ਜੈਨ ਆਚਾਰੀਆ ਸ਼੍ਰੀਮਦ ਵਿਜਯ ਵੱਲਭ ਸੁਰੀਸ਼ਵਰ ਜੀ ਦਾ 154ਵਾਂ ਜਨਮ ਦਿਹਾੜਾ ਮਨਾਇਆ.

ਲੁਧਿਆਣਾ (ਵਰਮਾ) - ਸ਼੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਵੱਲੋਂ ਕਈ  ਸਿੱਖਿਅਕ ਸੰਸਥਾਵਾਂ  ਦੀ ਸਥਾਪਨਾ ਕਰਨ ਵਾਲੇ  ਸਕੂਲ ,ਦਰੇਸੀ ਰੋਡ ,ਲੁਧਿਆਣਾ ਵਿਖੇ   ਪੰਜਾਬ ਕੇਸਰੀ ਜੈਨ ਅਚਾਰੀਆ ਸ੍ਰੀ ਵਿਜੇ ਵੱਲਭ ਸੂਰੀਸ਼ਵਰ ਜੀ ਮਹਾਰਾਜ ਦਾ 154ਵਾਂ ਜਨਮਦਿਵਸ ਪੂਰੇ ਧੂਮ-ਧਾਮ ਨਾਲ ਮਨਾਇਆ ਗਿਆ । ਇਹ ਸਮਾਰੋਹ  ਤਪਸਵੀ ਮੁਨੀਰਾਜ ਸ਼੍ਰੀ ਰਿਸ਼ਭ ਚੰਦਰ ਵਿਜਯ ਜੀ ਮਹਾਰਾਜ ਅਤੇ ਮੁਨੀਰਾਜ ਸ਼੍ਰੀ ਧਰਮ ਬੋਧੀ ਵਿਜਯ ਜੀ ਮਹਾਰਾਜ ਸਾਹਿਬ  ਦੀ ਪਵਿੱਤਰ ਹਾਜ਼ਰੀ ਅਤੇ ਦੇਖ-ਰੇਖ ਹੇਠ ਮਨਾਇਆ ਗਿਆ । ਇਸ ਮੌਕੇ  ਸ਼੍ਰੀ ਜਤਿੰਦਰ ਕੁਮਾਰ ਜੈਨ ਪੁੱਤਰ ਸ਼੍ਰੀ ਵਾਸਤੂਪਾਲ ਜੈਨ( ਮੁਸਕਾਨ ਨਿਟਵੇਅਰ, ਜੰਮੂ ਵਾਲੇ ਅਤੇ ਵਰਤਮਾਨ ਸਮੇਂ ਲੁਧਿਆਣਾ, ਪੰਜਾਬ ਵਿੱਚ ਆਬਾਦ) ਮੁੱਖ  ਮਹਿਮਾਨ  ਦੇ ਤੌਰ 'ਤੇ ਪੁੱਜੇ ।ਸਮਾਰੋਹ ਦੀ ਪ੍ਰਧਾਨਗੀ   ਡਾ. ਜਤਿੰਦਰ ਜੈਨ( ਆਈ.ਪੀ.ਐੱਸ.) ਡੀ.ਜੀ.ਪੀ. ਵਿਜੀਲੈਂਸ ਅਤੇ ਸਕਿਊਰਟੀ ਪਾਵਰ ਕਾਮ ਪੰਜਾਬ ਨੇ ਕੀਤੀ। ਇਸ ਮੌਕੇ  ਸ੍ਰੀ ਅਸ਼ੋਕ ਪਰਾਸ਼ਰ ਪੱਪੀ ( ਵਿਧਾਇਕ) ਵਿਸ਼ੇਸ਼ ਮਹਿਮਾਨ ਦੇ ਤੌਰ ' ਤੇ ਪੁੱਜੇ  ਅਤੇ  ਉਨ੍ਹਾਂ   ਸਮਾਰੋਹ ਦੀਆਂ ਮੁਬਾਰਕਾਂ ਦਿੱਤੀਆਂ ।                                   

ਇਹ ਸਮਾਰੋਹ ਸ਼੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ  ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਣ ਵਾਲਾ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਤਿੰਨੋਂ ਵਿੱਦਿਅਕ ਸੰਸਥਾਵਾਂ ਦਾ ਸਾਂਝਾ ਸਾਲਾਨਾ ਸਮਾਗਮ ਹੈ। ਸਮਾਰੋਹ ਦੀ ਸ਼ੁਰੂਆਤ ਵਿੱਚ ਸ਼੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਮੈਂਬਰਾਂ ਵੱਲੋਂ  ਸ਼ਮ੍ਹਾ ਰੌਸ਼ਨ ਕੀਤੀ ਗਈ  ਅਤੇ   ਵਿਦਿਆਰਥੀਆਂ ਵੱਲੋਂ ਨਵਕਾਰ ਮੰਤਰ ਦਾ ਉਚਾਰਨ ਕੀਤਾ ਗਿਆ।    ਇਸ ਮਗਰੋਂ  ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ  ਪਹੁੰਚੇ ਹੋਏ ਪਤਵੰਤੇ ਸੱਜਣਾਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ  । ਤਪਸਵੀ ਮੁਨੀਰਾਜ ਜੀ ਮਹਾਰਾਜ ਵੱਲੋਂ ਆਪਣੇ ਸੰਬੋਧਨ ਵਿੱਚ ਆਖਿਆ ਗਿਆ ਕਿ ਸਾਨੂੰ ਗੁਰੂ - ਚੇਲਾ ਪਰੰਪਰਾ 'ਤੇ ਚਲਦੇ ਹੋਏ ਸਾਧਾਰਨ, ਖੁਸ਼ਹਾਲ ਜੀਵਨ ਵੱਲ ਜਿਓਣਾ ਚਾਹੀਦਾ ਹੈ। ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ  ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ  ।ਜਿਹਨਾਂ  ਵਿੱਚ ਭੰਗੜਾ, ਗਿੱਧਾ ,ਗਰੁੱਪ - ਨਾਚ  ,ਭੰਡ,  ਲੋਕ - ਨਾਚ ਲੁੱਡੀ ਆਦਿ ਸ਼ਾਮਲ ਹਨ ।   

 ਮੁੱਖ ਮਹਿਮਾਨ  ਵੱਲੋਂ ਤਿੰਨੋਂ ਵਿੱਦਿਅਕ ਸੰਸਥਾਵਾਂ ਦੀ ਸਾਂਝੀ  ਮੈਗਜ਼ੀਨ "ਵੱਲਭ ਜੋਤੀ" ਦੀ ਘੁੰਡ ਚੁਕਾਈ   ਕੀਤੀ ਗਈ ।ਤਿੰਨੋਂ ਵਿੱਦਿਅਕ ਸੰਸਥਾਵਾਂ ਦੇ  ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਸ਼੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ  ਇਨਾਮ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਮੁਖ ਮਹਿਮਾਨ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੀ ਆਖਿਆ ਗਿਆ ਕਿ ਸਿੱਖਿਆ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ। ਉਹਨਾਂ ਆਖਿਆ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਵੱਧ ਪਵਿੱਤਰ ਰਿਸ਼ਤਾ ਹੈ   । ਇਸ ਮੌਕੇ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ ਵੱਲੋਂ ਸੰਬੋਧਿਤ ਹੁੰਦਿਆਂ ਆਖਿਆ ਗਿਆ ਕਿ ਭਵਿੱਖ ਵਿੱਚ ਵੀ ਕਮੇਟੀ ਵੱਲੋਂ ਹੋਰ ਵਿੱਦਿਆਕ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇਗੀ । ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਵਿੱਦਿਅਕ, ਖੇਡ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਿਆ ।                                     

    ਇਸ ਮੌਕੇ  ਸ਼੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ  (ਡਿਊਕ ), ਸ਼੍ਰੀ ਰਮੇਸ਼ ਕੁਮਾਰ ਜੈਨ ( ਸੀਨੀਅਰ ਉਪ ਪ੍ਰਧਾਨ ) , ਸ਼੍ਰੀ ਅਰੁਣ ਜੈਨ( ਉਪ ਪ੍ਰਧਾਨ ), ਸ਼੍ਰੀ ਭੂਸ਼ਣ ਕੁਮਾਰ ਜੈਨ (ਪ੍ਰਬੰਧਕੀ ਸਕੱਤਰ  ), ਸ਼੍ਰੀ ਮੋਹਨ ਲਾਲ ਜੈਨ (ਜਨਰਲ ਸੈਕਟਰੀ ), ਸ਼੍ਰੀ ਸੰਜੇ ਕੁਮਾਰ ਜੈਨ( ਵਿੱਤੀ ਸਕੱਤਰ ), ਸ਼੍ਰੀ   ਅਤੁਲ ਜੈਨ( ਮੈਨੇਜਰ ), ਸ਼੍ਰੀ ਜਤਿੰਦਰ   ਜੈਨ( ਸੰਯੁਕਤ ਸਕੱਤਰ),  ਸ਼੍ਰੀ ਵਿਨੋਦ ਜੈਨ (ਖ਼ਜ਼ਾਨਚੀ ) ਐਗਜ਼ੀਕਿਊਟਿਵ ਮੈਂਬਰ ਸ਼੍ਰੀ ਰਾਕੇਸ਼ ਜੈਨ , ਸ਼੍ਰੀ ਲਲਿਤ ਜੈਨ, ਸ਼੍ਰੀ ਕਿਰਨ ਕੁਮਾਰ ਜੈਨ  , ਸ਼੍ਰੀ ਅਮਿਤ  ਜੈਨ, ਸ਼੍ਰੀ ਅਨਿਲ ਕੁਮਾਰ ਜੈਨ  , ਸ਼੍ਰੀ ਵਿਕਰਮ ਜੈਨ,  ਪ੍ਰਸਤਾਵਿਤ ਮੈਂਬਰ ਸ਼੍ਰੀ ਅਸ਼ੋਕ ਕੁਮਾਰ ਜੈਨ( ਮੁੱਖ ਕਾਰਜ ਸਾਧਕ    ), ਸ਼੍ਰੀ ਸਿਕੰਦਰ ਲਾਲ ਜੈਨ( ਮੁੱਖ ਸਲਾਹਕਾਰ ), ਸ਼੍ਰੀ ਅਨਿਲ ਪ੍ਰਭਾਤ ਜੈਨ , ਸ਼੍ਰੀ ਵਿਪਨ ਕੁਮਾਰ ਜੈਨ,  ਸ਼੍ਰੀ ਪਵਨ ਜੈਨ, ਸ਼੍ਰੀ ਨਰੇਸ਼ ਜੈਨ  ਸ਼੍ਰੀ ਅਸ਼ਵਨੀ ਜੈਨ (ਬਿੱਟੂ)  ਹਾਜ਼ਰ ਰਹੇ    । ਇਸ ਮੌਕੇ  ਸ਼੍ਰੀ  ਆਤਮ ਵੱਲਭ ਜੈਨ ਕਾਲਜ   ਦੇ ਪ੍ਰਿੰਸੀਪਲ ਡਾ .ਸੰਦੀਪ ਕੁਮਾਰ ,ਐੱਸ .ਏ. ਐੱਨ .  ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ   ਦੇ ਪ੍ਰਿੰਸੀਪਲ ਸ਼੍ਰੀਮਤੀ ਮੀਨਾ ਜੈਨ,  ਐੱਸ .ਏ .ਐੱਨ .  ਜੈਨ  ਸੀਨੀਅਰ ਸੈਕੰਡਰੀ  ਸਕੂਲ ਦੇ ਪ੍ਰਿੰਸੀਪਲ ਸ਼੍ਰੀ  ਸੰਜੀਵ ਸਹਿਗਲ  ਅਤੇ ਪ੍ਰਸ਼ਾਸਕ ਸ਼੍ਰੀ ਸੰਜੀਵ ਸੱਗੜ ਵੀ ਹਾਜ਼ਰ ਰਹੇ । ਸਮਾਰੋਹ ਦੇ ਅੰਤ ਵਿੱਚ ਸ਼੍ਰੀ ਕੋਮਲ ਕੁਮਾਰ ਜੈਨ, ਸ਼੍ਰੀ ਸਿਕੰਦਰ ਲਾਲ ਜੈਨ, ਸ਼੍ਰੀ ਭਾਰਤ ਭੂਸ਼ਣ ਜੈਨ , ਸ਼੍ਰੀ ਮਨਮੋਹਨ ਸਿੰਘ ਜੈਨ ਅਤੇ ਮੁੱਖ ਮਹਿਮਾਨ ਸਰੋਤਿਆਂ ਨੂੰ ਸੰਬੋਧਿਤ ਹੋਏ ।

 ਸ਼੍ਰੀ ਸਿਕੰਦਰ ਲਾਲ ਜੈਨ ਵੱਲੋਂ   ਆਪਣੇ ਸੰਬੋਧਨ ਵਿੱਚ  ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸ਼੍ਰੀ ਭੂਸ਼ਣ ਕੁਮਾਰ ਜੈਨ(ਪ੍ਰਬੰਧਕੀ ਸਕੱਤਰ) ਵੱਲੋਂ  ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ  ।   ਇਸ ਸਮਾਰੋਹ ਦੇ ਦੌਰਾਨ ਸ਼੍ਰੀ ਅਰੁਣ ਜੈਨ ਬਬਲਾ ,ਮੈਸਰਜ ਸ਼ਾਂਤੀ ਆਰਮੀ ਸਟੋਰ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ  । ਇਸ ਲਈ ਵਿਸ਼ੇਸ਼   ਤੌਰ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ  ।