ਇੰਡੀਆ ਐਲਆਈਸੀ ਖੇਡਾਂ 2023-24 ਦਾ ਹੋਇਆ ਗੋਆ ਵਿਖੇ ਆਯੋਜਨ.
ਲੁਧਿਆਣਾ (ਇੰਦਰਜੀਤ) - ਐਲਆਈਸੀ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਅਧੀਨ ਗੋਆ ਵਿਖੇ ਆਲ ਇੰਡੀਆ ਐਲਆਈਸੀ ਖੇਡਾਂ 2023-24 ਆਯੋਜਿਤ ਕੀਤੀਆਂ ਗਈਆਂ। ਇਸ ਖੇਡ ਮੇਲੇ ਵਿੱਚ ਭਾਰਤ ਭਰ ਦੇ ਖਿਡਾਰੀਆਂ ਨੇ ਭਾਗ ਲਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਆਰ.ਐਲ ਜਰਿਆਲ ਨੇ ਦੱਸਿਆ ਕਿ ਐਲ.ਆਈ.ਸੀ. ਆਫ਼ ਇੰਡੀਆ ਹਰ ਸਾਲ ਐਲ.ਆਈ.ਸੀ. ਦੇ ਸਪੋਰਟਸ ਅਤੇ ਗੈਰ-ਸਪੋਰਟਸ ਕੋਟੇ ਦੇ ਕਰਮਚਾਰੀਆਂ ਲਈ ਛੇ ਈਵੈਂਟ ਜਿਵੇਂ ਐਥਲੈਟਿਕ, ਬੈਡਮਿੰਟਨ, ਟੇਬਲ ਟੈਨਿਸ, ਕੈਰਮ, ਸ਼ਤਰੰਜ ਅਤੇ ਵਾਲੀਬਾਲ ਦਾ ਆਯੋਜਨ ਕਰ ਰਹੀ ਹੈ।
ਸੀਨੀਅਰ ਡਵੀਜ਼ਨਲ ਮੈਨੇਜਰ ਆਰ ਐਲ ਜਰਿਆਲ ਨੇ ਦੱਸਿਆ ਕਿ ਲੁਧਿਆਣਾ ਡਿਵੀਜ਼ਨ ਦੇ ਸ੍ਰੀ ਸੁਧੀਰ ਨੇ ਇਸ ਆਲ ਇੰਡੀਆ ਐਲਆਈਸੀ ਖੇਡਾਂ ਵਿੱਚ ਐਥਲੈਟਿਕ - ਲੰਬੀ ਛਾਲ ਦੇ ਤਹਿਤ ਭਾਗ ਲਿਆ ਸੀ ਅਤੇ 6.93 ਮੀਟਰ ਲੰਬੀ ਛਾਲ ਨਾਲ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ। ਸ੍ਰੀ ਜਰਿਆਲ ਨੇ ਦੱਸਿਆ ਕਿ ਸ਼੍ਰੀ ਸੁਧੀਰ ਨੂੰ 3.9.2012 ਨੂੰ ਸਪੋਰਟਸ ਕੋਟੇ ਤਹਿਤ ਸਹਾਇਕ ਵਜੋਂ ਨਿਯੁਕਤੀ ਮਿਲੀ ਸੀ। ਉਹ ਲੰਬੀ ਛਾਲ ਵਿੱਚ ਰਾਸ਼ਟਰੀ ਖਿਡਾਰੀ ਹੈ। ਆਲ ਇੰਡੀਆ ਐਲਆਈਸੀ ਖੇਡਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ, ਉਸਨੇ ਆਲ ਇੰਡੀਆ ਪਬਲਿਕ ਸੈਕਟਰ ਐਥਲੈਟਿਕ ਖੇਡਾਂ ਵਿੱਚ ਹਿੱਸਾ ਲਿਆ ਸੀ।
ਗੋਆ ਤੋਂ ਲੁਧਿਆਣਾ ਪਹੁੰਚਣ 'ਤੇ LIC ਆਫ ਇੰਡੀਆ, ਲੁਧਿਆਣਾ ਡਵੀਜ਼ਨ ਵੱਲੋਂ ਸ਼੍ਰੀ ਜਰਿਆਲ ਦੀ ਅਗਵਾਈ ਹੇਠ ਸੁਧੀਰ ਦਾ ਨਿੱਘਾ ਸਵਾਗਤ ਕੀਤਾ ਗਿਆ।