ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦਾ ਪੰਜ-ਮੈਂਬਰੀ ਵਫ਼ਦ 17 ਅਗਸਤ ਤੋਂ ਪੱਛਮੀ ਬੰਗਾਲ ਦੇ ਦੌਰੇ ਤੇ ਜਾਵੇਗਾ .

ਲਲਿਤ ਬੇਰੀ

ਲੁਧਿਆਣਾ, 7 ਅਗਸਤ :

ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਇੰਟਰਨੈਸ਼ਨਲ ਦਾ ਪੰਜ ਮੈਂਬਰੀ ਵਫ਼ਦ 17 ਅਗਸਤ ਤੋਂ 20 ਅਗਸਤ ਤੀਕ ਪੱਛਮੀ ਬੰਗਾਲ ਦੇ ਦੌਰੇ ਤੇ ਜਾਵੇਗਾ।

ਇਹ ਜਾਣਕਾਰੀ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਦਿੰਦਿਆਂ ਅੱਜ ਇਥੇ ਦੱਸਿਆ ਕਿ ਇਸ ਵਫ਼ਦ ਦਾ ਪੱਛਮੀ ਬੰਗਾਲ ਜਾਣ ਦਾ ਮਨੋਰਥ ਗੁਰੂ ਨਾਨਕ ਦੇਵ ਦੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਬੰਧੀ ਕੋਲਕਾਤਾ ਦੀ ਸਥਾਨਕ ਇਕਾਈ ਨਾਲ ਭਵਿੱਖ ਸਮਾਗਮਾਂ ਦੀ ਯੋਜਨਾਕਾਰੀ ਕਰਨ ਤੋਂ ਇਲਾਵਾ ਵੱਖ ਵੱਖ ਸਭਾ ਸੁਸਾਇਟੀਆਂ ਨੂੰ ਇਨ੍ਹਾਂ ਸਮਾਰੋਹਾਂ ਵਿੱਚ ਨਵੰਬਰ ਮਹੀਨੇ ਸ਼ਾਮਿਲ ਹੋਣ ਲਈ ਸੱਦਾ ਪੱਤਰ ਦੇਣਾ ਵੀ ਹੈ। 

ਸ਼੍ਰੀ ਬਾਵਾ ਨੇ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਵਂਫ਼ਦ ਵਿੱਚ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸ: ਪਰਗਟ ਸਿੰਘ ਗਰੇਵਾਲ, ਸਾਬਕਾ ਮੰਤਰੀ ਸ: ਮਲਕੀਤ ਸਿੰਘ ਦਾਖਾ, ਸਮਾਜਕ ਆਗੂ ਸ: ਗੁਰਦੇਵ ਸਿੰਘ ਲਾਪਰਾਂ ਤੇ ਸ: ਗੁਰਨਾਮ ਸਿੰਘ ਧਾਲੀਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ। 

ਇਸ ਸਬੰਧ ਵਿੱਚ ਇਕੱ ਇਕੱਤਰਤਾ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ। ਕੋਲਕਾਤਾ ਵਿੱਚ ਤਾਲਮੇਲ ਲਈ ਸ: ਮੇਘ ਸਿੰਘ ਸਿੱਧੂ(ਰਕਬਾ) ਨੂੰ ਜੁੰਮੇਵਾਰੀ ਸੌਪੀ ਗਈ ਹੈ।