45ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਵਿੱਚ ਮਹਿੰਦਰ ਸਿੰਘ ਦੋਸਾਂਝ, ਅਵਨੀਤ ਕੌਰ ਸਿੱਧੂ, ਵਿਨੋਦ ਸਹਿਗਲ, ਆਗਿਆਕਾਰ ਸਿੰਘ ਗਰੇਵਾਲ ਤੇ ਨਵਜੋਤ ਸਿੰਘ ਜਰਗ ਸਨਮਾਨਿਤ.

*ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ ਨਗਰ ਨਿਗਮ ਨੇ ਕੀਤਾ


ਲੁਧਿਆਣਾ, 20 ਅਕਤੂਬਰ (ਕੁਨਾਲ ਜੇਤਲੀ) - ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ , ਵਿਸ਼ਵ ਪੰਜਾਬੀ ਸਭਾ ਟੋਰੰਟੋ ਤੇ ਪੈਂਜ਼ੀ ਇਕਮਿੰਦਰ ਸਿੰਘ ਸੰਧੂ ਵੈੱਲਫੇਅਰ ਸੋਸਾਇਟੀ(ਰਜਿ) ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਅੱਜ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਸੰਦੀਪ ਰਿਸ਼ੀ ਆਈ ਏ ਐੱਸ  ਨੇ ਕੀਤਾ। ਪੰਜਾਬੀ ਭਵਨ ਦੇ ਬਾਹਰ ਲੱਗੇ ਪ੍ਰੋ: ਮੋਹਨ ਸਿੰਘ ਜੀ ਦੇ ਬੁੱਤ ਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ, ਡਾ: ਸੁਰਜੀਤ ਪਾਤਰ ਚੇਅਰਮੈਨ, ਪੰਜਾਬ ਆਰਟਸ ਕੌਂਸਲ ਤੇ ਡਾ: ਲਖਵਿੰਦਰ ਸਿੰਘ ਜੌਹਲ, ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ , ਪਰਗਟ ਸਿੰਘ ਗਰੇਵਾਲ ਪ੍ਰੋਃ ਗੁਰਭਜਨ ਸਿੰਘ ਗਿੱਲ ਸਰਪ੍ਰਸਤ , ਗੁਰਨਾਮ ਸਿੰਘ ਧਾਲੀਵਾਲ ਚੇਅਰਮੈਨ, ਰਾਜੀਵ ਕੁਮਾਰ ਲਵਲੀ, ਅਮਰਿੰਦਰ ਸਿੰਘ ਜੱਸੋਵਾਲ ਜਨਰਲ ਸਕੱਤਰ, ਡਾ: ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਤੇ ਫਾਉਂਡੇਸ਼ਨ ਦੱ ਅਹੁਦੇਦਾਰਾਂ ਸਮੇਤ ਪੁਸ਼ਪ ਮਾਲਾਵਾਂ ਭੇਂਟ ਕਰਕੇ ਕੀਤਾ। ਇਸ ਉਪਰੰਤ ਪ੍ਰੋਃ ਮੋਹਨ ਸਿੰਘ ਯਾਦਗਾਰੀ ਗੋਸ਼ਟੀ ਵਿੱਚ ਡਾਃ ਸੁਰਜੀਤ ਪਾਤਰ ਨੇ ਪ੍ਰੋਃ ਮੋਹਨ ਸਿੰਘ ਜੀਵਨ ਤੇ ਰਚਨਾ ਤੋਂ ਇਲਾਵਾ ਉਨ੍ਹਾਂ ਨਾਲ ਗੁਜ਼ਾਰੇ ਪੰਜ ਸਾਲਾਂ ਦੇ ਹਵਾਲੇ ਨਾਲ ਸੰਬੋਧਨ ਕੀਤਾ। ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿੱਚ ਪ੍ਰੋ: ਮੋਹਨ ਸਿੰਘ ਰਚਨਾ ਦੀ ਅਜੋਕੇ ਹਾਲਾਤ ਵਿੱਚ ਸਾਰਥਕਤਾ ਬਾਰੇ ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਤੇ ਪ੍ਰੋਃ ਮੋਹਨ ਸਿੰਘ ਮੇਲਾ: ਪੜਾਅ ਦਰ ਪੜਾਅ ਬਾਰੇ ਨਿੰਦਰ ਘੁਗਿਆਣਵੀ ਨੇ ਸੰਬੋਧਨ ਕੀਤਾ। 

ਕਵੀ ਦਰਬਾਰ ਵਿੱਚ ਕਵੀ ਸਰਦਾਰ ਪੰਛੀ,ਮਨਜੀਤ ਇੰਦਰਾ,ਦਰਸ਼ਨ ਬੁੱਟਰ, ਸੁਰਿੰਦਰ ਸਿੰਘ ਸੁੰਨੜ,

ਬਲਵਿੰਦਰ ਸੰਧੂ,ਰਾਜਦੀਪ ਸਿੰਘ ਤੂਰ,ਗੁਰਚਰਨ ਕੌਰ ਕੋਚਰ, ਸੁਖਦੀਪ ਕੌਰ ਬਿਰਧਨੋ ,ਹਰਵਿੰਦਰ ਚੰਡੀਗੜ੍ਹ,ਅਜੀਤਪਾਲ ਜਟਾਣਾ, ਕਰਮਜੀਤ ਗਰੇਵਾਲ,ਮਨਦੀਪ ਕੌਰ ਭਮਰਾ,ਤ੍ਰੈਲੋਚਨ ਲੋਚੀ, 

ਅਨਿਲ ਫ਼ਤਹਿਗੜ੍ਹ ਜੱਟਾਂ, ਅਮਰਜੀਤ ਸ਼ੇਰਪੁਰੀ ਨੇ ਭਾਗ ਲਿਆ। ਮੰਚ ਸੰਚਾਲਨ ਪ੍ਰਭਜੋਤ ਸੋਹੀ ਨੇ ਕੀਤਾ। 

ਸਨਮਾਨਿਤ ਸ਼ਖਸੀਅਤਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਃ ਸਤਬੀਰ ਸਿੰਘ ਗੋਸਲ , ਜ਼ਿਲ੍ਹਾ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਐਡਵੋਕੇਟ ਤੇ ਫਾਉਂਡੇਸ਼ਨ ਦੇ ਅਹੁਦੇਦਾਰਾਂ ਨੇ

 ਮਹਿੰਦਰ ਸਿੰਘ ਦੋਸਾਂਝ ਜਗਤਪੁਰ ਜ਼ਿਲ੍ਹਾ ਨਵਾਂ ਸ਼ਹਿਰ,ਸਃ ਆਗਿਆਕਾਰ ਸਿੰਘ ਮੈਲਬੌਰਨ ਆਸਟਰੇਲੀਆ,ਗ਼ਜ਼ਲ ਗਾਇਕ ਵਿਨੋਦ ਸਹਿਗਲ ਅੰਬਾਲਾ(ਹਰਿਆਣਾ) ਉਲੰਪੀਅਨ ਅਵਨੀਤ ਕੌਰ ਸਿੱਧੂ,ਸਃ ਨਵਜੋਤ ਸਿੰਘ ਮੰਡੇਰ (ਜਰਗ) ਲੁਧਿਆਣਾ ਨੂੰ ਸਨਮਾਨਿਤ ਕੀਤਾ ਗਿਆ। ਮੈਂਬਰ ਪਾਰਲੀਮੈਂਟ ਸਃ ਰਵਨੀਤ ਸਿੰਘ ਬਿੱਟੂ ਤੇ ਲੋਕ ਗਾਇਕ ਪੰਮੀ ਬਾਈ, ਪੈਂਜ਼ੀ ਇਕਮਿੰਦਰ ਸਿੰਘ ਸੰਧੂ ਵੈੱਲਫੇਅਰ ਸੋਸਾਇਟੀ ਦੇ ਸਕੱਤਰ ਜਾਸਮੀਨ ਸਿੰਘ ਗਰੇਵਾਲ, ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਭਾਰਤੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਤੇ ਸਾਥੀਆਂ ਨੇ ਕਵੀ ਦਰਬਾਰ ਚ ਸ਼ਾਮਿਲ ਸਭ ਕਵੀਆਂ ਤੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਜੁਝਾਰ ਟਾਈਮਜ਼ ਦਾ ਪ੍ਰੋਃ ਮੋਹਨ ਸਿੰਘ ਮੇਲਾ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤਾ। 

ਲੋਕ ਸਾਜ਼ ਵਾਦਨ, ਕਵੀਸ਼ਰੀ, ਢਾਡੀ ਰਾਗ ਤੇ ਮਲਵਈ ਗਿੱਧਾ ਪੇਸ਼ਕਾਰੀਆਂ ਨਵਜੋਤ ਸਿੰਘ ਮੰਡੇਰ ਜਰਗ ਤੇ ਅੰਮ੍ਰਿਤਪਾਲ ਸਿੰਘ ‘ਪਾਲੀ ਖਾਦਿਮ’ (ਅਹਿਮਦਗੜ੍ਹ ਮੰਡੀ) ਤੇ ਚਮਕੌਰ ਸਿੰਘ ਸੇਖੋਂ ਕੈਨੇਡਾ ਦੀ ਅਗਵਾਈ ਹੇਠ ਕੀਤੀਆਂ ਗਈਆਂ। ਲੋਕ ਸੰਗੀਤ ਪੇਸ਼ਕਾਰੀਆਂ

ਸੰਗੀਤਕਾਰ ਤੇਜਵੰਤ ਕਿੱਟੂ ਦੇ ਸਹਿਯੋਗ ਨਾਲ ਉਸਦੇ ਵਿਦਿਆਰਥੀਆਂ ਰਣਵੀਰ ਸਿੰਘ,ਗੁਰਮਹਿਕ ਕੌਰ,ਦਕ ਸ਼ਿਤਾ ਸਿੰਘ, ਅਰਮਾਨ ਸੇਖੋਂ,ਰਿਆ ਗਿੱਲ ਤੇ ਰੌਣਕੀ ਗਰਲਜ਼ ਦੁਆਰਾ ਕੀਤੀਆਂ ਗਈਆਂ। । 

ਸੁਗਮ ਸੰਗੀਤ ਪੇਸ਼ਕਾਰੀਆਂ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗ਼ਜ਼ਲ ਗਾਇਕ ਵਿਨੋਦ ਸਹਿਗਲ ਤੇ 

ਡਾਃ ਸੁਖਨੈਨ ਨੇ ਪੰਜਾਬੀ ਤੇ ਉਰਦੂ ਗਜ਼ਲਾਂ / ਗੀਤ ਪੇਸ਼ ਕਰਕੇ ਮੇਲਾ ਸਿਖਰ ਤੇ ਲਿਆਂਦਾ। ਇਸ ਮੌਕੇ ਡਾਃ ਲਖਵਿੰਦਰ ਸਿੰਘ ਜੌਹਲ ਤੇ ਪ੍ਰੋਃ ਮੇਹਨ ਸਿੰਘ ਫਾਉਂਡੇਸ਼ਨ ਦੇ ਅਹੁਦੇਦਾਰਾਂ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਪ੍ਰਤੀਨਿਧ ਰਵਿੰਦਰ ਸ਼ਰਮਾ ਤੇ ਡਾਃ ਦਲਬੀਰ ਸਿੰਘ ਕਥੂਰੀਆ ਤੇ ਗਿਆਨ ਸਿੰਘ ਡੀ ਪੀ ਆਰ ਓ ਰੀਟਃ ਮੋਗਾ  ਨੂੰ ਭਰਵੇਂ ਸਹਿਯੋਗ ਲਈ ਸਨਮਾਨਿਤ ਕੀਤਾ। 

ਲੋਕ ਸੰਗੀਤ ਪੇਸ਼ਕਾਰੀਆਂ- 6 ਵਜੇ ਤੋਂ 8 ਵਜੇ ਸ਼ਾਮ ਨੂੰ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਸਮੇਤ ਉਸਦੀ ਅਗਵਾਈ ਹੇਠ ਸਿਰਕੱਢ ਪੰਜਾਬੀ ਲੋਕ ਗਾਇਕਾਂ ਪਾਲੀ ਦੇਤਵਾਲੀਆ,ਸੁਖਵਿੰਦਰ ਸੁੱਖੀ, ਵੀਰ ਸੁਖਵੰਤ , ਜਾਸਮੀਨ ਬਰਾੜ ਬਠਿੰਡਾ ਤੇ ਲਵ ਮਨਜੋਤ ਨੇ ਲੋਕ ਸੰਗੀਤ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਮੇਲੇ ਵਿੱਚ ਸਃ ਗੁਰਪ੍ਰੀਤ ਸਿੰਘ ਤੂਰ ਰੀਟਃ ਕਮਿਸ਼ਨਰ, ਹਰਪਾਲ ਸਿੰਘ ਮਾਂਗਟ,ਸਃ ਪਿਰਥੀਪਾਲ ਸਿੰਘ ਹੇਅਰ ਐੱਸ ਪੀ ਡੀ ਗੁਰਦਾਸਪੁਰ, ਉੱਘੇ ਹਾਸ ਵਿਅੰਗ ਕਲਾਕਾਰ ਬਾਲ ਮੁਕੰਦ ਸ਼ਰਮਾ, ਕੁਲਜੀਤ ਸੰਧੂ ਆਈ ਕਿਉ ਬੀ ਐੱਲ ਕੰਪਨੀ ਦੇ ਐੱਮ ਡੀ ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਮਨਜੀਤ ਸਿੰਘ ਹੰਭੜਾਂ, ਕੰਵਲਜੀਤ ਸਿੰਘ ਸ਼ੰਕਰ, ਸਰਬਜੀਤ ਸਿੰਘ ਲੁਬਾਣਾ,ਸੰਤੋਖ ਸਿੰਘ ਸੈਣੀ ਡੀ ਐੱਸ ਪੀ, ਰਵਿੰਦਰ ਰਵੀ, ਕਰਮਜੀਤ ਸਿੰਘ ਗਰੇਵਾਲ ਤੇ ਮਨੀ ਗਰੇਵਾਲ ਮਾਛੀਵਾੜਾ, ਦਰਸ਼ਨ ਸਿੰਘ ਆਸ਼ਟ,ਡਾਃ ਰਾਜਵੰਤ ਕੌਰ ਪੰਜਾਬੀ,ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਰਬਜੀਤ ਵਿਰਦੀ, ਡਾਃ ਗੁਲਜ਼ਾਰ ਪੰਧੇਰ, ਜਸਬੀਰ ਝੱਜ,ਤਰਲੋਚਨ ਝਾਂਡੇ, ਸੁਰਿੰਦਰਦੀਪ, 

ਇਸ ਮੇਲੇ ਨੂੰ ਸਃ ਇੰਦਰਜੀਤ ਸਿੰਘ ਗਰੇਵਾਲ, ਡਾਃ ਸ ਪ ਸ ਉਬਰਾਏ,ਡਾ. ਸੁਰਜੀਤ ਪਾਤਰ, ਪ੍ਰਗਟ ਸਿੰਘ ਗਰੇਵਾਲ, ਮੁਹੰਮਦ ਸਦੀਕ ਐੱਮ ਪੀ,ਸਾਧੂ ਸਿੰਘ ਗਰੇਵਾਲ, ਸ. ਗੁਰਲਾਭ ਸਿੰਘ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ(ਬਠਿੰਡਾ) ਸ. ਜਗਪਾਲ ਸਿੰਘ ਖੰਗੂੜਾ, ਸ. ਹਰਿੰਦਰ ਸਿੰਘ ਚਾਹਲ (ਆਈ ਪੀ ਐੱਸ ਰੀਟਃ), ਜਸਵੰਤ ਸਿੰਘ ਢਿੱਲੋਂ ਯੂ ਐੱਸ ਏ, ਪਿਰਥੀਪਾਲ ਸਿੰਘ ਹੇਅਰ ਬਟਾਲਾ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹਾਸਲ ਸੀ।

ਪ੍ਰੋਃ ਗੁਰਭਜਨ ਸਿੰਘ ਗਿੱਲ ,ਸਃ ਗੁਰਨਾਮ ਸਿੰਘ ਧਾਲੀਵਾਲ ਚੇਅਰਮੈਨ,ਰਾਜੀਵ ਕੁਮਾਰ ਲਵਲੀ ਪ੍ਰਧਾਨ,ਡਾ.ਨਿਰਮਲ ਸਿੰਘ ਜੌੜਾ ਸਕੱਤਰ ਜਨਰਲ,ਅਮਰਿੰਦਰ ਸਿੰਘ ਜੱਸੋਵਾਲ ਤੇ ਡਾ. ਅਨਿਲ ਸ਼ਰਮਾ ਪੀ ਏ ਯੂ ਜਨਰਲ ਸਕੱਤਰ ਸਭ ਸਹਿਯੋਗੀ ਧਿਰਾਂ ਦਾ ਧੰਨਵਾਦ ਕੀਤਾ ਹੈ।