ਅੰਡਰ-14 ਟੂਰਨਾਮੈਂਟ ਵਿੱਚ ਲੁਧਿਆਣਾ ਨੇ ਫ਼ਿਰੋਜ਼ਪੁਰ ਨੂੰ 111 ਦੌੜਾਂ ਨਾਲ ਹਰਾਇਆ; ਰਿਆਨ ਸਹਿਗਲ ਨੇ ਚਾਰ ਵਿਕਟਾਂ ਲਈਆਂ.

 

ਲੁਧਿਆਣਾ, 29 ਨਵੰਬਰ (ਕੁਨਾਲ ਜੇਤਲੀ) - ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਅੰਡਰ -14 ਵਨ ਡੇ ਟੂਰਨਾਮੈਂਟ ਫ਼ਿਰੋਜ਼ਪੁਰ ਜ਼ਿਲ੍ਹਾ ਕ੍ਰਿਕਟ ਗਰਾਊਂਡ ਵਿਖੇ ਕਰਵਾਇਆ ਗਿਆ, ਜਿਸ ਵਿੱਚ ਲੁਧਿਆਣਾ ਅਤੇ ਫ਼ਿਰੋਜ਼ਪੁਰ ਦੀਆਂ ਅੰਡਰ-14 ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।



ਲੁਧਿਆਣਾ ਅੰਡਰ-14 ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਟੂਰਨਾਮੈਂਟ ਵਿੱਚ ਲੁਧਿਆਣਾ ਅੰਡਰ-14 ਨੂੰ ਜੇਤੂ ਟੀਮ ਐਲਾਨਿਆ ਗਿਆ। ਲੁਧਿਆਣਾ ਅੰਡਰ-14 ਨੇ ਫ਼ਿਰੋਜ਼ਪੁਰ ਅੰਡਰ-14 ਨੂੰ 111 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਜਿੱਤ ਲਿਆ।



ਲੁਧਿਆਣਾ ਅੰਡਰ-14 ਟੀਮ ਦੇ ਖਿਡਾਰੀ ਰੂਪਮ ਕਰ, ਰਿਆਨ ਸਹਿਗਲ, ਮਨਕਰਨਵੀਰ ਸਿੰਘ, ਜਸਦੀਪ ਸਿੰਘ, ਨਮਨ ਸ਼ਰਮਾ, ਸ਼ਿਵੇਨ ਸੂਦ, ਦਕਸ਼ ਗੋਇਲ, ਹਰਕੀਰਤ ਸਿੰਘ ਸਮਰਾ, ਰਿਆਨ ਜੈਨ ਅਤੇ ਆਰਵ ਅਗਰਵਾਲ ਸਨ। ਗੇਂਦਬਾਜ਼ ਰਿਆਨ ਸਹਿਗਲ ਨੇ ਚਾਰ ਵਿਕਟਾਂ ਲੈ ਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਮਨਕਰਨਵੀਰ ਸਿੰਘ ਨੇ ਦੋ ਅਤੇ ਹਰਕੀਰਤ ਸਿੰਘ ਸਮਰਾ ਅਤੇ ਆਰਵ ਅਗਰਵਾਲ ਨੇ ਇੱਕ-ਇੱਕ ਵਿਕਟ ਲਈ।



ਫ਼ਿਰੋਜ਼ਪੁਰ ਅੰਡਰ-14 ਵਿੱਚ ਖਿਡਾਰੀ ਪ੍ਰਿੰਸ, ਅਮਰਦੀਪ ਸਿੰਘ, ਸੁਖਬੀਰ ਸਿੰਘ, ਰੋਹਨ ਸਿੰਘ, ਅਦਿੱਤਿਆ, ਕੈਰਵ ਗੁਪਤਾ, ਗੁਰਵੰਸ਼ ਸਿੰਘ, ਸਿਧਾਰਥ ਕੁਮਾਰ, ਅਗਮਜੋਤ ਸਿੰਘ, ਇਸ਼ਾਂਤ ਬਜਾਜ ਅਤੇ ਸਕਸ਼ਮ ਬਜਾਜ ਸਨ।



ਲੁਧਿਆਣਾ ਅੰਡਰ-14 ਦੀ ਜਿੱਤ ਕਾਰਨ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਿੱਚ ਖੁਸ਼ੀ ਦੀ ਲਹਿਰ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹਾ ਕ੍ਰਿਕਟ ਗਰਾਊਂਡ ਵਿਖੇ ਫਰੀਦਕੋਟ ਅਤੇ ਲੁਧਿਆਣਾ ਅੰਡਰ-14 ਟੀਮਾਂ ਵਿਚਕਾਰ ਹੋਏ ਟੂਰਨਾਮੈਂਟ ਵਿੱਚ ਗੇਂਦਬਾਜ਼ ਰਿਆਨ ਸਹਿਗਲ ਨੇ ਚਾਰ ਵਿਕਟਾਂ ਲੈ ਕੇ ਆਪਣੀ ਟੀਮ (ਲੁਧਿਆਣਾ ਅੰਡਰ-14) ਲਈ ਅਹਿਮ ਭੂਮਿਕਾ ਨਿਭਾਈ ਸੀ।

ਫੋਟੋ ਕੈਪਸ਼ਨ:

ਤਸਵੀਰ ਵਿੱਚ ਲੁਧਿਆਣਾ ਅੰਡਰ-14 ਟੀਮ ਦੇ ਖਿਡਾਰੀ ਦਿਖਾਈ ਦੇ ਰਹੇ  ਹਨ।