ਸ਼੍ਰੋਮਣੀ ਅਕਾਲੀ ਦੇ ਸੀਨੀਅਰ ਟਕਸਾਲੀ ਆਗੂ ਜੱਥੇਦਾਰ ਗੁਰਿੰਦਰ ਪਾਲ ਸਿੰਘ ਪੱਪੂ ਦੀ ਅੰਤਿਮ ਅਰਦਾਸ ਮੌਕੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ.
ਲੁਧਿਆਣਾ (ਕੁਨਾਲ ਜੇਤਲੀ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਸਵਰਗਵਾਸੀ ਜੱਥੇਦਾਰ ਗੁਰਿੰਦਰ ਪਾਲ ਸਿੰਘ ਪੱਪੂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ-ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਹੋਈ। ਜੱਥੇਦਾਰ ਪੱਪੂ ਪਿਛਲੇ ਦਿਨੀਂ ਸਮਰਾਲਾ ਚੌੰਕ ਨੇੜੇ ਹੋਏ ਇੱਕ ਸੜਕ ਹਾਦਸੇ ਮਗਰੋਂ ਜ਼ਖ਼ਮੀ ਹੋਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਉਹਨਾ ਦੀ ਅੰਤਿਮ ਅਰਦਾਸ ਮੌਕੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਹੀਰਾ ਸਿੰਘ ਗਾਬੜੀਆ, ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ,ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਬਾਬਾ ਅਜੀਤ ਸਿੰਘ, ਮੌਜੂਦਾ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋੰ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਜੀਵਨ ਮੋਹਨ ਧਵਨ, ਇੰਦਰਜੀਤ ਸਿੰਘ ਗੋਲਾ, ਨਿਰਮਲ ਸਿੰਘ ਐਸ.ਐਸ., ਪਰਸ਼ੋਤਮ ਸਿੰਘ ਵੋਹਰਾ, ਖਾਲਸਾ ਪੰਚਾਇਤ ਦੇ ਚਰਨਜੀਤ ਸਿੰਘ ਚੰਨੀ, ਗੁਰਚਰਨ ਸਿੰਘ ਟੱਕਰ ਪ੍ਰਧਾਨ ਏ.ਸੀ. ਮਾਰਕੀਟ, ਬਲਜਿੰਦਰ ਸਿੰਘ ਮਠਾੜੂ, ਬਲਦੇਵ ਸਿੰਘ ਅਰੋੜਾ, ਸੁਰਜੀਤ ਸਿੰਘ ਅਰੋੜਾ, ਤਰਨਜੀਤ ਸਿੰਘ ਨਿਮਾਣਾ, ਗੁਰਮੇਲ ਸਿੰਘ ਦੰਗਾਪੀੜਤ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ, ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ, ਭਾਜਪਾ ਦੇ ਬੁਲਾਰੇ ਜੀਵਨ ਗੁਪਤਾ, ਗੁਰਦੀਪ ਸਿੰਘ ਗੋਸ਼ਾ, ਪਰਵੀਨ ਬਾਂਸਲ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਜੱਥੇਦਾਰ ਪੱਪੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾ ਵਲੋੰ ਸਮਾਜ ਲਈ ਘਾਲੀ ਘਾਲਣਾ ਨੂੰ ਯਾਦ ਕੀਤਾ। ਪਰਿਵਾਰ ਵਲੋਂ ਭਰਾਤਾ ਸਤਿੰਦਰਪਾਲ ਸਿੰਘ ਪ੍ਰਧਾਨ ਸਕੂਟਰ ਮਾਰਕੀਟ ਐਸੋਸੀਏਸ਼ਨ, ਇੰਦਰਜੀਤ ਸਿੰਘ ਖਾਲਸਾ, ਬੇਟਿਆਂ ਗਗਨਦੀਪ ਸਿੰਘ ਐਡਵੋਕੇਟ ਤੇ ਕਰਨਵੀਰ ਸਿੰਘ ਚੇਅਰਮੈਨ ਵਿਜ਼ਨਮ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
