ਹਾਕੀ (ਲੜਕਿਆਂ) ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਜਰਖੜ ਅਕੈਡਮੀ ਨੇ ਪਿੰਡ ਘਵੱਦੀ ਨੂੰ 2-0 ਨਾਲ ਹਰਾਇਆ .

ਲਲਿਤ ਬੇਰੀ
ਲੁਧਿਆਣਾ, 7 ਅਗਸਤ - ਪੰਜਾਬ ਸਰਕਾਰ, ਖੇਡ ਵਿਭਾਗ ਵੱਲਂੋਂ ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਸਾਲਾ ਪੁਰਬ ਦਿਵਸ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜਿਲ•ਾ ਪੱਧਰ ਕੰਪੀਟੀਸ਼ਨ (ਲੜਕੇ/ਲੜਕੀਆਂ) ਅੰਡਰ-18, ਵੱਖ-ਵੱਖ  ਖੇਡਾਂ  ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਖੋਹ-ਖੋਹ, ਕਬੱਡੀ, ਜੂਡੋ, ਜਿਮਨਾਸਟਿਕ, ਕੁਸ਼ਤੀ, ਵਾਲੀਬਾਲ, ਫੁੱਟਬਾਲ, ਬਾਕਸਿੰਗ, ਰੋਲਰ ਸਕੇਟਿੰਗ, ਹੈਂਡਬਾਲ,ਤੈਰਾਕੀ ਅਤੇ ਵੇਟਲਿਫਟਿੰਗ  ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। 
ਜ਼ਿਲ•ਾ ਖੇਡ ਅਫਸਰ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਬਾਕਸਿੰਗ ਲੜਕੀਆਂ ਦੇ ਮੁਕਾਬਲਿਆਂ ਵਿੱਚ 45-48 ਕਿਲੋਂ ਗ੍ਰਾਮ ਵਿੱਚ ਕੋਮਲਜੋਤ ਕੌਰ (ਵੂਮੈਨ ਕਾਲਜ ਖੰਨਾ)  ਨੇ ਪਹਿਲਾ, ਹਰਮਿੰਦਰ ਕੌਰ (ਦੋਰਾਹਾ) ਨੇ ਦੂਜਾ ਸਥਾਨ, 48-51 ਕਿਲੋਂ ਗ੍ਰਾਮ ਵਿੱਚ ਜਸਪ੍ਰੀਤ ਕੌਰ (ਚਕਰ) ਨੇ ਪਹਿਲਾ, ਕੁਸਮ (ਵੂਮੈਨ ਕਾਲਜ਼ ਖੰਨਾ) ਨੇ ਦੂਜਾ ਸਥਾਨ, 51-54 ਕਿਲੋਂ ਗ੍ਰਾਮ ਵਿੱਚ ਨਵਦੀਪ ਕੌਰ (ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਚਕਰ) ਨੇ ਪਹਿਲਾ, ਸਪਨਾ ਰਾਣੀ (ਜੀ.ਜੀ.ਐਸ) ਨੇ ਦੂਜਾ ਅਤੇ ਹਰਮਨਪ੍ਰੀਤ ਕੌਰ (ਵੂਮੈਨ ਕਾਲਜ ਖੰਨਾ) ਨੇ ਤੀਜਾ ਸਥਾਨ, 54-57 ਕਿਲੋਂ ਗ੍ਰਾਮ ਵਿੱਚ ਮਨਪ੍ਰੀਤ ਕੌਰ (ਸ਼ਾਹੀ ਸਪੋਰਟਸ ਕਾਲਜ ਸਮਰਾਲਾ) ਨੇ ਪਹਿਲਾ ਸਥਾਨ, 57-60 ਕਿਲੋਂ ਗ੍ਰਾਮ ਵਿੱਚ ਕੋਮਲਜੀਤ ਕੌਰ (ਸ਼ਾਹੀ ਸਪੋਰਟਸ ਕਾਲਜ਼ ਸਮਰਾਲਾ) ਨੇ ਪਹਿਲਾ, ਅਮਨਪ੍ਰੀਤ ਕੌਰ (ਜੀ.ਜੀ.ਐਸ. ਝਾੜ ਸਾਹਿਬ) ਨੇ ਦੂਜਾ ਅਤੇ ਅਨੀਸ਼ਾ (ਗੋਬਿੰਦਗੜ•) ਨੇ ਤੀਜਾ ਸਥਾਨ, 60-64 ਕਿਲੋਂ ਗ੍ਰਾਮ ਵਿੱਚ ਰਚਨਾ (ਖੰਨਾ) ਨੇ ਪਹਿਲਾ, ਦਲਜੀਤ ਕੌਰ (ਜੀ.ਜੀ.ਐਸ.) ਨੇ ਦੂਜਾ ਅਤੇ ਗਗਨਦੀਪ ਕੌਰ (ਸ਼ਾਹੀ ਸਪੋਰਟਸ ਕਾਲਜ਼ ਸਮਰਾਲਾ) ਨੇ ਤੀਜਾ ਸਥਾਨ, 64-69 ਕਿਲੋਂ ਗ੍ਰਾਮ ਵਿੱਚ ਰਸਮੀ ਗਹਿਲੋ (ਬੀ.ਸੀ. ਦੋਰਾਹਾ) ਨੇ ਪਹਿਲਾ, ਸੁਮਨਪ੍ਰੀਤ ਕੌਰ (ਝਾੜ ਸਾਹਿਬ) ਨੇ ਦੂਜਾ ਸਥਾਨ, 69-75 ਕਿਲੋਂ ਗ੍ਰਾਮ ਵਿੱਚ ਹਰਸਿਤਾ ਮੋਦੀ (ਵੂਮੈਨ ਕਾਲਜ਼ ਖੰਨਾ) ਨੇ ਪਹਿਲਾ, ਕੋਮਲਪ੍ਰੀਤ ਕੌਰ (ਝਾੜ ਸਾਹਿਬ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।   
ਟੇਬਲ ਟੈਨਿਸ ਲੜਕਿਆਂ ਦੇ ਫਾਈਨਲ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਦੀ ਟੀਮ ਨੇ ਪਹਿਲਾ, ਸਾਈ ਕੋਚਿੰਗ ਸਂੈਟਰ ਲੁਧਿਆਣਾ ਨੇ ਦੂਜਾ, ਗਰੀਨ ਲੈਂਂਡ ਸਕੂਲ ਸੁਭਾਸ਼ ਨਗਰ ਅਤੇ ਬਾਲ ਭਾਰਤੀ ਪਬਲਿਕ ਸਕੂਲ ਦੁੱਗਰੀ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਦੀ ਟੀਮ ਨੇ ਪਹਿਲਾ, ਹਿੰਦੀ ਪੁੱਤਰੀ ਪਾਠਸ਼ਾਲਾ, ਖੰਨਾ ਨੇ ਦੂਜਾ, ਬਾਲ ਭਾਰਤੀ ਪਬਲਿਕ ਸਕੂਲ ਦੁੱਗਰੀ ਅਤੇ ਗਰੀਨ ਲੈਂਡ ਸਕੂਲ ਸੁਭਾਸ਼ ਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 
ਉਹਨਾਂ ਦੱਸਿਆ ਕਿ ਐਥਲੈਟਿਕਸ ਲੜਕਿਆਂ ਦੇ ਲੰਮੀ ਛਾਲ ਦੇ ਮੁਕਾਬਲਿਆਂ ਵਿੱਚ ਜਸਕਰਨ ਸਿੰਘ (ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ) 6.55 ਮੀਟਰ ਨੇ ਪਹਿਲਾ, ਸਾਹਿਲ 6.04 ਮੀ ਨੇ ਦੂਜਾ ਅਤੇ ਲਵਪ੍ਰੀਤ ਸਿੰਘ (ਦਸਮੇਸ ਐਥਲੈਟਿਕ ਕੋਚਿੰਗ ਸੈਂਟਰ ਰਾਏਕੋਟ) 5.90 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ  ਰੇਨੂੰ (ਖਾਲਸਾ ਕਾਲਜ ਫਾਰ ਵਿਮੈਨ ਲੁਧਿਆਣਾ) 5.35 ਮੀਟਰ ਨੇ ਪਹਿਲਾ, ਅਰਸ਼ਦੀਪ ਕੌਰ (ਖਾਲਸਾ ਕਾਲਜ ਫਾਰ ਵੂਮੈਨ ਲੁਧਿ) 57 ਮੀਟਰ ਨੇ ਦੂਜਾ ਅਤੇ ਹਰਮਨਦੀਪ ਕੌਰ (ਲੁਧਿਆਣਾ) 5.15 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋ ਲੜਕਿਆਂ ਵਿੱਚ - ਜਸਪ੍ਰੀਤ ਸਿੰਘ (ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ) 51.69 ਮੀ ਨੇ ਪਹਿਲਾ, ਮੋਹਵੀਰ ਸਿੰਘ (ਸਰਕਾਰੀ ਕਾਲਜ ਲੜਕੇ ਲੁਧਿਆਣਾ) 44.22 ਮੀਟਰ ਨੇ ਦੂਜਾ ਅਤੇ ਹਰੀਸ ਸਿੰਘ ਰਾਵਤ (ਸਰਕਾਰੀ ਕਾਲਜ ਲੜਕੇ ਲੁਧਿਆਣਾ) 42.34 ਮੀਟਰ ਨੇ ਤੀਜਾ ਸਥਾਨ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਅਨਮੋਲਪ੍ਰੀਤ ਕੌਰ (ਸਰਕਾਰੀ ਕਾਲਜ ਲੜਕੀਆਂ ਲੁਧਿਆਣਾ) 25.60 ਮੀਟਰ ਨੇ ਪਹਿਲਾ, ਕਮਲਦੀਪ ਕੌਰ (ਜੀ.ਐਚ.ਜੀ ਖਾਲਸਾ ਕਾਲਜ ਗੁਰੂਸਰ ਸੁਧਾਰ ) 19.48 ਮੀਟਰ ਨੇ ਦੂਜਾ ਅਤੇ ਗੁਰਪ੍ਰੀਤ ਕੌਰ (ਜੀ.ਐਚ.ਜੀ.ਖਾਲਸਾ ਕਾਲਜ ਗੁਰੂਸਰ ਸੁਧਾਰ) 17.79 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਲੜਕਿਆਂ ਵਿੱਚ -ਲਵਪ੍ਰੀਤ ਸਿੰਘ (ਸੈਮਰੋਕ ਕ੍ਰਿਸ਼ਚੀਅਨ ਸਕੂਲ ਲੁਧਿਆਣਾ) 25.30 ਮੀਟਰ ਨੇ ਪਹਿਲਾ, ਵਿਵੇਕ (ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ) 23.95 ਮੀਟਰ ਨੇ ਦੂਜਾ ਅਤੇ ਅਮਰੀਕ ਸਿੰਘ (ਸ.ਸ.ਸ.ਸ.ਸ.ਕੂਲ ਬੋਪਾਰਾਏ ਕਲਾਂ) 22.02 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿਚ ਗੁਰਬਾਣੀ ਕੌਰ (ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ) 29.17 ਮੀਟਰ ਨੇ ਪਹਿਲਾ, ਗੁਰਪ੍ਰੀਤ ਕੌਰ (ਜੀ.ਐਚ.ਜੀ.ਖਾਲਸਾ ਕਾਲਜ ਗੁਰੂਸਰ ਸੁਧਾਰ) 24.67 ਮੀਟਰ ਨੇ ਦੂਜਾ ਅਤੇ ਅਨਮੋਲਪ੍ਰੀਤ ਕੌਰ (ਸਰਕਾਰੀ ਕਾਲਜ ਲੜਕੀਆਂ ਲੁਧਿਆਣਾ) 23.31 ਮੀਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 
ਵਾਲੀਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਏ ਟੀਮ ਨੇ ਪਹਿਲਾ ਸਥਾਨ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਬੀ ਟੀਮ ਨੇ ਦੂਜਾ ਅਤੇ ਨਰੇਸ ਚੰਦਰ ਸਟੇਡੀਅਮ, ਖੰਨਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।   
ਕੁਸ਼ਤੀ ਲੜਕੀਆਂ ਦੇ 50 ਕਿਲੋ ਗ੍ਰਾਮ ਮੁਕਾਬਲਿਆਂ ਵਿੱਚ ਰਿਤਿਕਾ ਸਰਮਾ (ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ) ਨੇ ਪਹਿਲਾ, ਮਾਨਸੀ (ਸ.ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਲੁਧਿਆਣਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। 53 ਕਿਗ੍ਰਾ ਵਿੱਚ ਕਿਰਨ (ਸ.ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਲੁਧਿ:) ਨੇ ਪਹਿਲਾ, ਪ੍ਰੀਤੀ (ਸਰਕਾਰੀ ਕਾਲਜ਼ ਲੜਕੀਆਂ) ਨੇ ਦੂਜਾ ਅਤੇ ਸਿਮਰਨ ਸ਼ਾਹ (ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ) ਨੇ ਤੀਜਾ ਸਥਾਨ; 55 ਕਿਗ੍ਰਾ ਵਿੱਚ ਮਹਿਕ (ਸ਼ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਲੁਧਿਆਣਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 65 ਕਿਗ੍ਰਾ ਵਿੱਚ ਸਿਮਰਨ (ਸਰਕਾਰੀ ਕਾਲਜ ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, 72 ਕਿਗ੍ਰਾ ਵਿੱਚ ਮੀਨੂੰ (ਸ.ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਲੁਧਿਆਣਾ) ਨੇ ਪਹਿਲਾ ਸਥਾਨ ਅਤੇ 76 ਕਿਗ੍ਰ ਵਿੱਚ  ਪੂਜਾ ਕੁਮਾਰੀ (ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 
ਬਾਸਕਟਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ  ਜਿਮਖਾਨਾ ਕਲੱਬ ਨੇ ਪਹਿਲਾ, ਸਵਾਤ ਕਾਲਜ਼ ਨੇ ਦੂਜਾ ਅਤੇ ਜਿੰਮੀ ਜੁਆਏ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 
ਹੈਂਡਬਾਲ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਅੰਮ੍ਰਿਤ ਇੰਡੋ ਕੇਨੈਡੀਅਨ ਸਕੂਲ ਦੀ ਟੀਮ ਨੇ ਪੀ.ਏ.ਯੂ ਨੂੰ 18-8 ਦੇ ਫਰਕ ਨਾਲ ਅਤੇ ਪੀ.ਏ.ਯੂ ਨੇ ਸ.ਸ.ਸ.ਸਕੂਲ ਸਮਿਟਰੀ ਰੋਡ ਨੂੰ 14-6 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ•ਾ ਬਣਾਈ। 
ਹਾਕੀ ਲੜਕਿਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਜਰਖੜ ਅਕੈਡਮੀ ਨੇ ਪਿੰਡ ਘਵੱਦੀ ਨੂੰ 2-0 ਅਤੇ ਮਾਲਵਾ ਅਕੈਡਮੀ ਨੇ ਕਿਲ•ਾ ਰਾਏਪੁਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗਾ ਬਣਾਈ। ਲੜਕੀਆਂ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੂੰ 3-0 ਅਤੇ ਸਰਕਾਰੀ ਕਾਲਜ਼ ਲੜਕੀਆਂ ਦੀ ਟੀਮ ਨੇ ਪੀ.ਏ.ਯੂ ਨੂੰ 5-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ•ਾ ਬਣਾਈ। 
ਫੁੱਟਬਾਲ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜੀ.ਐਚ.ਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਪਹਿਲਾ, ਸਰਾਭਾ ਨੇ ਦੂਜਾ ਅਤੇ ਪੱਖੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।