾ ਕੀਤੀ: ਹਰਕੇਸ਼ ਮਿੱਤਲ.
ਲੁਧਿਆਣਾ, 12 ਅਕਤੂਬਰ (ਕੁਨਾਲ ਜੇਤਲੀ) -
ਲੁਧਿਆਣਾ ਕੰਜ਼ਿਊਮਰ ਪ੍ਰੋਡਕਟ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੀ ਤਰਫੋਂ ਪ੍ਰਧਾਨ ਹਰਕੇਸ਼ ਮਿੱਤਲ ਦੀ ਪ੍ਰਧਾਨਗੀ ਹੇਠ ਵੰਦੇ ਮਾਤਰਮ ਦੇ ਨਿਰਦੇਸ਼ਕ ਸੁਧਾਂਸ਼ੂ ਮੈਣੀ ਨੂੰ ਉਨ੍ਹਾਂ ਦੀਆਂ ਰੇਲਵੇ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਕੇਸ਼ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਰੇਲਵੇ ਵੱਲੋਂ ਨਵੇਂ ਆਯਾਮ ਸਥਾਪਿਤ ਕੀਤੇ ਹਨ।ਸੁਧਾਂਸ਼ੂ ਮੈਣੀ ਦੀ ਤਰਫੋਂ ਵੰਦੇ ਮਾਤਰਮ ਟਰੇਨ ਚਲਾ ਕੇ ਰੇਲਵੇ ਵਿੱਚ ਇੱਕ ਨਵੀਂ ਕ੍ਰਾਂਤੀ ਪੈਦਾ ਕੀਤੀ ਹੈ। ਇਸ ਮੌਕੇ ਅਮਿਤ ਗੋਇਲ, ਵਿਸ਼ੂ ਮਿੱਤਲ, ਮੁਕੇਸ਼ ਭਾਟੀਆ ਹਾਜ਼ਰ ਸਨ।
