ਜ਼ਿੰਦਗੀ ਵਿੱਚ ਕਦੀ ਹਾਰ ਨਾ ਮੰਨੋ - ਹਾਕੀ ਲੀਜੈਂਡ ਸੰਦੀਪ ਸਿੰਘ .

20 ਸਾਲਾਂ ਬਾਅਦ  ਪੰਜਾਬ ਵਿਚ ਪਾਣੀ ਨਹੀਂ ਹੋਵੇਗਾ - ਕਾਹਨ ਸਿੰਘ ਪਨੂੰ

ਕਰਨ ਜੇਤਲੀ

ਲੁਧਿਆਣਾ,4ਅਗਸਤ ਤਿੰਨ ਦਿਨਾਂ ਯੂਥ ਕਨਕਲੇਵ “ਸਪੀਕਿੰਗ ਮਾਈਂਡਸ” ਗੁਰੂ ਨਾਨਕ ਦੇਵ ਭਵਨ ਵਿਖੇ ਐਤਵਾਰ ਨੂੰ ਸਮਾਪਤ ਹੋਇਆ ਅਤੇਅਖੀਰਲੇ ਦਿਨ ਤਿੰਨ ਸੈਸ਼ਨ ਕਰਵਾਏ ਗਏ। ਪਹਿਲੇ ਸੈਸ਼ਨ ਵਿਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨਅਰਜੁਨ ਅਵਾਰਡੀ ਅਤੇ ਮੌਜੂਦਾ ਸਮੇਂ ਵਿੱਚ ਹਰਿਆਣਾ ਪੁਲਿਸ ਵਿੱਚ ਪੁਲਿਸ ਅਧਿਕਾਰੀ ਸੰਦੀਪ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ  ਦੂਜਾ ਸੈਸ਼ਨ ਮੌਸਮੀ ਤਬਦੀਲੀ ਤੇ ਸੀ ਅਤੇ ਆਖਰੀ ਸੈਸ਼ਨ  ਡਿਜੀਟਲ ਮੀਡਿਆ ਅਤੇ ਇਸਦਾ ਭਵਿੱਖ ਤੇ ਸੀ 

ਪਹਿਲੇ ਸੈਸ਼ਨ ਵਿੱਚ ਸੰਦੀਪ ਸਿੰਘ ਨੇ ਸੰਮੇਲਨ ਵਿੱਚ ਭਾਗ ਲੈਣ ਵਾਲੇ2000 ਨੌਜਵਾਨਾਂ ਨਾਲ ਆਪਣੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇਨੌਜਵਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਜ਼ਿੰਦਗੀ ਵਿਚ ਕਦੇ ਹਾਰ ਨਾਮੰਨਣ  ਅਤੇ ਜ਼ਿੰਦਗੀ ਵਿਚ ਸਫ਼ਲ ਬਣਨ ਲਈ ਮੁਸ਼ਕਿਲਾਂ ਦਾ ਡੱਟ ਕੇਸਾਹਮਣਾ ਕਰਨ  ਸੰਦੀਪ ਸਿੰਘ ਨੇ ਸਰੋਤਿਆਂ ਨੂੰ ਇਹ ਵੀ ਕਿਹਾ ਕਿਟੀਚਾ ਪ੍ਰਾਪਤ ਕਰਨ ਲਈ ਆਪਣੇ ਕੰਮ ਨੂੰ ਅੱਗੇ ਨਹੀਂ ਪਾਉਣਾਚਾਹੀਦਾ  ਹਾਕੀ ਬਾਰੇ ਗੱਲ ਕਰਦਿਆਂ ਸੰਦੀਪ ਸਿੰਘ ਨੇ ਕਿਹਾ ਕਿਲੋਕ ਕ੍ਰਿਕਟ ਖੇਡਣਾ ਅਤੇ ਵੇਖਣਾ ਪਸੰਦ ਕਰਦੇ ਹਨ ਜੋ ਕਿ ਅੱਧਾ ਖੇਡਅਤੇ ਅੱਧਾ ਮਨੋਰੰਜਨ ਹੈ ਪਰ ਹਾਕੀ ਇਕ ਸੱਚੇ ਖਿਡਾਰੀ ਲਈ ਇਕਸੰਪੂਰਨ ਖੇਡ ਹੈ। ਸੰਦੀਪ ਸਿੰਘ ਨੇ ਕਿਹਾ ਕਿ ਉਹ ਹਾਕੀ ਨੂੰਉਤਸ਼ਾਹਤ ਕਰਨ ਅਤੇ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਭਾਰਤਵਿੱਚ 40 ਹਾਕੀ ਅਕੈਡਮੀਆਂ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।

ਮੌਸਮ ਵਿੱਚ ਤਬਦੀਲੀ ਅਤੇ ਨੌਜਵਾਨਾਂ ਉੱਤੇ ਇਸ ਦੇ ਪ੍ਰਭਾਵ ਬਾਰੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਆਈਏਐਸ ਅਧਿਕਾਰੀ ਕਾਹਨ ਸਿੰਘ ਪਨੂੰਡਾਇਰੈਕਟਰ ਮਿਸ਼ਨ ਤੰਦਰੁਸਤ  ਪੰਜਾਬਖੇਤੀਬਾੜੀ ਵਿਭਾਗ ਦੇਸਕੱਤਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀਦੇਸਾਬਕਾ ਚੇਅਰਮੈਨ ਨੇ ਕੀਤੀ। ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ ਅਤੇ ਈਕੋ ਸਿੱਖ ਦੇ ਰਵਨੀਤ ਸਿੰਘ ਵੀ ਸ਼ਾਮਲ ਹੋਏ।

ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਸਾਨੂੰ ਸਰਕਾਰਾਂਅਧਿਕਾਰੀਆਂ ਤੇਦੋਸ਼ ਲਗਾਉਣ ਦੀ ਬਜਾਏ ਆਪਣੇ ਵਾਤਾਵਰਣ ਨੂੰ ਸਾਫ਼ ਅਤੇ ਹਰਿਆਭਰਿਆ ਬਣਾਉਣ ਅਤੇ ਪਾਣੀ ਦੀ ਬੱਚਤ ਲਈ ਯੋਗਦਾਨ ਦੇਣਾਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਇਹ ਹੈ ਕਿ ਅਗਲੇਦਸ ਸਾਲਾਂ ਵਿੱਚ ਪਾਣੀ ਦੀ ਘਾਟ ਹੋਵੇਗੀ ਅਤੇ ਅਗਲੇ ਦਸ ਸਾਲਾਂਬਾਅਦ ਪਾਣੀ ਨਹੀਂ ਹੋਏਗਾ। ਓਹਨਾ ਕਿਹਾ ਕਿ  ਸਾਨੂੰ ਪਾਣੀ ਦੀਬਰਬਾਦੀ ਨਹੀਂ ਕਰਨੀ ਚਾਹੀਦੀਮੀਂਹ ਦਾ ਪਾਣੀ ਰੀਚਾਰਜ ਸਿਸਟਮਸਥਾਪਤ ਕਰਨਾ ਚਾਹੀਦਾ ਹੈ ਅਤੇ ਪਾਣੀ ਦੀ ਬਚਤ ਲਈ ਹੋਰ ਤਰੀਕੇਅਪਣਾਉਣੇ ਚਾਹੀਦੇ ਹਨ  ਉਮੇਂਦਰ ਦੱਤ ਅਤੇ ਰਵਨੀਤ ਸਿੰਘ ਨੇਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਪਲਾਸਟਿਕਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਤੀਜਾ ਸੈਸ਼ਨ ਡਿਜੀਟਲ ਮੀਡਿਆ ਅਤੇ ਇਸਦੇ ਭਵਿੱਖ ਬਾਰੇ ਸੀ ਜਿਸਦੀ ਪ੍ਰਧਾਨਗੀ ਜਸਮੀਤ ਸਿੰਘ ਭਾਟੀਆਸ਼ਿਵਕੀਤ ਪਰਿਹਾਰ ਅਤੇਸ਼੍ਰੇਯਾ ਮਹਿਤਾ ਜੋ ਕਿ youtube   ਦੇ ਮਸ਼ਹੂਰ ਹਸਤੀਆਂ ਅਤੇ ਸੋਸ਼ਲਮੀਡੀਆ ਮਾਹਰ ਹਨ ਨੇ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸੇਧ ਦਿੱਤੀ ਕਿਫਿਰ ਕਿਵੇਂ ਵੀਡੀਓ ਤਿਆਰ ਕੀਤੀ ਜਾ ਸਕਦੀ ਹੈ ਅਤੇ ਪੈਸੇ ਕਮਾਉਣਲਈ ਇਕ Youtube ਚੈਨਲ ਨੂੰ ਸੰਚਾਲਿਤ ਕੀਤਾ ਜਾ ਸਕਦਾ ਹੈ 

 

ਸਮਾਪਤੀ ਸੈਸ਼ਨ ਤੋਂ ਬਾਅਦਕੌਂਸਲਰ ਮਮਤਾ ਆਸ਼ੂ ਨੇ ਯੂਥਕਨਕਲੇਵ ਦੇ ਆਯੋਜਨ ਲਈ ਇੰਜੀਟੇਟਰਜ਼ ਆਫ਼ ਚੇਂਜ ਦੀ ਟੀਮ ਨੂੰਸਨਮਾਨਿਤ ਕੀਤਾ ਅਤੇ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ। ਯੂਥਕਨਕਲੇਵ ਦੇ ਪ੍ਰਬੰਧਕ ਗੌਰਵਦੀਪ ਸਿੰਘ ਨੇ ਐਲਾਨ ਕੀਤਾ ਕਿ ਇਸਵਾਰ ਉਨ੍ਹਾਂ ਨੇ ਸੰਮੇਲਨ ਦੌਰਾਨ ਕਾਗਜ਼ ਨਹੀਂ ਇਸਤੇਮਾਲ ਕੀਤੇ ਅਤੇਅਗਲੇ ਸਾਲ ਉਹ ਕਲੇਕਲੇਵ ਨੂੰ ਪਲਾਸਟਿਕ ਮੁਕਤ ਕਰਨਗੇ।