ਰਕਬਾ ਭਵਨ ਵਿਖੇ "ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕਰਨ ਲਈ ਡਾ. ਤਜਿੰਦਰ ਸਿੰਘ, ਆਗਿਆਪਾਲ ਸਿੰਘ ਬਜਾਜ, ਪ੍ਰੀਤਪਾਲ ਸਿੰਘ ਯੂ.ਐੱਸ.ਏ. ਅਤੇ ਬੀਬੀ ਬਲਵੀਰ ਕੌਰ ਕੈਨੇਡਾ ਪਰਿਵਾਰ ਸਮੇਤ ਪਹੁੰਚੇ ਅਤੇ ਬਾਵਾ ਨੇ ਕੀਤੇ ਸਨਮਾਨਿਤ.
"ਸ਼ਬਦ ਪ੍ਰਕਾਸ਼ ਅਜਾਇਬ ਘਰ" ਸਾਨੂੰ ਸਾਡੇ ਮਹਾਨ ਵਿਰਸੇ ਨਾਲ ਜੋੜ ਕੇ ਸਾਡੇ ਗਿਆਨ 'ਚ ਵਾਧਾ ਕਰਦਾ ਹੈ- ਗਿਆਨ, ਵਿਕਰਮ ਸਿੰਘ
ਮੁੱਲਾਂਪੁਰ ਦਾਖਾ, 9 ਅਕਤੂਬਰ (ਵਰਮਾ) - ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਅਮਰੀਕਾ, ਕੈਨੇਡਾ ਅਤੇ ਨਿਊਜੀਲੈਂਡ ਤੋਂ ਵਿਸ਼ੇਸ਼ ਮਹਿਮਾਨ ਪਹੁੰਚੇ ਜਿੰਨਾਂ ਨੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕੀਤੇ ਅਤੇ ਕਿਹਾ ਕਿ ਅਜਾਇਬ ਘਰ ਸਾਨੂੰ ਸਾਡੇ ਮਹਾਨ ਵਿਰਸੇ ਨਾਲ ਜੋੜ ਕੇ ਸਾਡੇ ਗਿਆਨ ਵਿਚ ਵਾਧਾ ਕਰਦਾ ਹੈ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਏ ਮਹਿਮਾਨਾਂ ਡਾ. ਤਜਿੰਦਰ ਸਿੰਘ ਚੇਅਰਮੈਨ ਉੱਘੇ ਬਿਜਨੈੱਸਮੈਨ, ਆਗਿਆਪਾਲ ਸਿੰਘ ਬਜਾਜ ਨਿਊਜੀਲੈਂਡ, ਅਮਰੀਕਾ 'ਚ ਮਨੁੱਖਤਾ ਦੀ ਸੇਵਾ ਦਾ ਝੰਡਾ ਚੁੱਕਣ ਵਾਲੇ ਪ੍ਰੀਤਪਾਲ ਸਿੰਘ, ਵਿਕਰਮ ਸਿੰਘ ਯੂ.ਐੱਸ.ਏ., ਬੀਬੀ ਬਲਵੀਰ ਕੌਰ ਕੈਨੇਡਾ, ਭਜਨ ਸਿੰਘ, ਜਰਨੈਲ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ, ਮੈਡਲ ਅਤੇ ਬਾਬਾ ਜੀ ਦੇ ਜੀਵਨ ਸਬੰਧਿਤ ਪੁਸਤਕਾਂ ਭੇਂਟ ਕਰਕੇ ਸਨਮਾਨ ਕੀਤਾ ਗਿਆ।
ਇਸ ਸਮੇਂ ਉਪਰੋਕਤ ਮਹਿਮਾਨਾਂ ਨੇ ਕਿਹਾ ਕਿ ਅੱਜ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲੀ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਜੋ ਇਹ ਉਪਰਾਲਾ ਐੱਸ.ਪੀ. ਸਿੰਘ ਓਬਰਾਏ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਦੀ ਸਰਪ੍ਰਸਤੀ ਹੇਠ ਕੀਤਾ ਗਿਆ ਹੈ, ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਲੋੜ ਹੈ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਨ ਲਈ ਅਜਿਹਾ ਅਜਾਇਬ ਘਰ ਅਮਰੀਕਾ, ਕੈਨੇਡਾ ਵਿਚ ਵੀ ਸਥਾਪਿਤ ਕਰੀਏ। ਇਸ ਸਮੇਂ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਅਜੈ ਸਿੰਘ ਦਾ ਭਵਨ ਵਿਖੇਗ ਬੁੱਤ ਸਥਾਪਿਤ ਕਰਨ ਦੀ ਸ਼ਲਾਘਾ ਕੀਤੀ। ਇਸ ਸਮੇਂ ਕੈਨੇਡਾ ਤੋਂ ਆਈਆਂ ਬੇਟੀਆਂ ਲਵਲੀਨ ਕੌਰ, ਸ਼ਿਵਰੀਨ ਕੌਰ, ਮਹਿਕਦੀਪ ਕੌਰ ਅਤੇ ਗੁੱਜਰ ਸਮਾਜ ਦੇ ਪ੍ਰਧਾਨ ਲਵਲੀ ਚੌਧਰੀ, ਅਗਰਵਾਲ ਸਮਾਜ ਦੇ ਪ੍ਰਧਾਨ ਪਵਨ ਗਰਗ, ਕਾਕੂ ਚੌਧਰੀ, ਯੂਥ ਨੇਤਾ ਵਰਿੰਦਰ ਸਿੰਘ, ਅਰਜੁਨ ਬਾਵਾ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।
